ਬੁੱਧਵਾਰ, ਫਰਵਰੀ 18, 2026 02:50 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

Panjab University Election: ਖ਼ਤਮ ਹੋਈ ਪੀਯੂ ਸਟੂਡੈਂਟਸ ਯੂਨੀਅਨ ਚੋਣਾਂ ਦੀ ਵੋਟਿੰਗ, ਸ਼ਾਮ 4 ਵਜੇ ਸ਼ੁਰੂ ਹੋਵੇਗੀ ਗਿਣਤੀ

ਪੰਜਾਬ ਯੂਨੀਵਰਸਿਟੀ (Panjab University) 'ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਵੋਟਿੰਗ ਖ਼ਤਮ ਹੋ ਗਈ ਹੈ। ਚੋਣਾਂ ਦੀ ਗਿਣਤੀ ਸ਼ਾਮ 4 ਵਜੇ ਸ਼ੁਰੂ ਹੋਵੇਗੀ। ਯੂਨੀਵਰਸਿਟੀ ਵਿੱਚ 4 ਅਹੁਦਿਆਂ ਦੇ ਲਈ 21 ਵਿਦਿਆਰਥੀ ਉਮੀਦਵਾਰ ਮੈਦਾਨ 'ਚ ਉਤਰੇ।

by propunjabtv
ਅਕਤੂਬਰ 18, 2022
in Featured News, ਪੰਜਾਬ
0
Panjab University Election

Panjab University Election

ਪੰਜਾਬ ਯੂਨੀਵਰਸਿਟੀ (Panjab University) ‘ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਵੋਟਿੰਗ ਖ਼ਤਮ ਹੋ ਗਈ ਹੈ। ਚੋਣਾਂ ਦੀ ਗਿਣਤੀ ਸ਼ਾਮ 4 ਵਜੇ ਸ਼ੁਰੂ ਹੋਵੇਗੀ। ਯੂਨੀਵਰਸਿਟੀ ਵਿੱਚ 4 ਅਹੁਦਿਆਂ ਦੇ ਲਈ 21 ਵਿਦਿਆਰਥੀ ਉਮੀਦਵਾਰ ਮੈਦਾਨ ‘ਚ ਉਤਰੇ। ਇਨ੍ਹਾਂ ਅਹੁਦਿਆਂ ਵਿੱਚ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਸ਼ਾਮਲ ਹਨ। ਇਸ ਦੇ ਨਾਲ ਹੀ ਸ਼ਾਮ 7 ਵਜੇ ਤੱਕ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ।

ਯੂਨੀਵਰਸਿਟੀ ‘ਚ ਕੁੱਲ 169 ਪੋਲਿੰਗ ਬੂਥ ਬਣਾਏ ਗਏ ਸੀ। 78 ਵਿਭਾਗਾਂ ਵਿੱਚ ਵੋਟਿੰਗ ਹੋਈ। ਪ੍ਰਧਾਨ ਦੇ ਅਹੁਦੇ ਲਈ ਖੜ੍ਹੇ 8 ਉਮੀਦਵਾਰਾਂ ਵਿੱਚੋਂ 2 ਵਿਦਿਆਰਥਣਾਂ ਵੀ ਸ਼ਾਮਲ ਹਨ। ਦੱਸ ਦੇਈਏ ਕਿ ਯੂਨੀਵਰਸਿਟੀ ਵਿੱਚ ਸਾਲ 2019 ਵਿੱਚ ਹੋਈਆਂ ਪਿਛਲੀਆਂ ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (SOI) ਦੇ ਚੇਤਨ ਚੌਧਰੀ ਨੇ ਜਿੱਤ ਦਰਜ ਕੀਤੀ ਸੀ ਅਤੇ ਕੈਂਪਸ ਪ੍ਰਧਾਨ ਬਣੇ ਸੀ।

ਇਸ ਤੋਂ ਪਹਿਲਾਂ ਸਾਲ 2018 ਵਿੱਚ ਕਨੂਪ੍ਰਿਆ ਯੂਨੀਵਰਸਿਟੀ ਆਫ ਸਟੂਡੈਂਟਸ ਫਾਰ ਸੋਸਾਇਟੀ (SFS) ਨੇ ਪ੍ਰਧਾਨ ਦਾ ਅਹੁਦਾ ਜਿੱਤਿਆ ਸੀ। ਉਹ ਪੀਯੂ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਪਹਿਲੀ ਮਹਿਲਾ ਪ੍ਰਧਾਨ ਬਣੀ।

ਯੂਨੀਵਰਸਿਟੀ ਵਿੱਚ ਆਮ ਤੌਰ ’ਤੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਸਤੰਬਰ ਮਹੀਨੇ ਵਿੱਚ ਹੁੰਦੀਆਂ ਹਨ ਪਰ ਇਸ ਵਾਰ ਦੀਵਾਲੀ ਨੇੜੇ ਆ ਰਹੀ ਹੈ। ਅਜਿਹੇ ‘ਚ ਕੁਝ ਵਿਦਿਆਰਥੀ ਛੁੱਟੀਆਂ ਮਨਾਉਣ ਆਪਣੇ ਘਰਾਂ ਨੂੰ ਵੀ ਗਏ ਹਨ। ਇਸ ਕਾਰਨ ਪਿਛਲੇ ਸਾਲਾਂ ਦੇ ਮੁਕਾਬਲੇ ਵੋਟਿੰਗ ਘੱਟ ਹੋਣ ਦੀ ਸੰਭਾਵਨਾ ਹੈ।

ਇਨ੍ਹਾਂ ਚੋਂ ਇੱਕ ਯੂਨੀਵਰਸਿਟੀ ਦਾ ਕੈਂਪਸ ਪ੍ਰਧਾਨ ਬਣੇਗਾ

ਆਯੂਸ਼ ਖਟਕਰ (CYSS)
ਭਵਨਜੋਤ ਕੌਰ (SFS)
ਮਾਧਵ ਸ਼ਰਮਾ (SOI)
ਹਰੀਸ਼ ਗੁੱਜਰ (ABVP)
ਗੁਰਵਿੰਦਰ ਸਿੰਘ ਕੰਬੋਜ (NSUI)
ਸ਼ਿਵਾਲੀ (PUSU)
ਜੋਧ ਸਿੰਘ (ਨਾਲ)
ਗੁਰਜੀਤ ਸਿੰਘ (PSU ਲਲਕਾਰ)

ਯੂਨੀਵਰਸਿਟੀ ਵਿੱਚ ਦੋ ਸਾਲਾਂ ਬਾਅਦ ਹੋਈਆਂ ਚੋਣਾਂ

ਦੱਸ ਦਈਏ ਕਿ ਯੂਨੀਵਰਸਿਟੀ ਵਿੱਚ ਇਸ ਵਾਰ ਚੋਣ ਪ੍ਰਚਾਰ ਦੌਰਾਨ ਸਖ਼ਤ ਪੁਲਿਸ ਸੁਰੱਖਿਆ ਦਰਮਿਆਨ ਕੋਈ ਹਿੰਸਕ ਘਟਨਾ ਨਹੀਂ ਵਾਪਰੀ। ਇਸ ਦੇ ਨਾਲ ਹੀ ਚੋਣਾਂ ਨੂੰ ਲੈ ਕੇ ਪੁਲਿਸ ਦੀ ਯੂਨੀਵਰਸਿਟੀ ਸਮੇਤ ਸ਼ਹਿਰ ਦੇ ਕਾਲਜਾਂ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ। ਖਾਸ ਕਰਕੇ ਸੈਕਟਰ 10 ਦਾ ਡੀਏਵੀ ਕਾਲਜ, ਸੈਕਟਰ 26 ਦਾ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਸੈਕਟਰ 32 ਦਾ ਜੀਜੀਡੀਐਸਡੀ ਕਾਲਜ ਭਾਰੀ ਪੁਲਿਸ ਪਹਿਰੇ ਹੇਠ ਰਹੇ।

ਇਨ੍ਹਾਂ ਦਰਮਿਆਨ ਰਿਹਾ ਸਖ਼ਤ ਮੁਕਾਬਲਾ

ਯੂਨੀਵਰਸਿਟੀ ਚੋਣਾਂ ਵਿੱਚ ਇਸ ਵਾਰ ਪਹਿਲੀ ਵਾਰ ਚੋਣ ਲੜ ਰਹੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ), ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਅਤੇ ਛਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ।

CYSS ਆਮ ਆਦਮੀ ਪਾਰਟੀ (ਆਪ) ਦਾ ਵਿਦਿਆਰਥੀ ਵਿੰਗ ਹੈ। CYSS ਕੋਲ ਯੂਨੀਵਰਸਿਟੀ ਦੇ ਕਈ ਪੁਰਾਣੇ ਸਫਲ ਚਿਹਰੇ ਹਨ ਜਿਨ੍ਹਾਂ ਵਿੱਚ ਨਿਸ਼ਾਂਤ ਕੌਸ਼ਲ ਵੀ ਸ਼ਾਮਲ ਹਨ, ਜੋ ਸਾਲ 2016 ਵਿੱਚ ਯੂਨੀਵਰਸਿਟੀ ਕੈਂਪਸ ਦੇ ਪ੍ਰਧਾਨ ਸੀ।

9 ਕਾਲਜਾਂ ‘ਚ ਵੋਟਿੰਗ

ਦੂਜੇ ਪਾਸੇ ਸ਼ਹਿਰ ਦੇ 9 ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵੀ ਕਰਵਾਈਆਂ ਗਈਆਂ। ਜਾਣਕਾਰੀ ਮੁਤਾਬਕ ਸ਼ਹਿਰ ਦੇ 3 ਕਾਲਜਾਂ ਵਿੱਚ ਪ੍ਰਧਾਨ ਦੇ ਅਹੁਦੇ ਦੀ ਚੋਣ ਬਿਨਾਂ ਮੁਕਾਬਲਾ ਹੋਵੇਗੀ।

ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਫਾਰ ਗਰਲਜ਼, ਸੈਕਟਰ 42 ਵਿੱਚ ਸ਼ੀਨਮ ਰਾਵਤ, ਸੈਕਟਰ 36 ਵਿੱਚ ਐਮਸੀਐਮ ਡੀਏਵੀ, ਸ਼ਾਹਿਸਤਾ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ, ਸੈਕਟਰ 26 ਵਿੱਚ ਈਸ਼ਾ ਮੌਦਗਿਲ ਬਿਨਾਂ ਮੁਕਾਬਲਾ ਪ੍ਰਧਾਨ ਚੁਣੇ ਜਾਣਗੇ।

Tags: ABVPNSUIPanjab Universitypro punjab tvpunjab newsSFSSOIStudent Organization of IndiaStudents Union ElectionUniversity Polling Booth
Share223Tweet140Share56

Related Posts

ਮਿਸਲ ਸਤਲੁਜ ਦੀ ਅਗਵਾਈ ਹੇਠ ‘ਪੂਰਾ ਪੰਜਾਬ ਲਹਿਰ’ ਦਾ ਮੋਹਾਲੀ ਤੋਂ ਆਗਾਜ਼ ,ਪਹਿਲੇ ਦਿਨ ਜਨਤਕ ਦਸਤਖ਼ਤ ਪਟੀਸ਼ਨ ਦੀਆਂ 50 ਹਜ਼ਾਰ ਕਾਪੀਆਂ ਜਾਰੀ

ਫਰਵਰੀ 17, 2026

ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਲਈ ਮੁੰਬਈ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਾਣੋ ਕਿਸ ਮੁੱਦੇ ਤੇ ਹੋਈ ਅਹਿਮ ਚਰਚਾ

ਫਰਵਰੀ 17, 2026

ਪਹਿਲਗਾਮ ਅੱਤਵਾਦੀ ਹਮਲੇ ਦੇ ਮਹੀਨਿਆਂ ਬਾਅਦ ਦੁਬਾਰਾ ਖੁੱਲ੍ਹਣਗੇ ਜੰਮੂ-ਕਸ਼ਮੀਰ ਦੇ ਇਹ 14 ਸੈਰ-ਸਪਾਟਾ ਸਥਾਨ

ਫਰਵਰੀ 17, 2026

ਵਿਲੇਜ ਡਿਫੈਂਸ ਕਮੇਟੀਆਂ’ ਦੇ ਸਹੁੰ ਚੁੱਕ ਸਮਾਗਮ ‘ਤੇ ਵਿਰੋਧੀਆਂ ਦੀ ਬੁਖਲਾਹਟ ਉਨ੍ਹਾਂ ਦੀ ਨਸ਼ਾ-ਸਮਰਥਕ ਮਾਨਸਿਕਤਾ ਦਾ ਸਬੂਤ: ਬਲਤੇਜ ਪੰਨੂ

ਫਰਵਰੀ 17, 2026

ਸਰਕਾਰ ਨੇ ਹੁਣ ਤੱਕ 2,000 ਕਿਲੋ ਨਸ਼ਾ ਫੜਿਆ, ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ‘ਚ ਡੱਕਿਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਏ- ਕੇਜਰੀਵਾਲ

ਫਰਵਰੀ 17, 2026

ਮੋਗਾ : AAP ਦੀ ਰੈਲੀ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ‘ਤੇ ਚੜ੍ਹੀ ਬੱਸ, 4 ਗੰਭੀਰ ਜ਼ਖ਼ਮੀ

ਫਰਵਰੀ 16, 2026
Load More

Recent News

Smokin Aces Casino Experience

ਫਰਵਰੀ 18, 2026

ਮਿਸਲ ਸਤਲੁਜ ਦੀ ਅਗਵਾਈ ਹੇਠ ‘ਪੂਰਾ ਪੰਜਾਬ ਲਹਿਰ’ ਦਾ ਮੋਹਾਲੀ ਤੋਂ ਆਗਾਜ਼ ,ਪਹਿਲੇ ਦਿਨ ਜਨਤਕ ਦਸਤਖ਼ਤ ਪਟੀਸ਼ਨ ਦੀਆਂ 50 ਹਜ਼ਾਰ ਕਾਪੀਆਂ ਜਾਰੀ

ਫਰਵਰੀ 17, 2026

ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਲਈ ਮੁੰਬਈ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਾਣੋ ਕਿਸ ਮੁੱਦੇ ਤੇ ਹੋਈ ਅਹਿਮ ਚਰਚਾ

ਫਰਵਰੀ 17, 2026

ਪਹਿਲਗਾਮ ਅੱਤਵਾਦੀ ਹਮਲੇ ਦੇ ਮਹੀਨਿਆਂ ਬਾਅਦ ਦੁਬਾਰਾ ਖੁੱਲ੍ਹਣਗੇ ਜੰਮੂ-ਕਸ਼ਮੀਰ ਦੇ ਇਹ 14 ਸੈਰ-ਸਪਾਟਾ ਸਥਾਨ

ਫਰਵਰੀ 17, 2026

ਵਿਲੇਜ ਡਿਫੈਂਸ ਕਮੇਟੀਆਂ’ ਦੇ ਸਹੁੰ ਚੁੱਕ ਸਮਾਗਮ ‘ਤੇ ਵਿਰੋਧੀਆਂ ਦੀ ਬੁਖਲਾਹਟ ਉਨ੍ਹਾਂ ਦੀ ਨਸ਼ਾ-ਸਮਰਥਕ ਮਾਨਸਿਕਤਾ ਦਾ ਸਬੂਤ: ਬਲਤੇਜ ਪੰਨੂ

ਫਰਵਰੀ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.