ਮੰਗਲਵਾਰ, ਜੂਨ 23, 2026 08:13 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਕਰਵਾ ਚੌਥ ਦੌਰਾਨ ਸਰਾਫਾ ਬਾਜ਼ਾਰ ‘ਚ ਰੌਣਕ, ਲੋਕਾਂ ਨੇ 3000 ਕਰੋੜ ਦੇ ਸੋਨੇ ਦੇ ਗਹਿਣੇ ਖਰੀਦ ਕੀਤੀ ਕਮਾਲ

by Gurjeet Kaur
ਅਕਤੂਬਰ 14, 2022
in Featured, ਕਾਰੋਬਾਰ
0
Gold Silver Price Today

Gold Silver Price Today

Gold Silver Price Today: ਤਿਉਹਾਰੀ ਸੀਜ਼ਨ ‘ਚ ਸਰਾਫ਼ਾ ਬਜ਼ਾਰ ਗੁਲਜ਼ਾਰ ਹੈ।ਦਿਵਾਲੀ ਦੀਆਂ ਤਿਆਰੀਆਂ ਦੇ ਵਿਚਾਲੇ ਵੀਰਵਾਰ ਨੂੰ ਕਰਵਾ ਚੌਥ ਦਾ ਵਰਤ ਮਨਾਇਆ ਗਿਆ।ਇਸ ਮੌਕੇ ‘ਤੇ ਸੋਨੇ ਦੇ ਬਾਜ਼ਾਰ ‘ਚ ਜਬਰਦਸਤ ਰੌਣਕ ਦੇਖਣ ਨੂੰ ਮਿਲੀ।ਕਾਫੇਡਰੇਸ਼ਨ ਆਫ ਆਲ ਇੰਡੀਆ ਟ੍ਰੇਡਸ ਐਂਡ ਆਲ ਇੰਡੀਆ ਜਵੈਲਰਜ਼ ਤੇ ਗੋਲਡਸਿਮਥ ਫੈਡਰੇਸ਼ਨ ਨੇ ਇੱਕ ਸੰਯੁਕਤ ਬਿਆਨ ‘ਚ ਕਰਵਾ ਚੌਥ ਤੋਂ ਪਹਿਲਾਂ ਹੋਈ ਸੋੋਨੇ ਦੀ ਵਿਕਰੀ ਨੂੰ ਲੈ ਕੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਕਿਹਾ ਕਿ ਜਵੈਲਰੀ ਵਪਾਰੀਆਂ ਨੂੰ ਵੀ ਕਰਵਾ ਚੌਥ ਦੇ ਮੌਕੇ ‘ਤੇ ਸ਼ਾਨਦਾਰ ਵਪਾਰ ਦੇਖਣ ਨੂੰ ਮਿਲਿਆ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅਗਲੇ ਮਹੀਨੇ ਤੋਂ ਵਿਆਹ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ।ਲੋਕਾਂ ਨੇ ਹੁਣ ਤੋਂ ਹੀ ਵਿਆਹਾਂ ਦੇ ਲਈ ਗਹਿਣਿਆਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਕਿੰਨੇ ਦਾ ਹੋਇਆ ਕਾਰੋਬਾਰ : ਸੀਏਆਈਟੀ ਦੇ ਰਾਸ਼ਟਰੀ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਤੇ ਏਆਈਜੇਜੀਐਫ ਦੇ ਰਾਸ਼ਟਰੀ ਪ੍ਰਧਾਨ ਪੰਕਜ ਅਰੋੜਾ ਨੇ ਦੱਸਿਆ ਕਿ ਕਰਵਾਚੌਥ ਦੇ ਦਿਨ ਦੇਸ਼ ਭਰ ‘ਚ ਕਰੀਬ 3 ਹਜ਼ਾਰ ਕਰੋੜ ਰੁਪਏ ਦੇ ਸੋਨੇ ਤੇ ਸੋਨੇ ਦੀ ਜਵੈਲਰੀ ਵੀਵਿਕਰੀ ਹੋਈ।ਪਿਛਲੇ ਸਾਲ ਇਹ ਅੰਕੜਾ ਕਰੀਬ 2,200 ਕਰੋੜ ਰੁਪਏ ਦਾ ਰਿਹਾ ਸੀ।ਜੇਕਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਰੇਟ ਦੀ ਗੱਲ ਕਰੀਏ ਤਾਂ, ਸੋਨਾ ਮਹਿੰਗਾ ਹੋਇਆ ਹੈ।ਪਿਛਲੇ ਕਰਵਾ ਚੌਥ ਦੇ ਮੁਕਾਬਲੇ ਇਸ ਵਾਰ ਸੋਨੇ ਦੀਆਂ ਕੀਮਤਾਂ 3400 ਰੁਪਏ ਪ੍ਰਤੀ 10 ਗ੍ਰਾਮ ਅਧਿਕ ਹੈ।ਹਾਲਾਂਕਿ ਚਾਂਦੀ ਦੇ ਭਾਅ ‘ਚ ਗਿਰਾਵਟ ਹੈ ਤੇ ਇਹ 11 ਹਜ਼ਾਰ ਰੁਪਏ ਕਿਲੋ ਸਸਤੀ ਹੈ।

ਅਕਤੂਬਰ-ਨਵੰਬਰ ‘ਚ ਰਹਿੰਦੀ ਹੈ ਰੌਣਕ :

CAIT ਮੁਤਾਬਕ ਰਾਜਧਾਨੀ ਦਿੱਲੀ ‘ਚ 24 ਕੈਰੇਟ ਸੋਨੇ ਦੀ ਕੀਮਤ 52 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਹੈ। 22 ਕੈਰੇਟ ਸੋਨਾ ਕਰੀਬ 48 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ‘ਤੇ ਵਿਕਿਆ। ਖੰਡੇਲਵਾਲ ਅਤੇ ਅਰੋੜਾ ਨੇ ਦੱਸਿਆ ਕਿ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਸੋਨੇ-ਚਾਂਦੀ ਦੇ ਕਾਰੋਬਾਰ ਲਈ ਸ਼ੁਭ ਮੰਨੇ ਜਾਂਦੇ ਹਨ। ਇਸ ਦੌਰਾਨ ਸਾਰੇ ਤਿਉਹਾਰਾਂ ਅਤੇ ਫਿਰ ਵਿਆਹਾਂ ਦੇ ਸੀਜ਼ਨ ਕਾਰਨ ਸਰਾਫਾ ਬਾਜ਼ਾਰ ਵਿਚ ਰੌਣਕ ਬਣੀ ਰਹਿੰਦੀ ਹੈ।

ਤਿਉਹਾਰੀ ਸੀਜ਼ਨ ਵਿੱਚ ਕੀਮਤਾਂ ਵਿੱਚ ਉਛਾਲ

ਤਿਉਹਾਰੀ ਸੀਜ਼ਨ ਦੌਰਾਨ ਸੋਨੇ ਦੀਆਂ ਕੀਮਤਾਂ ‘ਚ ਉਛਾਲ ਆਇਆ ਹੈ। ਪਿਛਲੇ ਮਹੀਨੇ ਸੋਨੇ ਦੀ ਕੀਮਤ 49 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਸੀ। ਪਰ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਆਈ ਹੈ। ਹਾਲਾਂਕਿ, ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ, ਫਰਵਰੀ 2022 ਦੇ ਅੰਤ ਤੋਂ ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਹੈ। ਫਰਵਰੀ ਦੇ ਅੰਤ ‘ਚ 24 ਕੈਰੇਟ ਸੋਨੇ ਦੀ ਕੀਮਤ 55,000 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਸੀ। ਇਸ ਵੇਲੇ ਇਹ 50 ਹਜ਼ਾਰ ਰੁਪਏ ਦੇ ਕਰੀਬ ਹੈ।

ਸੋਨੇ ਦੀ ਦਰ

IBJA ਦਰਾਂ ਦੇ ਅਨੁਸਾਰ, ਪਿਛਲੇ ਦਿਨ ਸੋਨਾ 50,869 ਦੀ ਵੱਧ ਤੋਂ ਵੱਧ ਦਰ ‘ਤੇ ਵਿਕਿਆ ਸੀ। ਦੱਸ ਦੇਈਏ ਕਿ ਇਸ ਸੋਨੇ ਦਾ ਰੇਟ ਬਿਨਾਂ ਟੈਕਸ ਦੇ ਗਿਣਿਆ ਗਿਆ ਹੈ। ਸੋਨੇ ‘ਤੇ ਜੀਐਸਟੀ ਚਾਰਜ ਵੱਖਰੇ ਤੌਰ ‘ਤੇ ਅਦਾ ਕਰਨੇ ਪੈਂਦੇ ਹਨ। ਜੇਕਰ ਤੁਸੀਂ ਸੋਨੇ ਦੇ ਗਹਿਣੇ ਖਰੀਦਦੇ ਹੋ ਤਾਂ GST ਤੋਂ ਇਲਾਵਾ ਮੇਕਿੰਗ ਚਾਰਜ ਵੀ ਲਗਾਇਆ ਜਾਂਦਾ ਹੈ। ਇਸ ਕਾਰਨ ਗਹਿਣਿਆਂ ਦੀਆਂ ਕੀਮਤਾਂ ਉੱਚੀਆਂ ਹਨ।

 

Tags: Bussiness Newsfestival season and marriage seasongold and silver pricesgold priceGold salesGold Silver Price Todaygold taxGSTkarwa chauth festival 2022karwa chuth festivallatest newsPro PunjabTvsiilver price
Share221Tweet138Share55

Related Posts

ਜਲੰਧਰ ਦੀ ਇੱਕ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

ਜੂਨ 22, 2026

ਵਿਜੀਲੈਂਸ ਦਾ ਵੱਡਾ ਐਕਸ਼ਨ : ਸਬ ਇੰਸਪੈਕਟਰ ਰਿਸ਼ਵਤ ਲੈਂਦੀ ਰੰਗੇ ਹੱਥੀਂ ਕਾਬੂ

ਜੂਨ 22, 2026

ਪੰਜਾਬ ਸਮੇਤ ਦੇਸ਼ ਦੇ 20 ਰਾਜਾਂ ਵਿੱਚ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ

ਜੂਨ 21, 2026

ਪੰਜਾਬ ‘ਚ ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ

ਜੂਨ 21, 2026

ਪੰਜਾਬ ਸਰਕਾਰ ਦੇ ਭਲਾਈ ਕਾਰਜਾਂ ਨਾਲ ਜੁੜੇ 1.11 ਲੱਖ ਬਜ਼ੁਰਗ; ਕਿਸੇ ਵੀ ਦੁਰਵਿਹਾਰ ਦੀ ਰਿਪੋਰਟ ਲਈ 14567 ‘ਤੇ ਕਰੋ ਕਾਲ

ਜੂਨ 21, 2026

ਕਮਲ ਕੌਰ ਕਤਲ ਮਾਮਲਾ ‘ਚ ਅੰਮ੍ਰਿਤਪਾਲ ਮਹਿਰੋ ਅਤੇ ਜਸਪ੍ਰੀਤ ਸਿੰਘ ਨੂੰ ਮੈਡੀਕਲ ਜਾਂਚ ਲਈ ਲਿਆਂਦਾ ਗਿਆ AIIMS

ਜੂਨ 21, 2026
Load More

Recent News

ਹਿਮਾਚਲ ਵਿੱਚ 6 ਮਹੀਨਿਆਂ ਲਈ ESMA ਲਾਗੂ; HRTC ਕਰਮਚਾਰੀਆਂ ਦੀ ਹੜਤਾਲ ਦੇ ਐਲਾਨ ਮਗਰੋਂ ਆਇਆ ਸਰਕਾਰ ਦਾ ਫੈਸਲਾ

ਜੂਨ 23, 2026

ਕੋਈ ਐਮਰਜੈਂਸੀ ਐਗਜ਼ਿਟ ਨਹੀਂ, ਸਿਰਫ਼ ਇੱਕ ਪੌੜੀ: ਸੁਰੱਖਿਆ ਦੀਆਂ ਕਮੀਆਂ ਕਾਰਨ ਵਾਪਰਿਆ ਲਖਨਊ ਅੱਗ ਦੁਖਾਂਤ, 15 ਲੋਕਾਂ ਦੀ ਗਈ ਜਾਨ

ਜੂਨ 23, 2026

ਗੂਗਲ ਪਲੇ ਸਟੋਰ ‘ਤੇ ਵਾਪਸ ਆਇਆ ਟੈਲੀਗ੍ਰਾਮ, 30 ਜੂਨ ਤੱਕ ਲਾਗੂ ਰਹੇਗੀ ਇਹ ਪਾਬੰਦੀ

ਜੂਨ 23, 2026

ਰਾਮ ਮੰਦਰ ‘ਚੜ੍ਹਾਵੇ ਦੀ ਚੋਰੀ ਦੀ ਜਾਂਚ ਹੋਈ ਪੂਰੀ; ਤਿੰਨ ਮੈਂਬਰੀ SIT ਨੇ ਵਧੀਕ ਮੁੱਖ ਸਕੱਤਰ ਨੂੰ ਸੌਂਪੀ ਰਿਪੋਰਟ

ਜੂਨ 23, 2026

Weather Update: ਅਗਲੇ 48 ਘੰਟਿਆਂ ‘ਚ ਆਵੇਗਾ ਭਾਰੀ ਮੀਂਹ ਤੇ ਤੂਫਾਨ; ਅੱਜ 22 ਰਾਜਾਂ ਲਈ ਮੌਸਮ ਵਿਭਾਗ ਦਾ ਅਲਰਟ

ਜੂਨ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.