Maths Teacher Unique Teaching Style: ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਵੀਡੀਓ ਵਾਇਰਲ ਹੁੰਦੇ ਹਨ। ਕਈ ਹਸਾਉਣ ਵਾਲੀਆਂ ਹੁੰਦੀਆਂ ਹਨ, ਕੁਝ ਦਿਲ ਨੂੰ ਛੂਹ ਲੈਂਦੀਆਂ ਹਨ ਅਤੇ ਕੁਝ ਜ਼ਿੰਦਗੀ ਨੂੰ ਜਿਊਣਾ ਸਿਖਾ ਦਿੰਦਿਆਂ ਹਨ। ਸਿੱਖਣਾ ਆਸਾਨ ਹੋਣ ਦੇ ਨਾਲ-ਨਾਲ ਮੁਸ਼ਕਲ ਵੀ ਹੈ, ਦੇਖਣਾ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਕਿਸ ਤਰੀਕੇ ਨਾਲ ਸਿਖਾਇਆ ਜਾਂ ਸਮਝਾਇਆ ਜਾ ਰਿਹਾ ਹੈ।
ਅਕਸਰ ਅਧਿਆਪਕ ਬੱਚਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਉਹ ਸਭ ਕੁਝ ਆਸਾਨੀ ਨਾਲ ਸਮਝ ਸਕਣ। ਹਾਲ ਹੀ ਵਿੱਚ ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਭਾਰਤੀ ਅਧਿਆਪਕ ਅਮਰੀਕਾ ‘ਚ ਬੱਚਿਆਂ ਨੂੰ ਗਣਿਤ ਪੜ੍ਹਾ ਰਿਹਾ ਹੈ, ਜੋ ਤੁਹਾਡਾ ਦਿਨ ਬਣਾ ਦੇਵੇਗਾ।
Math also can be fun…Indian teacher teaching Trigonometry in US 😅 pic.twitter.com/GnrCT40YEv
— A K 🇮🇳 (@AK_Inspire) October 16, 2022
ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਇਹ ਵੀਡੀਓ ਅਮਰੀਕਾ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਭਾਰਤੀ ਅਧਿਆਪਕ ਨੇ ਬੱਚਿਆਂ ਨੂੰ ਗਣਿਤ ਪੜ੍ਹਾਉਣ ਦਾ ਅਨੋਖਾ ਤਰੀਕਾ ਅਜ਼ਮਾਇਆ ਹੈ। ਇਸ ਤੋਂ ਪਹਿਲਾਂ ਸ਼ਾਇਦ ਹੀ ਤੁਸੀਂ ਬੱਚਿਆਂ ਨੂੰ ਅਜਿਹੇ ਮਿਊਜ਼ਿਕਲ ਢੰਗ ਨਾਲ ਟੈਗਨੋਮੈਟਰੀ ਪੜ੍ਹਦੇ ਦੇਖਿਆ ਹੋਵੇਗਾ।
ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਬੱਚਿਆਂ ਨੂੰ ਗਣਿਤ ਦੇ ਨਾਂ ‘ਤੇ ‘ਬੁਖਾਰ’ ਹੋ ਜਾਂਦਾ ਹੈ। ਗਣਿਤ ਇੱਕ ਅਜਿਹਾ ਵਿਸ਼ਾ ਹੈ, ਜੇਕਰ ਇਸ ਨੂੰ ਨਾ ਸਮਝਿਆ ਜਾਵੇ ਤਾਂ ਔਖਾ ਹੋ ਜਾਂਦਾ ਹੈ। ਉੰਝ ਜੇਕਰ ਅਧਿਆਪਕ ਚਾਹੁਣ ਤਾਂ ਇਹ ਔਖਾ ਵਿਸ਼ਾ ਆਸਾਨ ਹੋ ਸਕਦਾ ਹੈ, ਜਿਵੇਂ ਕਿ ਹਾਲ ਹੀ ਵਿੱਚ ਵਾਇਰਲ ਹੋਈ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ। ਟੀਚਰ ਵੀਡੀਓ ‘ਚ ਟੈਗਨੋਮੈਟਰੀ ਨੂੰ ਮਿਊਜ਼ੀਕਲ ਤਰੀਕੇ ਨਾਲ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਵੀਡੀਓ ‘ਚ ਅਧਿਆਪਕ ਇੱਕ ਵਖਰੇ ਢੰਗ ਨਾਲ ਵਿਦਿਆਰਥੀਆਂ ਨੂੰ ਫਾਰਮੂਲਾ ਯਾਦ ਕਰਵਾ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਅਧਿਆਪਕ ਸਾਹਮਣੇ ਬੈਠਾ ਹੈ, ਜੋ ਕੁਝ ਵਿਦੇਸ਼ੀ ਵਿਦਿਆਰਥੀਆਂ ਨੂੰ ਜਿਓਮੈਟਰੀ ਨਾਲ ਸਬੰਧਤ ਕੁਝ ਫਾਰਮੂਲੇ ਯਾਦ ਕਰਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀ ਡੈਸਕ ਨੂੰ ਥਪਥਪਾਉਂਦੇ ਹੋਏ ਸੰਗੀਤ ਦੇ ਰਹੇ ਹਨ ਅਤੇ ਅਧਿਆਪਕ ਨੱਚ ਰਿਹਾ ਹੈ ਤੇ ਗਾ ਕੇ ਵਿਦਿਆਰਥੀਆਂ ਨੂੰ ਫਾਰਮੂਲੇ ਸਮਝਾ ਰਿਹਾ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @AK_Inspire ਨਾਂਅ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ 942.3K ਵਿਊਜ਼ ਮਿਲ ਚੁੱਕੇ ਹਨ। ਜਦੋਂ ਕਿ ਇਸ ਵੀਡੀਓ ਨੂੰ 25.1 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ।
ਯੂਜ਼ਰਸ ਵੀਡੀਓ ‘ਤੇ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ‘ਉਸ ਨੂੰ ਅਜਿਹੇ ਅਧਿਆਪਕ ਕਦੇ ਨਹੀਂ ਮਿਲੇ, ਪਰ ਉਸ ਨੂੰ ਹਿਟਲਰ ਵਰਗੇ ਅਧਿਆਪਕ ਮਿਲੇ ਹਨ।’ ਜ਼ਿਆਦਾਤਰ ਲੋਕਾਂ ਨੂੰ ਇਹ ਤਰੀਕਾ ਮਜ਼ੇਦਾਰ ਲੱਗਦਾ ਹੈ।