Bhagwant Mann in Gujarat: ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲੇ (Stubble Burning in Punjab) ਲਗਾਤਾਰ ਵੱਧ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਪੰਜਾਬ ਦੀ ਸਿਆਸਤ (Punjab Politics) ਵਿੱਚ ਹਲਚਲ ਜਾਰੀ ਹੈ। ਦੱਸ ਦਈਏ ਕਿ ਪਰਾਲੀ ਸਾੜਣ ਦੀ ਮੁੱਦੇ ‘ਤੇ ਮਾਨ ਸਰਕਾਰ (Punjab Government) ਅਤੇ ਵਿਰੋਧੀ ਧਿਰਾਂ ਵਿਚਾਲੇ ਇਲਜ਼ਾਮ ਬਾਜ਼ੀ ਤੇ ਜਵਾਬੀ ਹਮਲਿਆਂ ਦਾ ਸਿਲਸਿਲਾ ਵੀ ਚੱਲ ਰਿਹਾ ਹੈ।
ਇਨ੍ਹਾਂ ਸਭ ਦੇ ਨਾਲ ਹੀ ਸੂਬੇ ਵਿੱਚ ਅਮਨ-ਕਾਨੂੰਨ (law and order in Punjab) ਨੂੰ ਕਾਇਮ ਰੱਖਣ ਲਈ ਅਮਨ-ਕਾਨੂੰਨ ਨੂੰ ਮਜ਼ਬੂਤ ਕਰਨਾ ਵੀ ਪੰਜਾਬ ਪੁਲਿਸ (Punjab Police) ਲਈ ਇੱਕ ਚੁਣੌਤੀ ਹੈ। ਪਰ ਇਸ ਦੇ ਦੂਜੇ ਪਾਸੇ ਪੰਜਾਬ ਦੇ ਸੀਐਮ ਭਗਵੰਤ ਮਾਨ (Bhagwant Mann) ਲਗਾਤਾਰ ਗੁਜਰਾਤ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਅਤੇ ਇਸੇ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਨਿਸ਼ਾਨਾ ਸਾਧ ਰਹੀਆਂ ਹਨ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਸੀਐਮ ਮਾਨ ਲਗਾਤਾਰ ਵਿਰੋਧੀਆਂ ਦੇ ਹਮਲਿਆਂ ਨੂੰ ਅਣਗੌਲਿਆ ਕਰਕੇ ਹਿਮਾਚਲ ਦੌਰੇ ‘ਤੇ ਰੁੱਝੇ ਰਹੇ। ਮਾਨ ਨੇ ਹਿਮਾਚਲ ਦੌਰੇ ਦੌਰਾਨ ਮਨੀਸ਼ ਸਿਸੋਦੀਆ ਅਤੇ ਕਦੇ ਅਰਵਿੰਦ ਕੇਜਰੀਵਾਲ ਦਾ ਸਾਥ ਦਿੱਤਾ। ਅਜਿਹੇ ‘ਚ ਮਾਨ ਹੁਣ ਗੁਜਰਾਤ ‘ਚ ਹੋਣ ਵਾਲਿਆਂ ਚੋਣਾਂ ‘ਚ ਪਾਰਟੀ ਦੇ ਪ੍ਰਚਾਰ ‘ਚ ਹਿੱਸਾ ਨਾ ਲੈਣ ਇਹ ਕਿਵੇਂ ਹੋ ਸਕਦਾ।
ਇਸ ਦੇ ਨਾਲ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਗੁਜਰਾਤ ਚੋਣਾਂ ਦੀ ਤਰੀਕ ਦਾ ਵੀ ਅਜੇ ਚੋਣ ਕਮਿਸ਼ਨ ਨੇ ਐਲਾਨ ਨਹੀਂ ਕੀਤਾ ਹੈ। ਪਰ ਸੀਐਮ ਭਗਵੰਤ ਮਾਨ ਲਗਾਤਾਰ ਉੱਥੇ ਹੀ ਖੜ੍ਹੇ ਹਨ।
ਅਰਵਿੰਦ ਕੇਜਰੀਵਾਲ ਅਤੇ ਮਾਨ ਦੇ ਨਿਸ਼ਾਨੇ ‘ਤੇ ਗੁਜਰਾਤ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੋਵੇਂ ਹੀ ਗੁਜਰਾਤ ਚੋਣਾਂ ਨੂੰ ਬਹੁਤ ਅਹਿਮ ਮੰਨ ਰਹੇ ਹਨ। ਇਹੀ ਕਾਰਨ ਹੈ ਕਿ ਹਿਮਾਚਲ ਪ੍ਰਦੇਸ਼ ‘ਚ ਚੋਣਾਂ ਦੀ ਤਾਰੀਕ ਦਾ ਐਲਾਨ ਹੋਣ ਤੋਂ ਬਾਅਦ ਵੀ ਦੋਵੇਂ ਮੁੱਖ ਮੰਤਰੀ ਗੁਜਰਾਤ ‘ਚ ਚੋਣ ਪ੍ਰਚਾਰ ‘ਚ ਰੁੱਝੇ ਹੋਏ ਹਨ।
ਹਿਮਾਚਲ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਦੀ ਕਮਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਬੈਂਸ ਸਮੇਤ ਹੋਰਨਾਂ ਨੂੰ ਸੌਂਪੀ ਗਈ ਹੈ। ਪਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਲੰਬੇ ਸਮੇਂ ਤੋਂ ਗੁਜਰਾਤ ‘ਤੇ ਫੋਕਸ ਕਰ ਰਹੇ ਹਨ।