ਚੰਡੀਗੜ੍ਹ: ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਸੰਚਾਲਕ ਗੁਰਮੀਤ ਰਾਮ ਰਹੀਮ (Gurmeet Ram Rahim) ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ ਅਤੇ ਇਸ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਾਗਪਤ (Baghpat) ਦੇ ਡੇਰੇ ‘ਚ ਰਹੇਗਾ।
ਕੀ ਬੋਲੇ ਹਰਜੀਤ ਸਿੰਘ ਗਰੇਵਾਲ
ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਦੇਸ਼ ਦਾ ਕਾਨੂੰਨ ਸਭ ਲਈ ਬਰਾਬਰ ਹੈ। ਕਾਨੂੰਨ ਲਈ ਰਾਮ ਰਹੀਮ ਕੋਈ ਖਤਰਾ ਨਹੀਂ ਹੈ। ਜੱਥੇਦਾਰ ਵੱਲੋਂ ਇਸ ਤਰ੍ਹਾਂ ਦੀ ਟਿਪਣੀ ਨਹੀਂ ਕਰਨੀ ਸਹੀ ਨਹੀਂ ਹੈ, ਉਹਨਾਂ ਤੋਂ ਬਹੁਤ ਸਾਰੇ ਲੋਕ ਪ੍ਰੇਰਨਾ ਲੈਂਦੇ ਹਨ। ਜਿਹੜੇ ਬੰਦੀ ਸਿੰਘਾਂ ਦੀ ਗੱਲ ਜਥੇਦਾਰ ਸਾਹਿਬ ਕਰ ਰਹੇ ਹਨ, ਉਹ ਵੀ ਇੱਕ ਤਰ੍ਹਾਂ ਨਾਲ ਕ੍ਰਿਮੀਨਲ ਸੀ। ਕਿਸੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਹੱਤਿਆ ਕਰ ਦੇਣਾ ਅਸੀਂ ਇਸ ਦੀ ਪ੍ਰੰਸ਼ਸਾ ਨਹੀਂ ਕਰ ਸਕਦੇ ਹਾਂ। ਗਰੇਵਾਲ ਨੇ ਕਿਹਾ ਜਿਹਨਾਂ ਨੂੰ ਲੱਗਦਾ ਹੈ ਕਿ ਇਹ ਗਲਤ ਹੈ, ਉਹ ਅਦਾਲਤ ਵਿੱਚ ਜਾ ਸਕਦੇ ਹਨ, ਕਾਨੂੰਨ ਸਭ ਲਈ ਬਰਾਬਰ ਹੈ।
ਜਥੇਦਾਰ ਨੇ ਇਹ ਕਿਹਾ ਸੀ
ਰਾਮ ਰਹੀਮ ਨੂੰ ਪੈਰੋਲ ਮਿਲਣ ਉਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇੱਕ ਬਲਾਤਕਾਰੀ ਲਈ ਦੇਸ਼ ਦਾ ਕਾਨੂੰਨ ਵੱਖਰਾ ਦਿੱਸ ਰਿਹਾ ਹੈ ਅਤੇ ਬੰਦੀ ਸਿੰਘ ਜਿੰਨਾਂ ਨੇ ਆਪਣੀ ਸਜਾਵਾਂ ਪੂਰੀਆਂ ਕਰ ਲਈਆਂ ਹਨ, ਉਹਨਾਂ ਲਈ ਕਾਨੂੰਨ ਕਿਉਂ ਵਖਰਾ ਨਜ਼ਰ ਆਉਂਦਾ ਹੈ।