bathinda Centail Jail :ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ ਕੇਂਦਰੀ ਜੇਲ੍ਹ ਜਿਸ ਦੀ ਸੁਰੱਖਿਆ ਕੇਂਦਰੀ ਸੁਰੱਖਿਆ ਬਲਾਂ ਦੇ ਹੱਥ ਵਿੱਚ ਹੈ ਦੇ ਵਿਚੋਂ ਇਕ ਲਾਵਾਰਸ ਮੋਬਾਇਲ ਫੋਨ ਬਰਾਮਦ ਹੋਇਆ ਹੈ ਇਸਦੇ ਨਾਲ ਹੀ ਜੇਲ੍ਹ ਵਿੱਚ ਬੰਦੀ ਸੁਖਪਾਲ ਸਿੰਘ ਵੱਲੋਂ ਜਿੱਥੇ ਜੇਲ੍ਹ ਦੇ ਹੈੱਡ ਵਾਰਡਨ ਨੂੰ ਧਮਕੀਆਂ ਦਿੱਤੀਆਂ ਕਿਉਂਕਿ ਉਸ ਵੱਲੋਂ ਤਿੰਨ ਪੱਤੀਆਂ ਦੇ ਟੁਕੜੇ ਲੁਕੋਏ ਜਾ ਰਹੇ ਸਨ
ਉਸ ਵੱਲੋਂ ਜੇਲ੍ਹ ਵਾਰਡਨ ਨੂੰ ਧਮਕੀਆਂ ਦਿੰਦੇ ਹੋਏ ਕਿਹਾ ਕਿ ਜਦੋਂ ਉਹ ਜੱਜ ਸਾਹਮਣੇ ਪੇਸ਼ ਹੋਵੇਗਾ ਤਾਂ ਉਸ ਖ਼ਿਲਾਫ਼ ਉਹ ਝੂਠੇ ਬਿਆਨ ਦਰਜ ਕਰਵਾਏਗਾ ਅਤੇ ਉਸ ਨੂੰ ਫਸਾ ਦਿੱਤਾ ਜਾਵੇਗਾ ਪੁਰਸ਼ ਪੁਲੀਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਬੰਦੀ ਸੁਖਪਾਲ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਵਾਰਿਸ ਮੋਬਾਇਲ ਫੋਨ ਮਿਲਣ ਦੇ ਮਾਮਲੇ ਵਿੱਚ ਵੀ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ
ਦੱਸ ਦੇਈਏ ਕਿ ਪੰਜਾਬ ਦੀਆਂ ਜੇਲ੍ਹਾਂ ਆਏ ਦਿਨ ਸੁਰਖੀਆਂ ‘ਚ ਬਣੀਆਂ ਰਹਿੰਦੀਆਂ ਹਨ।ਰੋਜ਼ਾਨਾ ਹੀ ਕਿਸੇ ਨਾ ਕਿਸੇ ਜੇਲ੍ਹ ‘ਚੋਂ ਕੈਦੀਆਂ ਕੋਲੋ ਫੋਨ ਬਰਾਮਦ ਹੁੰਦੇ ਹਨ।ਪੰਜਾਬ ਸਰਕਾਰ ਜੇਲ੍ਹ ਮੰਤਰੀ ਹਰਜੋਤ ਬੈਂਸ ਦਾਅਵਾ ਕਰਦੇ ਹਨ ਕਿ ਉਨ੍ਹਾਂ ਵਲੋਂ ਜੇਲ੍ਹਾਂ ‘ਚ ਪੁਖਤਾ ਪ੍ਰਬੰਧ, ਸੁਰੱਖਿਆ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ
ਪਰ ਬਾਵਜੂਦ ਇਸਦੇ ਆਏ ਦਿਨ ਜੇਲਾਂ ‘ਚ ਨਵਾਂ ਕਾਂਡ ਹੁੰਦਾ ਹੈ।ਬੀਤੇ ਕੁਝ ਦਿਨ ਪਹਿਲਾਂ ਖੁੰਖਾਰ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਗ੍ਰਿਫ਼ਤ ‘ਚੋਂ ਭੱਜ ਗਿਆ ਜੋ ਕਿ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ।ਫਿਰ ਅਮਰੀਕ ਸਿੰਘ ਪਟਿਆਲਾ ਕੇਂਦਰੀ ਜੇਲ੍ਹ ‘ਚ ਬੰਦ ਸੀ ਨੂੰ ਹਸਪਤਾਲ ਲਿਆਉਣ ਦੌਰਾਨ ਪੁਲਿਸ ਕੋਲੋ ਭੱਜ ਜਾਂਦਾ ਹੈ।ਜੇਲ੍ਹਾਂ ਚੋ ਰੋਜ਼ਾਨਾ ਫੋਨ ਬਰਾਮਦ ਹੁੰਦੇ ਹਨ।