ਪ੍ਰੋ-ਪੰਜਾਬ ਟੀਵੀ ਲਈ ਭਰਤ ਥਾਪਾ ਦੀ ਰਿਪੋਰਟ
ਅੱਜ ਦੇ ਯੁਗ ‘ਚ ਇਨਸਾਨ ਕਾਫੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸ ਤਰੱਕੀ ‘ਚ ਰੋਜਮਰਾ ਦੀਆਂ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ‘ਚ ਕਾਫੀ ਬਦਲਾਅ ਹੋਇਆ ਹੈ। ਪੁਰਾਣਾ ਸਮਾਂ ਦੇਖੀਏ ਤਾਂ ਪਹਿਲਾਂ ਰੋਜਮਰਾ ਦੀਆਂ ਚੀਜ਼ਾਂ ਲਈ ਇਨਸਾਨ ਮਿੱਟੀ ਦੇ ਬਰਤਨਾਂ ਦਾ ਇਸਤੇਮਾਲ ਕਰਦਾ ਸੀ। ਫਿਰ ਖੋਜ਼ ਹੋਈ ਧਾਤੂ ਦੀ। ਧਾਤੂ ਤੋਂ ਬਾਅਦ ਖੋਜਿਆ ਗਿਆ ਸ਼ੀਸ਼ਾ। ਜੋ ਕਿ ਅੱਜ ਰੋਜਮਰਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ। ਸ਼ੀਸ਼ੇ ਦਾ ਇਸਤੇਮਾਲ ਵਿਅਕਤੀ ਬਚਪਨ, ਜਵਾਨੀ ਤੇ ਬੁਢਾਪੇ ਤੱਕ ਕਰਦਾ ਰਹਿੰਦਾ ਹੈ। ਬਚਪਨ ‘ਚ ਬਾਂਟੇ ਦੇ ਰੂਪ ‘ਚ ਜਵਾਨੀ ‘ਚ ਦਰਪਨ (ਆਇਨਾ) ਦੇ ਰੂਪ ‘ਚ ਤੇ ਬੁਢਾਪੇ ‘ਚ ਸ਼ੀਸ਼ੇ ਦੀਆਂ ਐਨਕਾਂ ਦੇ ਰੂਪ ‘ਚ ਪਰ ਤੁਹਾਨੂੰ ਪਤਾ ਹੈ ਕਿ ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ। ਜੇਕਰ ਪਤਾ ਹੈ ਤਾਂ ਠੀਕ ਜੇ ਨਹੀਂ, ਤਾਂ ਇਹ ਰੌਚਕ ਤੱਥ ਤੁਹਾਨੂੰ ਹੈਰਾਨ ਕਰ ਦੇਵੇਗਾ। ਜੇਕਰ ਅਸੀਂ ਕਹੀਏ ਕਿ ਸ਼ੀਸ਼ਾ ਮਿੱਟੀ ਨਾਲ ਬਣਾਇਆ ਜਾਂਦਾ ਹੈ ਤਾਂ ਤੁਹਾਨੂੰ ਸ਼ਾਇਦ ਵਿਸ਼ਵਾਸ਼ ਨਾ ਹੋਵੇ ਪਰ ਇਹ ਸੱਚ ਹੈ। ਸ਼ੀਸ਼ੇ ਨੂੰ ਮਿੱਟੀ ਨਾਲ ਹੀ ਬਣਾਇਆ ਜਾਂਦਾ। ਆਓ ਜਾਣਦੇ ਹਾਂ ਕਿਵੇਂ।
ਕਿਵੇਂ ਤੇ ਕਿੱਥੇ ਹੋਇਆ ਸੀ ਸ਼ੀਸ਼ੇ ਦੀ ਅਵਿਸ਼ਕਾਰ?
ਸ਼ੀਸ਼ੇ ਦਾ ਅਵਿਸ਼ਕਾਰ ਮਿਸਤਰ ‘ਚ ਕਰੀਬ ਢਾਈ ਹਜ਼ਾਰ ਈਸਵੀ ਪੁਰਵ ਹੋਇਆ ਸੀ। ਸ਼ੁਰੂਵਾਤੀ ਦੌਰ ‘ਤੇ ਇਸਦਾ ਇਸਤੇਮਾਲ ਸਜ਼ਾਵਟੀ ਤੌਰ ‘ਤੇ ਕੀਤਾ ਜਾਂਦਾ ਸੀ ਫਿਰ ਬਾਅਦ ‘ਚ ਇਸਦੇ ਵੱਖ-ਵੱਖ ਤਰ੍ਹਾਂ ਦੇ ਭਾਂਡੇ ਵੀ ਬਣਾਏ ਗਏ। ਕਿਉਂਕਿ ਉਸ ਸਮੇਂ ‘ਚ ਹਾਲੇ ਪਲਾਸਟਿਕ ਦਾ ਨਿਰਮਾਣ ਨਹੀਂ ਹੋਇਆ ਸੀ ਇਸ ਲਈ ਉਸ ਸਮੇਂ ਸਿਰਫ ਇਕ ਸ਼ੀਸ਼ਾ ਹੀ ਸੀ ਜਿਸ ਨੂੰ ਮਨਚਾਹਾ ਆਕਾਰ ਦਿੱਤਾ ਜਾਇਆ ਜਾ ਸਕਦਾ ਸੀ। ਫਿਰ ਕੀ ਸੀ ਇਸਦੇ ਵੱਖ-ਵੱਖ ਤਰ੍ਹਾਂ ਦੇ ਉਪਕਰਨ ਬਣਨੇ ਸ਼ੁਰੂ ਹੋ ਗਏ।
ਦੋ ਤਰ੍ਹਾਂ ਦੇ ਹੁੰਦੇ ਨੇ ਸ਼ੀਸ਼ੇ
ਪਹਿਲਾਂ ਤਰ੍ਹਾਂ ਦਾ ਸ਼ੀਸ਼ਾ ਉਹ ਹੁੰਦਾ ਹੈ ਜਿਸਦਾ ਇਸਤੇਮਾਲ ਆਮ ਤੌਰ ‘ਤੇ ਘਰਾਂ ‘ਚ ਕੀਤਾ ਜਾਂਦਾ ਹੈ। ਜਿਵੇਂ ਕਿ ਬਰਤਨ ਘਰ ਦੀ ਸਜਾਵਟ ‘ਚ ਕੀਤਾ ਜਾਂਦਾ ਹੈ। ਦੂਸਰਾ ਉਹ ਜਿਸਨੂੰ ਅਸੀਂ ਬੁਲਟਪਰੂਫ ਸ਼ੀਸ਼ਾ ਕਹਿੰਦੇ ਹਨ। ਜਿਸਦਾ ਇਸਤੇਮਾਲ ਬੁਲਟਪਰੂਫ ਖਿੜਕੀਆਂ ਬਣਾਉਣ ‘ਚ ਕੀਤਾ ਜਾਂਦਾ ਹੈ। ਪਰ ਜ਼ਿਆਦਾਤਰ ਆਮ ਤਰ੍ਹਾਂ ਦਾ ਸ਼ੀਸ਼ਾ ਹੀ ਇਸਤੇਮਾਲ ‘ਚ ਲਿਆਇਆ ਜਾਂਦਾ ਹੈ।
ਕਿਵੇਂ ਬਣਦਾ ਹੈ ਸ਼ੀਸ਼ਾ ?
ਸ਼ੀਸ਼ੇ ਦਾ ਨਿਰਮਾਣ ਰੇਤ ਨਾਲ ਕੀਤਾ ਜਾਂਦਾ ਹੈ। ਇਸ ਦਾ ਕਾਰਨ ਰੇਤ ‘ਚ ਪਾਈ ਜਾਣ ਵਾਲੀ ਸਿਲਿਕਾ (Silica) ਹੈ। ਸਿਲਿਕਾ ਸਿਲਿਕੋਨ ਨਾਂ ਦੇ ਇਕ ਤਤਵ ਐਲੀਮੰਡ ਦਾ ਆਕਸਾਈਡ ਰੂਪ ਹੁੰਦੀ ਹੈ। ਰੇਤ ‘ਚ ਮੌਜੂਦ ਸਿਲਿਕਾ ਦਾ ਇਸਤੇਮਾਲ ਕਰਕੇ ਸ਼ੀਸ਼ਾ ਬਣਾਇਆ ਜਾਂਦਾ ਹੈ।
ਸ਼ੀਸ਼ਾ ਬਣਾਉਣ ਲਈ ਇਸਤਮਾਲ ‘ਚ ਆਉਣ ਵਾਲੀ ਰੇਤ
ਸ਼ੀਸ਼ਾ ਬਣਾਉਣ ਲਈ ਨਾਰਮਲ ਰੇਤ ਨਹੀਂ ਸਪੈਸ਼ਲ ਰੇਤ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਉਹ ਰੇਤ ਇਸਤੇਮਾਲ ‘ਚ ਲਿਆਈ ਜਾਂਦੀ ਹੈ ਜਿਸ ‘ਚ 99 ਫੀਸ਼ਦੀ ਸਿਲਿਕਾ ਹੋਵੇ। 99 ਫੀਸਦੀ ਸਿਲਿਕਾ ਵਾਲੀ ਰੇਤ ਸਿਰਫ ਮਰੂਥਲਾਂ ‘ਚ ਹੀ ਪਾਈ ਜਾਂਦੀ ਹੈ। ਆਮ ਤੌਰ ‘ਤੇ ਇਹ ਰੇਤ ਥਾਰ ਮਰੂਥਲ ਤੇ ਸਹਾਰਾ ਦੇ ਮਰੂਥਲ ਤੋਂ ਲਿਆਂਦੀ ਜਾਂਦੀ ਹੈ। ਇਸਦਾ ਇਕ ਨਾਂ ਭਾਲੂ ਵੀ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਇਥੇ ਦੀ ਮਿੱਟੀ (ਭਾਲੂ) ਅੱਜ ਇੰਨੀ ਮਹਿੰਗੀ ਹੋ ਗਈ ਹੈ ਕਿ ਇਸਦਾ ਨਾਜ਼ਾਇਜ਼ ਖਨ੍ਹਨ ਵੀ ਸ਼ੁਰੂ ਹੋ ਗਿਆ ਹੈ।
ਸਿਲਿਕਾ ਨਾਲ ਫੈਕਟਰੀਆਂ ‘ਚ ਕਿਵੇਂ ਤਿਆਰ ਹੁੰਦਾ ਹੈ ਸ਼ੀਸ਼ਾ ?
ਸਿਲਿਕਾ ਨੂੰ ਸ਼ੀਸ਼ੇ ‘ਚ ਬਦਲਣ ਲਈ ਫੈਕਟਰੀਆਂ ‘ਚ 4 ਪ੍ਰਕਿਰਿਆਵਾਂ (Steps) ‘ਚੋਂ ਨਿਕਲਣਾ ਪੈਂਦਾ ਹੈ। ਜਿੰਨਾਂ ਦੇ ਨਾਂ ਹਨ ਮਿਕਸਿੰਗ (Mixing) ਮੈਲਟਿੰਗ (Melting) ਕੋਲਡਿੰਗ (Colding) ਤੇ ਰਿਅਲ ਗਲਾਸ (Real glass)।
1. ) ਮਿਕਸਿੰਗ (Mixing)
ਮਿਕਸਿੰਗ ‘ਚ ਸਭ ਤੋਂ ਪਹਿਲਾਂ 15 ਫੀਸਦੀ ਸੋਡਾ ਐਸ਼ ‘ਚ 10 ਫ਼ੀਸਦੀ ਲਾਈਮ ਨੂੰ ਆਪਸ ‘ਚ ਮਿਲਾਇਆ ਜਾਂਦਾ ਹੈ। ਜਿਸ ਤੋਂ ਬਾਅਦ ਇਸ ‘ਚ ਪਾਏ ਜਾਣ ਵਾਲੀਆਂ ਅਸ਼ੁੱਧੀਆਂ
ਨੂੰ ਸਾਵਧਾਨੀ ਨਾਲ ਅੱਲਗ ਕੀਤਾ ਜਾਂਦਾ ਹੈ। ਤਾਂਕਿ ਜੋ ਮਿਕਸਚਰ ਤਿਆਰ ਹੋਵੇ ਉਹ ਪੂਰਾ ਤਰ੍ਹਾਂ ਸ਼ੁੱਧ ਹੋਵੇ। ਇਸਤੋਂ ਬਾਅਦ ਇਸ ਮਿਕਸਚਰ ‘ਚ ਪੁਰਾਣੇ ਸ਼ੀਸ਼ੇ ਦੇ ਟੁੱਕੜਿਆ ਨੂੰ ਮਿਲਾਇਆ ਜਾਂਦਾ ਹੈ। ਇਸਨੂੰ ਮਿਲਾਉਣ ਤੋਂ ਬਾਅਦ ਇਹ ਅਗਲੇ ਪ੍ਰਕੀਰਿਆ ਲਈ ਤਿਆਰ ਹੋ ਜਾਂਦਾ ਹੈ ਜੋ ਹੈ ਮੈਲਟਿੰਗ।
2.) ਮੈਲਟਿੰਗ (Melting)
ਜਦੋਂ ਮਿਕਸਚਰ ਬਣ ਕੇ ਤਿਆਰ ਹੋ ਜਾਂਦਾ ਹੈ ਤਾਂ ਇਸਨੂੰ ਫਿਰ ਮੈਲਟਿੰਗ ਦੀ ਪ੍ਰਕਿਰਿਆ ਤੋਂ ਨਿਕਲਣਾ ਪੈਂਦਾ ਹੈ। ਮੈਲਟਿੰਗ ਲਈ ਇਸ ਨੂੰ ਅੱਗ ਦੀ ਭੱਠੀ ‘ਚ ਪਿਗਲਾਇਆ ਜਾਂਦਾ ਹੈ। ਇਸ ਨੂੰ ਪਿਗਲਾਉਂਦੇ ਹੋਏ ਇਹ ਗੱਲ ਦਾ ਖਾਸ ਧਿਆ ਰੱਖਿਆ ਜਾਂਦਾ ਹੈ ਕਿ ਇਸ ਪੱਠੀ ਦਾ ਤਾਪਮਾਨ 800 ਤੋਂ 1000 ਡੀ. ਸੈਲਸਿਅਸ ਤੱਕ ਹੋਵੇ ਨਹੀਂ ਤਾਂ ਇਹ ਸਾਰਾ ਮਿਕਸਚਰ ਖਰਾਬ ਵੀ ਹੋ ਸਕਦਾ ਹੈ।
3.) ਕੋਲਡਿੰਗ (Colding)
ਜਦੋਂ ਮਿਕਸਚਰ ਪਿਗਲ ਕੇ ਤਰਲ ਰੂਪ ‘ਚ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੋਲਡਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਸ ‘ਚ ਪਿਗਲੇ ਹੋਏ ਮਿਕਸਚਰ ਨੂੰ ਇਕ ਸਾਂਚੇ ‘ਚ ਪਾ ਕੇ ਇਸ ਨੂੰ ਠੰਡਾ ਕੀਤਾ ਜਾਂਦਾ ਹੈ।
4.) ਰਿਅਲ ਗਲਾਸ (Real glass)
ਜਦੋਂ ਪਿਗਲੇ ਹੋਏ ਤਰਲ ਨੂੰ ਠੰਡਾ ਕੀਤਾ ਜਾਂਦਾ ਹੈ ਤਾਂ ਇਹ ਅਸਲ ਸ਼ੀਸ਼ੇ ਦਾ ਰੂਪ ਲੈਣਾ ਸ਼ੁਰੂ ਕਰ ਦਿੰਦਾ ਹੈ। ਫਿਰ ਇਸ ਨੂੰ ਜ਼ਰੂਰਤ ਦੇ ਹਿਸਾਬ ਨਾਲ ਕਿਸੇ ਵੀ ਟਾਂਚੇ ‘ਚ ਰੱਖ ਕੇ ਕਿਸੇ ਵੀ ਆਕਾਰ ਦਾ ਬਣਾ ਲਿਆ ਜਾਂਦਾ ਹੈ। ਇਸ ਅੰਤਿਮ ਪ੍ਰਕਿਰਿਆ ‘ਚੋਂ ਨਿਕਲ ਕੇ ਸਿਲਿਕਾ ਸ਼ੀਸ਼ੇ ਦਾ ਰੂਪ ਲੈ ਲੈਂਦੀ ਹੈ। ਜਿਸਦਾ ਰੋਜਾਨਾ ਦੀ ਵਰਤੋਂ ‘ਚ ਇਸਤੇਮਾਲ ‘ਚ ਲਿਆਇਆ ਜਾਂਦਾ ਹੈ।
ਰੰਗ ਵਾਲਾ ਸ਼ੀਸ਼ਾ ਕਿਵੇਂ ਹੁੰਦੈ ਤਿਆਰ ?
ਤੁਸੀਂ ਦੇਖਿਆ ਹੋਵੇਗਾ ਕਿ ਸ਼ੀਸ਼ੇ ਰੰਗ ਭਰੰਗੇ ਵੀ ਦੇਖਣ ਨੂੰ ਮਿਲਦੇ ਹਨ ਇਨ੍ਹਾਂ ‘ਚ ਰੰਗ ਭਰਨ ਦੀ ਕੀ ਪ੍ਰਕਿਰਿਆ ਹੈ ਇਸ ਬਾਰੇ ਵੀ ਅਸੀਂ ਤੁਹਾਨੂੰ ਦੱਸ ਹੀ ਦਿੰਦੇ ਹਾਂ। ਜਦੋਂ ਸਿਲਿਕਾ ਤਰਲ ਰੂਪ ‘ਚ ਹੁੰਦੀ ਹੈ ਤਾਂ ਇਸ ‘ਚ ਕੁਝ ਅਜਿਹੇ ਕੈਮੀਨਲ ਮਿਲਾਏ ਜਾਂਦੇ ਹਨ ਜੋ ਕਿ ਸ਼ੀਸ਼ੇ ਨਾਲ ਰਿਐਕਟ ਕਰ ਇਸ ਨੂੰ ਰੰਗ-ਭਰੰਗਾ ਬਣਾ ਦਿੰਦਾ ਹੈ।