PSPCL Price: ਪੰਜਾਬ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਤੋਂ ਬਾਅਦ PSPCL ਨੇ ਬਿਜਲੀ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਘਰੇਲੂ ਬਿਜਲੀ 12 ਪੈਸੇ ਪ੍ਰਤੀ ਕਿਲੋਵਾਟ ਅਤੇ ਉਦਯੋਗਿਕ ਬਿਜਲੀ 13 ਪੈਸੇ ਮਹਿੰਗੀ ਹੋਵੇਗੀ। ਸੂਬੇ ਭਰ ਵਿੱਚ 12-13 ਪੈਸੇ ਪ੍ਰਤੀ ਯੂਨਿਟ ਦਰਾਂ ‘ਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਾਵਰਕੌਮ ਨੇ ਲਾਗਤ ਵਸੂਲੀ ਲਈ ਫਾਈਲ ਪੰਜਾਬ ਸਰਕਾਰ ਨੂੰ ਭੇਜੀ ਸੀ, ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।
ਸੂਤਰਾਂ ਨੇ ਦੱਸਿਆ ਕਿ ਦਰਾਂ ‘ਚ ਵਾਧੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਜਲਦ ਹੀ ਸਰਕੂਲਰ ਜਾਰੀ ਕੀਤਾ ਜਾਵੇਗਾ। ਘਰੇਲੂ ਅਤੇ ਉਦਯੋਗਾਂ ‘ਤੇ ਵੱਖ-ਵੱਖ ਦਰਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਘਰੇਲੂ ਖਪਤਕਾਰਾਂ ਲਈ ਇਹ 12 ਪੈਸੇ ਪ੍ਰਤੀ ਕਿਲੋਵਾਟ ਅਤੇ ਉਦਯੋਗਿਕ ਲਈ 13 ਪੈਸੇ ਪ੍ਰਤੀ ਕਿਲੋਵਾਟ ਦਾ ਵਧਾਇਆ ਜਾਵੇਗਾ। ਪਾਵਰਕੌਮ ਨੇ ਗਰਮੀ ਦੇ ਮੌਸਮ ਵਿੱਚ ਨਿਰਵਿਘਨ ਸਪਲਾਈ ਲਈ ਮਹਿੰਗੀ ਬਿਜਲੀ ਅਤੇ ਕੋਲਾ ਖਰੀਦਿਆ ਸੀ।
ਇਸ ਨਾਲ ਪਾਵਰਕੌਮ ’ਤੇ ਵਿੱਤੀ ਬੋਝ ਵਧ ਗਿਆ ਹੈ।
ਘਰੇਲੂ ਖ਼ਪਤਕਾਰਾਂ ’ਤੇ ਨਹੀਂ ਹੋਵੇਗਾ ਜ਼ਿਆਦਾ ਅਸਰ
ਜੇਕਰ ਵੇਖਿਆ ਜਾਵੇ ਤਾਂ 12-13 ਪੈਸੇ ਦਾ ਵਾਧੇ ਨਾਲ ਘਰੇਲੂ ਖ਼ਪਤਕਾਰਾਂ ’ਤੇ ਬਿਜਲੀ ਮਹਿੰਗੀ ਹੋਣ ਦਾ ਕੋਈ ਜ਼ਿਆਦਾ ਪ੍ਰਭਾਵ ਵੇਖਣ ਨੂੰ ਨਹੀਂ ਮਿਲੇਗਾ, ਕਿਉਂਕਿ ਸਰਕਾਰ ਵਲੋਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਯੋਜਨਾ ਦੇ ਚੱਲਦਿਆਂ ਵੱਡੀ ਗਿਣਤੀ ’ਚ ਖ਼ਪਤਕਾਰਾਂ ਦੇ ਬਿੱਲ ‘Zero’ ਆਏ ਹਨ। ਹਾਂ, ਇੰਡਸਟਰੀ ਦੇ ਲਈ ਬਿਜਲੀ ਦੀਆਂ ਦਰਾਂ ’ਚ ਵਾਧਾ ਹੋਣ ਨਾਲ ਪ੍ਰੋਡਕਸ਼ਨ ਮਹਿੰਗੀ ਹੋਵੇਗੀ, ਜਿਸਦਾ ਆਉਣ ਵਾਲੇ ਸਮੇਂ ’ਚ ਵਿਰੋਧ ਵੇਖਣ ਨੂੰ ਮਿਲ ਸਕਦਾ ਹੈ।