HBD Navjot Singh Sidhu: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ ਨੇਤਾ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੇ ਜਾਣੇ-ਪਛਾਣੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਕ੍ਰਿਕਟ ਦੇ ਮੈਦਾਨ ਤੋਂ ਲੈ ਕੇ ਛੋਟੇ ਪਰਦੇ ਤੱਕ ਸਿੱਧੂ ਨੇ ਆਪਣਾ ਜਾਦੂ ਦਿਖਾਇਆ ਹੈ। ਇਸ ਸਭ ਦੇ ਵਿਚਕਾਰ ਸਿੱਧੂ ਵੀ ਹਮੇਸ਼ਾ ਵਿਵਾਦਾਂ ‘ਚ ਘਿਰੇ ਰਹੇ ਹਨ। ਸਿੱਧੂ ਕ੍ਰਿਕਟ ਦੇ ਮੈਦਾਨ ਤੋਂ ਲੈ ਕੇ ਸਿਆਸੀ ਪਿਚ ਤੱਕ ਅਕਸਰ ਵਿਵਾਦਾਂ ‘ਚ ਰਹੇ ਹਨ। ਆਓ ਜਾਣਦੇ ਹਾਂ ਸਿੱਧੂ ਦੇ ਜਨਮਦਿਨ ਦੇ ਮੌਕੇ ‘ਤੇ ਉਨ੍ਹਾਂ ਨਾਲ ਜੁੜੇ 5 ਵੱਡੇ ਵਿਵਾਦ।
ਅਜ਼ਹਰ ਨਾਲ ਲੜਾਈ, ਇੰਗਲੈਂਡ ਤੋਂ ਵਾਕਆਊਟ
ਨਵਜੋਤ ਸਿੰਘ ਸਿੱਧੂ ਦੀ ਪਛਾਣ ਡੈਸ਼ਿੰਗ ਓਪਨਰ ਵਜੋਂ ਹੋਈ ਹੈ। ਪਰ 1996 ਵਿੱਚ ਉਸ ਨੇ ਹੰਗਾਮਾ ਮਚਾ ਦਿੱਤਾ। ਸਿੱਧੂ ਦੀ ਕੈਪਟਨ ਮੁਹੰਮਦ ਅਜ਼ਹਰੂਦੀਨ ਨਾਲ ਟੱਕਰ ਹੋ ਗਈ। ਸਿੱਧੂ ਅੱਧ ਵਿਚਾਲੇ ਇੰਗਲੈਂਡ ਛੱਡ ਕੇ ਭਾਰਤ ਪਰਤ ਆਏ ਸਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਵਿਸ਼ੇਸ਼ ਦੋਸਤੀ:
ਸਾਲ 2018 ‘ਚ ਜਦੋਂ ਸਾਬਕਾ ਪਾਕਿਸਤਾਨੀ ਕ੍ਰਿਕਟਰ ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਉਨ੍ਹਾਂ ਨੇ ਆਪਣੇ ‘ਦੋਸਤ’ ਸਿੱਧੂ (ਨਵਜੋਤ ਸਿੰਘ ਸਿੱਧੂ) ਨੂੰ ਵੀ ਬੁਲਾਇਆ। ਇਸ ਸੱਦੇ ‘ਤੇ ਸਿੱਧੂ ਨੇ ਜਾ ਕੇ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾ ਲਈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਨਾਲ ਵਿਵਾਦ:
ਸਿੱਧੂ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹਮੇਸ਼ਾ 36 ਦਾ ਅੰਕੜਾ ਰਿਹਾ ਹੈ। ਸਿੱਧੂ ਨੇ ਆਪਣੀਆਂ ਕਈ ਮੀਟਿੰਗਾਂ ‘ਚ ਕੈਪਟਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤੇ ਸਨ, ਜਿਸ ਤੋਂ ਬਾਅਦ ਪੰਜਾਬ ‘ਚ ਕਾਂਗਰਸ ਪਾਰਟੀ ‘ਚ ਹੰਗਾਮਾ ਮਚ ਗਿਆ ਸੀ।
‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਕੱਢੇ ਗਏ ਸਿੱਧੂ
ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ‘ਚ ਪਾਕਿਸਤਾਨ ਖਿਲਾਫ ਗੁੱਸਾ ਸੀ, ਉੱਥੇ ਹੀ ਸਿੱਧੂ ਨੇ ਲਿਖਿਆ, ‘ਕੀ ਪੂਰੇ ਦੇਸ਼ ਨੂੰ ਕੁਝ ਲੋਕਾਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ?’ ਜਿਸ ਤੋਂ ਬਾਅਦ ਸਿੱਧੂ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਸੀ। ਉਸ ਨੂੰ ਟੀਵੀ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਪਾਕਿਸਤਾਨ ਆਰਮੀ ਚੀਫ਼ ਬਾਜਵਾ ਨੂੰ ਜੱਫੀ ਪਾਉਣ ਕਰਕੇ ਰਹੇ ਸੀ ਵਿਵਾਦਾਂ ਚ
ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦੀ ਨੇਤਾ ਗੋਪਾਲ ਚਾਵਲਾ ਨਾਲ ਫੋਟੋ ਵਾਇਰਲ ਹੋਈ ਸੀ। ਇਮਰਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਕਿਸਤਾਨ ਆਰਮੀ ਚੀਫ਼ ਬਾਜਵਾ ਨੂੰ ਜੱਫੀ ਪਾਉਣਾ ਭਾਰਤੀ ਲੋਕਾਂ ਨੂੰ ਪਸ਼ੰਦ ਨਹੀਂ ਸੀ ਆਇਆ l