ਸਾਂਸਦ ਰਵਨੀਤ ਬਿੱਟੂ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਸ਼ਾ ਦੇ ਕਾਰੋਬਾਰ ਨੂੰ ਨਾਈਜੀਰੀਨ ਸਟੂਡੈਂਸ ਬੜਾਵਾ ਦੇ ਰਹੇ ਹਨ। ਪੰਜਾਬ ਤੇ ਕੇਂਦਰ ਦੀਆਂ ਏਜੰਸੀਆਂ ਨੂੰ ਇਨ੍ਹਾਂ ਵੱਲ ਕਰੜੀ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਡੀ ਮਾਤਰਾ ‘ਚ ਇਨ੍ਹਾਂ ਨਾਈਜੀਰੀਅਨ ਵਿਧਿਆਰਥੀਆਂ ਦੀਆਂ ਭਰਤੀਆਂ ਹੋ ਰਹੀਆਂ ਹਨ।
ਉਨ੍ਹਾਂ ਯੂਨੀਵਰਸਿਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਵਿਦੇਸ਼ੀਆਂ ਨੂੰ ਪੈਸੇ ਜਾਂ ਐਨਆਰਆਈ ਦੇ ਚੱਲਦਿਆਂ ਐਡਮੀਸ਼ਨ ਨਾ ਦੇਣ। ਸਾਨੂੰ ਇਸ ਸਮੇਂ ਪੈਸੇਆਂ ਨੂੰ ਨਾ ਦੇਖਦੇ ਹੋਏ ਇੱਕਠੇ ਹੋ ਕੇ ਤੁਰਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਮੁਤਾਬਕ ਮੁੱਖ ਮੰਤਰੀ ਨਾਲ ਵੀ ਗੱਲ ਕਰਾਂਗਾ ਇਸ ਲਈ ਮੇਰੇ ਵੱਲੋਂ ਮਿਲਣ ਦਾ ਟਾਈਮ ਵੀ ਲੈ ਲਿਆ ਗਿਆ ਹੈ। ਉਨ੍ਹਾਂ ਇਕ ਵਾਰ ਫਿਰ ਜੋਰ ਦਿੰਦੇ ਕਿਹਾ ਕਿ ਇਹ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਹਨ ਜੋ ਕਿ ਪਾਕਿਸਤਾਨ ਨਾਲੋਂ ਵੀ ਮਾੜੇ ਹਨ ਉਸ ਲਈ ਨਾਈਜੀਰੀਅਨ ਸਟੂਡੈਂਟਸ ਜ਼ਿੰਮੇਵਾਰ ਹਨ ਜੋ ਕਿ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਹਨ।