AIG Ashish Kapoor’s locker: AIG ਆਸ਼ੀਸ਼ ਕਪੂਰ ਦੇ ਲਾਕਰ ‘ਚੋਂ 1 ਕਿਲੋ ਸੋਨਾ ਬਰਾਮਦ ਹੋਇਆ ਹੈ। ਵਿਜੀਲੈਂਸ ਟੀਮ ਨੇ ਚੰਡੀਗੜ੍ਹ ਦੇ ਸੈਕਟਰ 22 ਸਥਿਤ ਇੱਕ ਨਿੱਜੀ ਬੈਂਕ ਵਿੱਚ ਆਸ਼ੀਸ਼ ਕਪੂਰ ਦੇ ਲਾਕਰ ਦੀ ਚੈਕਿੰਗ ਕੀਤੀ ਤਾਂ ਉਸ ਚੋਂ 1 ਕਿਲੋ ਸੋਨਾ ਮਿਲਿਆ। ਹੁਣ ਵਿਜੀਲੈਂਸ ਇਸ ਦੀ ਜਾਂਚ ਕਰੇਗੀ।
ਜਾਣੋ ਕੌਣ ਹੈ AIG ਆਸ਼ੀਸ਼ ਕਪੂਰ
ਗ੍ਰਿਫਤਾਰ ਕੀਤੇ ਗਏ ਏਆਈਜੀ ਆਸ਼ੀਸ਼ ਕਪੂਰ ਖ਼ਿਲਾਫ਼ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਅਸ਼ੀਸ਼ ਕਪੂਰ ਤੋਂ ਇਲਾਵਾ ਡੀਐਸਪੀ ਪਵਨ ਕੁਮਾਰ ਅਤੇ ਏਐਸਆਈ ਹਰਜਿੰਦਰ ਸਿੰਘ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ।
ਕੀਤੀ ਜਾ ਰਹੀ ਸੀ ਸਿੰਚਾਈ ਘੁਟਾਲੇ ਦੀ ਜਾਂਚ
AIG ਅਸ਼ੀਸ਼ ਕਪੂਰ ਸਿੰਚਾਈ ਘੁਟਾਲੇ ਦੇ ਜਾਂਚ ਅਧਿਕਾਰੀ ਸੀ। ਉਨ੍ਹਾਂ ‘ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਤੋਂ ਪੈਸੇ ਲੈ ਕੇ ਭੋਲੇ ਭਾਲੇ ਲੋਕਾਂ ਦੀ ਸੂਚੀ ‘ਚ ਨਾਂ ਪਾਉਣ ਦਾ ਦੋਸ਼ ਹੈ। ਇਸ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਕੋਲ ਪਹੁੰਚੀ ਸੀ। ਉਦੋਂ ਤੋਂ ਹੀ ਵਿਭਾਗ ਇਸ ਗੱਲ ਨੂੰ ਗੰਭੀਰਤਾ ਨਾਲ ਲੈ ਰਿਹਾ ਸੀ।ਇਸ ਦੇ ਨਾਲ ਹੀ ਬੈਂਕ ਖਾਤਿਆਂ ਤੋਂ ਲੈ ਕੇ ਆਸ਼ੀਸ਼ ਦੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਕੀਤੀ ਗਈ।