TB Patient Diwali Offer: ਦੀਵਾਲੀ ਆਉਂਦੇ ਹੀ ਨਾ ਸਿਰਫ ਘਰੇਲੂ ਚੀਜ਼ਾਂ ਲਈ ਆਫਰ ਮਿਲੇਦੇ ਹਨ, ਸਗੋਂ ਸੋਨੇ ਅਤੇ ਚਾਂਦੀ (gold and silver) ਸਮੇਤ ਹਰ ਤਰ੍ਹਾਂ ਦੇ ਆਫ਼ਰ ਮਿਲਣੇ ਸ਼ੁਰੂ ਹੋ ਜਾਂਦੇ ਹਨ। ਕੁਝ ਮੋਬਾਈਲ ਖਰੀਦਦੇ ਹਨ ਅਤੇ ਕੁਝ ਘਰੇਲੂ ਸਮਾਨ। ਕੁਝ ਲੋਕ ਕਾਰ ਖਰੀਦਦੇ ਹਨ, ਜਦੋਂ ਕਿ ਕਈ ਅਜਿਹੇ ਹਨ ਜੋ ਆਪਣੇ ਘਰ ਵਿੱਚ ਨਵੇਂ ਭਾਂਡੇ ਖਰੀਦ ਕੇ ਲਿਆਉਂਦੇ ਹਨ।
ਬਹੁਤ ਸਾਰੇ ਦੁਕਾਨਦਾਰ ਆਪਣੀ ਦੁਕਾਨ ‘ਤੇ ਇੱਕ ਦੇ ਨਾਲ ਇੱਕ ਮੁਫਤ ਆਫਰ ਦਿੰਦੇ ਹਨ, ਪਰ ਕੀ ਤੁਸੀਂ ਕਦੇ ਕਿਸੇ ਹਸਪਤਾਲ (Hospital Offer) ਨੂੰ ਦੀਵਾਲੀ ਦੇ ਮੌਕੇ ‘ਤੇ ਆਫਰ ਦਿੰਦੇ ਦੇਖਿਆ ਹੈ? ਤੁਸੀਂ ਇਸ ਬਾਰੇ ਪੜ੍ਹ ਕੇ ਹੈਰਾਨ ਕਿਉਂ ਹੋ ਗਏ? ਜੀ ਹਾਂ, ਜਿਵੇਂ ਅਸੀਂ ਸਾਰਿਆਂ ਨੇ ਟੈਗਲਾਈਨ ਤਾਂ ਸੁਣੀ ਹੈ ਕਿ ‘ਐਮਪੀ ਗਜ਼ਬ ਹੈ, ਸਬਸੇ ਅਜਬ ਹੈ’, ਅਜਿਹਾ ਹੀ ਕੁਝ ਮੱਧ ਪ੍ਰਦੇਸ਼ ਦੇ ਆਗਰ ਮਾਲਵਾ ਜ਼ਿਲ੍ਹੇ ‘ਚ ਦੇਖਣ ਨੂੰ ਮਿਲਿਆ ਹੈ।
ਮੈਡੀਕਲ ਵਿਭਾਗ ਦੀ ਅਜੀਬ ਦੀਵਾਲੀ ਆਫ਼ਰ
ਆਗਰ ਮਾਲਵਾ ਜ਼ਿਲ੍ਹੇ ‘ਚ ਮੌਜੂਦ ਇੱਕ ਮੈਡੀਕਲ ਵਿਭਾਗ ਨੇ ਅਜੀਬ ਆਫਰ ਕੱਢਿਆ ਹੈ। ਇੱਥੇ ਟੀਬੀ ਦੇ ਨਵੇਂ ਮਰੀਜ਼ ਨੂੰ ਲੈ ਕੇ ਆਉਣ ਵਾਲੇ ਵਿਅਕਤੀ ਨੂੰ 500 ਤੋਂ 50,000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇੱਕ ਪੋਸਟਰ ‘ਚ ਦੇਖਿਆ ਜਾ ਸਕਦਾ ਹੈ ਕਿ ਟੀਬੀ ਦੇ ਮਰੀਜ਼ ਨੂੰ ਲਿਆਉਣ ਵਾਲੇ ਨੂੰ ਇਨਾਮ ਦਿੱਤਾ ਜਾ ਰਿਹਾ ਹੈ।
टीबी रोग से निपटने के लिए आगर मालवा में स्वास्थ्य विभाग ने अब इनामी योजना चलाई है …. 500 से लेकर 50000 रुपए तक की इनामी राशि #tuberculosis@CollectorAgar @brajeshabpnews @Anurag_Dwary @ManojSharmaBpl @Sandeep_1Singh_ @Gurjarrrrr @healthminmp @akankshasxn @yogital pic.twitter.com/psOW3IBmkZ
— jaffer multani (@jaffer_multani) October 18, 2022
ਇਸ ਬਾਰੇ ਹਸਪਤਾਲ ਦਾ ਕਹਿਣਾ ਹੈ ਕਿ ਉਹ ਟੀਬੀ ਦੀ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਅਜਿਹਾ ਕਰ ਰਹੇ ਹਨ, ਤਾਂ ਜੋ ਉਹ ਇਸ ਬਿਮਾਰੀ ਨੂੰ ਛੁਪਾਉਣ ਦੀ ਬਜਾਏ ਹਸਪਤਾਲ ਆਉਣ ਤੇ ਇਲਾਜ ਕਰਵਾਉਣ। ਲੋਕ ਹੈਰਾਨ ਹਨ ਕਿ ਹਸਪਤਾਲਾਂ ਨੇ ਅਜਿਹੇ ਆਫ਼ਰ ਕਦੋਂ ਤੋਂ ਦੇਣੇ ਸ਼ੁਰੂ ਕਰ ਦਿੱਤੇ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਹਸਪਤਾਲ ਦਾ ਪੋਸਟਰ
ਜਿਵੇਂ ਕਿ ਤੁਸੀਂ ਵਾਇਰਲ ਹੋਏ ਪੋਸਟਰ ਵਿੱਚ ਦੇਖ ਸਕਦੇ ਹੋ, ਇਸ ਵਿੱਚ ਆਫ਼ਰ ਦਿੱਤਾ ਹੈ ਕਿ ‘ਨਵਾਂ ਟੀਬੀ ਮਰੀਜ਼ ਲਿਆਓ ਅਤੇ ਇਨਾਮ ਪਾਓ’। ਟੀਬੀ ਦੇ ਮਰੀਜ਼ਾਂ ਦੀ ਗਿਣਤੀ ਦੇ ਆਧਾਰ ‘ਤੇ ਲੋਕਾਂ ਨੂੰ ਮਿਲੇਗਾ ਇਨਾਮ, ਜੇਕਰ ਕੋਈ ਮਰੀਜ਼ ਹਸਪਤਾਲ ‘ਚ ਦਾਖਲ ਕਰਵਾਇਆ ਤਾਂ ਉਸ ਨੂੰ 500 ਰੁਪਏ ਜਾਂ ਟਿਫਨ, ਪੰਜ ਮਰੀਜ਼ ਲਿਆਉਣ ਵਾਲੇ ਨੂੰ 2500 ਰੁਪਏ ਜਾਂ ਮਿਕਸਰ, 10 ਮਰੀਜ਼ ਲੈ ਕੇ ਆਉਣ ਵਾਲੇ ਨੂੰ 5000 ਰੁਪਏ ਜਾਂ ਮੋਬਾਈਲ, 15 ਮਰੀਜ਼ ਲਿਆਉਣ ਵਾਲੇ ਨੂੰ 7500 ਰੁਪਏ ਜਾਂ 10 ਗ੍ਰਾਮ ਦਾ ਚਾਂਦੀ ਦਾ ਸਿੱਕਾ ਮਿਲੇਗਾ। ਇਨ੍ਹਾਂ ਹੀ ਨਹੀਂ ਹਸਪਤਾਲ ‘ਚ ਟੀਬੀ ਦੇ 40 ਮਰੀਜ਼ ਆਉਣ ਵਾਲੇ ਵਿਅਕਤੀ ਨੂੰ 4 ਗ੍ਰਾਮ ਸੋਨੇ ਦਾ ਸਿੱਕਾ ਜਾਂ 20 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
ਹਸਪਤਾਲ ਨੇ ਇਹ ਦੀਵਾਲੀ ਆਫ਼ਰ ਨੂੰ 24 ਅਕਤੂਬਰ ਤੋਂ 31 ਦਸੰਬ, 2022 ਤੱਕ ਲਾਗੂ ਰੱਖਿਆ ਹੈ। ਇਸ ਦੌਰਾਨ ਮਰੀਜ਼ਾਂ ਨੂੰ ਲਿਆਉਣ ਵਾਲੇ ਲੋਕਾਂ ਨੂੰ ਇਨਾਮੀ ਰਾਸ਼ੀ ਜਾਂ ਤੋਹਫ਼ੇ ਦਿੱਤੇ ਜਾਣਗੇ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਜੇਸ਼ ਗੁਪਤਾ ਮੁਤਾਬਕ ਸਾਲ 2025 ਤੱਕ ਦੇਸ਼ ਚੋਂ ਟੀਬੀ ਨੂੰ ਖ਼ਤਮ ਕਰਨ ਦੀ ਯੋਜਨਾ ਹੈ।