Hijab controversy: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ (Anil Vij) ਨੇ ਹਿਜਾਬ ਵਿਵਾਦ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, ‘ਜਿਹੜੇ ਮਰਦ ਔਰਤਾਂ ਨੂੰ ਵੇਖ ਕੇ ਉਤੇਜਿਤ ਹੋ ਜਾਂਦੇ ਸੀ, ਉਨ੍ਹਾਂ ਨੇ ਔਰਤਾਂ ਨੂੰ ਹਿਜਾਬ ਪਾਉਣ ਲਈ ਮਜਬੂਰ ਕੀਤਾ। ਲੋੜ ਤਾਂ ਮਨ ਨੂੰ ਮਜ਼ਬੂਤ ਕਰਨ ਦੀ ਸੀ, ਪਰ ਸਜ਼ਾ ਔਰਤਾਂ ਨੂੰ ਦਿੱਤੀ ਗਈ, ਸਿਰ ਤੋਂ ਪੈਰਾਂ ਤੱਕ ਢੱਕ ਦਿੱਤਾ ਗਿਆ। ਇਹ ਸਰਾਸਰ ਬੇਇਨਸਾਫ਼ੀ ਹੈ। ਮਰਦ ਆਪਣੇ ਮਨ ਨੂੰ ਮਜ਼ਬੂਤ ਕਰਨ ਅਤੇ ਔਰਤਾਂ ਨੂੰ ਹਿਜਾਬ ਤੋਂ ਮੁਕਤੀ ਦੇਣ।
जिन पुरुषों का महिलाओ को देखकर मन मचलता था उन्होंने ही महिलाओं को हिजाब डालने के लिए मजबूर किया । आवश्यकता तो अपने मन को मजबूत करने की थी परंतु सजा महिलाओं को दी गई उनको सिर से लेकर पांव तक डाक दिया। यह सरासर नाइंसाफी है । पुरुष अपना मन मजबूत करे और महिलाओ को हिजाब से मुक्ति दें
— ANIL VIJ MINISTER HARYANA (@anilvijminister) October 13, 2022
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਨਿਲ ਵਿੱਜ ਨੇ ਵੀ ਅਸਦੁਦੀਨ ਓਵੈਸੀ ਦੇ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਓਵੈਸੀ ਨੇ ਕਿਹਾ ਸੀ ਕਿ ਦੇਸ਼ ਵਿੱਚ ਮੁਸਲਮਾਨਾਂ ਦੀ ਆਬਾਦੀ ਘਟ ਰਹੀ ਹੈ। ਇਸ ‘ਤੇ ਵਿੱਜ ਨੇ ਕਿਹਾ ਕਿ ਜੇਕਰ ਆਬਾਦੀ ਘੱਟ ਰਹੀ ਹੈ ਤਾਂ ਚੰਗੀ ਗੱਲ ਹੈ, ਪਰ ਇਸ ਨੂੰ ਹੋਰ ਘਟਾਓ, ਸਾਡੇ ਦੋ-ਸਾਡੇ ਦੋ ਲਿਆਓ।
ਹਿਜਾਬ ‘ਤੇ ਸੁਪਰੀਮ ਕੋਰਟ ਦੀ ਟਿਪੱਣੀ
ਹਿਜਾਬ ਮਾਮਲੇ ‘ਤੇ ਸੁਪਰੀਮ ਕੋਰਟ (Hijab Row Supreme Court) ਦੇ ਦੋਵਾਂ ਜੱਜਾਂ ਦੀ ਰਾਏ ਵੱਖ-ਵੱਖ ਹੈ। ਇਸ ਮਾਮਲੇ ‘ਤੇ ਜਸਟਿਸ ਧੂਲੀਆ ਅਤੇ ਜਸਟਿਸ ਹੇਮੰਤ ਗੁਪਤਾ ਦੋਵਾਂ ਦੀ ਰਾਏ ਵੰਡੀ ਹੋਈ ਹੈ। ਕਈ ਦੌਰ ਦੀ ਸੁਣਵਾਈ ਤੋਂ ਬਾਅਦ ਵੀਰਵਾਰ ਨੂੰ ਜਦੋਂ ਫੈਸਲੇ ਦੀ ਘੜੀ ਆਈ ਤਾਂ ਜਸਟਿਸ ਧੂਲੀਆ ਨੇ ਕਰਨਾਟਕ ਹਾਈ ਕੋਰਟ ਦੇ ਫੈਸਲੇ ਨੂੰ ਖਾਰਿਜ ਕਰ ਦਿੱਤਾ। ਜਦੋਂ ਕਿ ਜਸਟਿਸ ਗੁਪਤਾ ਨੇ ਉਸ ਫੈਸਲੇ ਨਾਲ ਸਹਿਮਤੀ ਜਤਾਈ। ਇਸ ਲਈ ਹੁਣ ਹਿਜਾਬ ਦਾ ਮਾਮਲਾ CJI ਕੋਲ ਭੇਜ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਹ ਵਿਵਾਦ ਕਰਨਾਟਕ ਤੋਂ ਸ਼ੁਰੂ ਹੋਇਆ, ਜਿਸ ਨੇ ਕਈ ਮੋੜ ਲੈਂਦਿਆਂ ਪਹਿਲਾਂ ਹਾਈ ਕੋਰਟ ਅਤੇ ਅੰਤ ਵਿੱਚ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੱਕ ਪਹੁੰਚਿਆ। ਹਿਜਾਬ ਮੁੱਦੇ ‘ਤੇ ਦੇਸ਼ ਦੇ ਨੇਤਾਵਾਂ ਦੀ ਪ੍ਰਤੀਕਿਰਿਆ ਆ ਰਹੀ ਹੈ।