Sensex Opening Bell: ਭਾਰਤੀ ਸ਼ੇਅਰ ਬਾਜ਼ਾਰ ਹਫ਼ਤੇ ਦੇ ਪਹਿਲੇ ਦਿਨ ਹਰੇ ਨਿਸ਼ਾਨ ‘ਤੇ ਬੰਦ ਹੋਇਆ।ਬੀਐਸਈ ਦਾ ਸੈਂਸੈਕਸ 491.01 ਅੰਕ ਵੱਧ ਕੇ 58,410.98 ਅੰਕ ਬੰਦ ਹੋਇਆ।ਜਦੋਂ ਕਿ ਐਨਐਸਈ ਦਾ ਨਿਫ਼ਟੀ 126.10 ਅੰਕ ਵੱਧ ਕੇ 17,311,80 ਅੰਕ ‘ਤੇ ਬੰਦ ਹੋਇਆ।
ਭਾਰਤੀ ਰੁਪਏ ‘ਚ ਅੱਜ ਵੀ ਗਿਰਾਵਟ ਦਰਜ ਕੀਤੀ ਗਈ।ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ‘ਚ ਸੋਮਵਾਰ ਨੂੰ 16 ਪੈਸਿਆਂ ਦੀ ਗਿਰਾਵਟ ਦਰਜ ਕੀਤੀ ਗਈ।ਇਸਦੇ ਨਾਲ ਹੀ ਭਾਰਤੀ ਰੁਪਇਆ 82.35 ਰੁਪਏ ਪ੍ਰਤੀ ਡਾਲਰ ‘ਤੇ ਪਹੁੰਚ ਗਿਆ ਹੈ।
ਦੱਸ ਦੇਈਏ ਕਿ ਸੋਮਵਾਰ, 17 ਅਕਤੂਬਰ, ਹਫ਼ਤੇ ਦੇ ਪਹਿਲੇ ਦਿਨ, BSE ਸੈਂਸੈਕਸ 491.01 ਅੰਕ (0.85 ਪ੍ਰਤੀਸ਼ਤ) ਦੇ ਵਾਧੇ ਨਾਲ 58,410.98 ‘ਤੇ ਬੰਦ ਹੋਇਆ। ਨਿਫਟੀ 50 126.10 ਅੰਕ (0.73 ਫੀਸਦੀ) ਵਧ ਕੇ 17,311.80 ‘ਤੇ ਬੰਦ ਹੋਇਆ ਹੈ। ਬੈਂਕ ਨਿਫਟੀ ਅੱਜ 614.80 ਅੰਕ (1.56 ਫੀਸਦੀ) ਵਧ ਕੇ 39,920.40 ‘ਤੇ ਬੰਦ ਹੋਇਆ।