CBI questioned Manish Sisodia: ਦਿੱਲੀ ਦੀ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ 17 ਅਕਤੂਬਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਸੀਬੀਆਈ ਨੇ 9 ਘੰਟੇ ਤੱਕ ਪੁੱਛਗਿੱਛ ਕੀਤੀ। ਪਰ ਜਿਵੇਂ ਹੀ ਸਿਸੋਦੀਆ ਸੀਬੀਆਈ ਹੈੱਡਕੁਆਰਟਰ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਭਾਜਪਾ ‘ਤੇ ਗੰਭੀਰ ਦੋਸ਼ ਲਗਾਏ। ਉਪ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਅੱਜ ਉਨ੍ਹਾਂ ਨੇ ਜਾ ਕੇ ਦੇਖਿਆ ਕਿ ਕੋਈ ਘਪਲਾ ਤਾਂ ਹੈ ਹੀ ਨਹੀਂ, ਸਾਰਾ ਮਾਮਲਾ ਫਰਜ਼ੀ ਹੈ।
ਸਿਸੋਦੀਆ ਨੇ ਲਗਾਏ ਇਹ ਗੰਭੀਰ ਇਲਜ਼ਾਮ
ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਮੈਨੂੰ ਆਮ ਆਦਮੀ ਪਾਰਟੀ ਛੱਡਣ ਲਈ ਕਿਹਾ ਗਿਆ। ਇਹ ਮਾਮਲਾ ਮੇਰੇ ਖਿਲਾਫ ਘਪਲੇ ਦੀ ਜਾਂਚ ਲਈ ਨਹੀਂ, ਸਗੋਂ ਦਿੱਲੀ ‘ਚ ਅਪਰੇਸ਼ਨ ਲੋਟਸ ਨੂੰ ਸਫਲ ਬਣਾਉਣ ਲਈ ਹੈ।
#WATCH | I was asked inside the CBI office to leave (AAP), or else such cases will keep getting registered against me. I was told 'Satyendar Jain ke upar konse sachhe cases hain?'…I said I won't leave AAP for BJP. They said they'll make me CM, alleges Delhi Dy CM Manish Sisodia pic.twitter.com/A1ceUmHqQD
— ANI (@ANI) October 17, 2022
ਉਨ੍ਹਾਂ ਕਿਹਾ ਕਿ ਭਾਜਪਾ ਗੈਰ-ਸੰਵਿਧਾਨਕ ਤਰੀਕੇ ਨਾਲ ਦਬਾਅ ਬਣਾਉਣ ਲਈ ਸੀਬੀਆਈ ਵਰਗੀ ਏਜੰਸੀ ਦੀ ਵਰਤੋਂ ਕਰ ਰਹੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੇਰੇ ‘ਤੇ ‘AAP’ ਛੱਡਣ ਲਈ ਦਬਾਅ ਬਣਾਇਆ ਗਿਆ। ਮੈਨੂੰ ਕਿਹਾ ਗਿਆ, ‘ਆਪ’ ਛੱਡ ਦਓ, ‘ਆਪ’ ‘ਚ ਕਿਉਂ ਹੋ? ਨਾਲ ਹੀ ਮੈਨੂੰ ਦੱਸਿਆ ਗਿਆ ਕਿ ਸਤੇਂਦਰ ਜੈਨ ਦੇ ਖਿਲਾਫ ਕਿਹੜਾ ਕੇਸ ਸੱਚੇ ਹਨ, ਜਦੋਂ ਉਹ 6 ਮਹੀਨੇ ਜੇਲ੍ਹ ‘ਚ ਰਹਿ ਸਕਦਾ ਹੈ ਤਾਂ ਤੁਸੀਂ ਵੀ ਜੇਲ੍ਹ ‘ਚ ਰਹਿ ਸਕਦੇ ਹੋ।
ਸੀਬੀਆਈ ਨੇ ਦੋਸ਼ਾਂ ‘ਤੇ ਦਿੱਤਾ ਜਵਾਬ
ਦੂਜੇ ਪਾਸੇ ਸੀਬੀਆਈ ਨੇ ਮਨੀਸ਼ ਸਿਸੋਦੀਆ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਸੀਬੀਆਈ ਨੇ ਆਪਣੇ ਬਿਆਨ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ। ਸੀਬੀਆਈ ਮੁਤਾਬਕ ਮਨੀਸ਼ ਸਿਸੋਦੀਆ ਨੂੰ ਪੁੱਛਗਿੱਛ ਦੌਰਾਨ ਪਾਰਟੀ ਛੱਡਣ ਦੀ ਧਮਕੀ ਨਹੀਂ ਦਿੱਤੀ ਗਈ ਤੇ ਨਾ ਹੀ ਸੀਬੀਆਈ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਵਰਗੇ ਲਾਲਚ ਦਿੱਤੇ ਹਨ।
CBI issues a statement after quizzing Delhi Dy CM Manish Sisodia for 9 hrs in excise policy case; "CBI strongly refutes these allegations (of Delhi Dy CM Sisodia) & reiterates that his examination was carried out in a professional & legal manner. Probe to continue as per law." https://t.co/7Ex2N0lpWh
— ANI (@ANI) October 17, 2022
ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਘੁਟਾਲੇ ਦੇ ਸਬੰਧੀ ਮਨੀਸ਼ ਸਿਸੋਦੀਆ ਤੋਂ ਪੁੱਛਗਿੱਛ ਕੀਤੀ ਗਈ ਹੈ। ਹੁਣ ਉਨ੍ਹਾਂ ਦੇ ਬਿਆਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜ ਪੈਣ ‘ਤੇ ਉਨ੍ਹਾਂ ਨੂੰ ਹੋਰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।