New York subway Firing: ਨਿਊਯਾਰਕ ਦੀ ਸਬਵੇਅ ਟਰੇਨ ‘ਤੇ ਦੋ ਗਰੁੱਪਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ 15 ਸਾਲਾ ਲੜਕੇ ਨੂੰ ਗੋਲੀ ਮਾਰ (shot dead) ਕੇ ਕਤਲ ਕਰ ਦਿੱਤਾ ਗਿਆ। ਇਸ ਸਾਲ ਨਿਊਯਾਰਕ ਸਬਵੇਅ ‘ਤੇ ਇਹ ਅੱਠਵਾਂ ਕਤਲ ਹੈ।
ਨਹੀਂ ਹੋ ਸਕੀ ਪਛਾਣ
ਦੱਸ ਦਈਏ ਕਿ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਕਿਹਾ ਕਿ ਨੌਜਵਾਨ ਉਨ੍ਹਾਂ ਗਰੁੱਪਾਂ ਚੋਂ ਇੱਕ ਸੀ ਜੋ ਸ਼ੁੱਕਰਵਾਰ ਨੂੰ ਸ਼ਾਮ ਕਰੀਬ 4 ਵਜੇ ਪਹਿਲਾਂ ਕੁਈਨਜ਼ ਵਿੱਚ ਇੱਕ ਰੇਲ ਵਿੱਚ ਬਹਿਸ ਵਿੱਚ ਪਏ। ਜਿਵੇਂ ਹੀ ਰੇਲ JFK ਹਵਾਈ ਅੱਡੇ (JFK Airport) ਦੇ ਨੇੜੇ, ਫਾਰ ਰੌਕਵੇ ਲਾਈਨ ਦੇ ਆਖ਼ਰੀ ਪੜਾਅ ‘ਤੇ ਪਹੁੰਚੀ, ਕਿਸੇ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਲੜਕੇ ਦੀ ਛਾਤੀ ਵਿੱਚ ਸੱਟ ਲੱਗ ਗਈ।
ਪੁਲਿਸ ਸਟੇਸ਼ਨ ਅਤੇ ਆਸਪਾਸ ਦੇ ਖੇਤਰ ਦੇ ਸੁਰੱਖਿਆ ਕੈਮਰੇ ਦੀ ਫੁਟੇਜ ਦੀ ਸਮੀਖਿਆ ਕਰ ਰਹੀ ਹੈ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕੀ ਉਨ੍ਹਾਂ ਨੇ ਕਿਸੇ ਸ਼ੱਕੀ ਦੀ ਪਛਾਣ ਜਾਂ ਗੋਲੀਬਾਰੀ ਦੇ ਕਿਸੇ ਖਾਸ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਦੱਸ ਦਈਏ ਕਿ ਜਦੋਂ ਟਰੇਨ ਸਟੇਸ਼ਨ ‘ਤੇ ਪਹੁੰਚੀ ਤਾਂ ਇੱਕ ਯਾਤਰੀ ਨੇ ਨੌਜਵਾਨ ਦੀ ਮਦਦ ਕੀਤੀ। ਪੁਲਿਸ ਅਤੇ ਐਮਰਜੈਂਸੀ ਕਰਮਚਾਰੀਆਂ ਨੇ ਉਸਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: https://propunjabtv.com/actor-robbie-coltrane-harry-potters-hagrid-passes-away-at-72/