Rishabh Pant or Dinesh Karthik: ਭਾਰਤੀ ਟੀਮ ਹੁਣ 23 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ‘ਚ ਆਪਣਾ ਪਹਿਲਾ ਮੈਚ ਖੇਡੇਗੀ। ਸੁਪਰ-12 ਦੌਰ ‘ਚ Rohit Sharma ਦੀ ਅਗਵਾਈ ਵਾਲੀ ਟੀਮ ਨੂੰ ਵਿਰੋਧੀ ਟੀਮ ਪਾਕਿਸਤਾਨ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। Rohit Sharma ਨੇ ਹਾਲ ਹੀ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਉਹ ਇਸ ‘ਮਹਾਮੁਕਾਬਲੇ’ ਲਈ ਪਲੇਇੰਗ ਇਲੈਵਨ ਦਾ ਫੈਸਲਾ ਕਰ ਚੁੱਕੇ ਹਨ।
ਮੈਲਬੌਰਨ ‘ਚ ਮੈਚ, ਲੱਖਾਂ ਪ੍ਰਸ਼ੰਸਕਾਂ ਦੀਆਂ ਨਜ਼ਰਾਂ
ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਦਾ ਬੇਸਬਰੀ ਨਾਲ ਉਡੀਕਿਆ ਜਾਣ ਵਾਲਾ ਮੈਚ 23 ਅਕਤੂਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ (MCG) ‘ਤੇ ਖੇਡਿਆ ਜਾਵੇਗਾ। ਜਿਸ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕਰੋੜਾਂ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਸ ਮੈਚ ‘ਤੇ ਹੋਣਗੀਆਂ, ਕੁਝ ਇਸ ਮੈਚ ਨੂੰ ਸਟੇਡੀਅਮ ‘ਚ ਦੇਖਣਗੇ, ਕੁਝ ਟੀਵੀ, ਰੇਡੀਓ ‘ਤੇ ਅਤੇ ਕੁਝ ਆਨਲਾਈਨ ਐਪ ‘ਤੇ। ਹਾਲ ਹੀ ‘ਚ ਦੋਵੇਂ ਟੀਮਾਂ ਏਸ਼ੀਆ ਕੱਪ-2022 ‘ਚ ਵੀ ਆਹਮੋ-ਸਾਹਮਣੇ ਹੋਈਆਂ ਸਨ।
Rishabh Pant ਦੇ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ
ਟੀਮ ਇੰਡੀਆ ਦੇ ਮੈਲਬੋਰਨ ਵਿੱਚ ਨੈੱਟ ਸੈਸ਼ਨ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਪਲੇਇੰਗ ਇਲੈਵਨ ਪੂਰੀ ਤਰ੍ਹਾਂ ਤਿਆਰ ਹੈ। ਜੇਕਰ ਤੁਸੀਂ Rishabh Pant ਦੇ ਪ੍ਰਸ਼ੰਸਕ ਹੋ, ਤਾਂ ਤੁਹਾਨੂੰ ਸ਼ਾਇਦ ਚੰਗਾ ਨਾ ਲੱਗੇ । ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਤਜਰਬੇਕਾਰ ਵਿਕਟਕੀਪਰ ਦਿਨੇਸ਼ ਕਾਰਤਿਕ ਨੂੰ ਮੌਕਾ ਮਿਲਣ ਦੀ ਸੰਭਾਵਨਾ ਹੈ। ਕਾਰਤਿਕ ਦੀ ਹਾਲੀਆ ਫਾਰਮ ਵਿਚ ਭਾਵੇਂ ਗਿਰਾਵਟ ਆ ਰਹੀ ਹੈ, ਪਰ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਫਿਨਿਸ਼ਰ ਦੀ ਭੂਮਿਕਾ ਲਈ ਉਸ ਨੂੰ ਵਰਤਣਾ ਚਾਹੁੰਦੇ ਹਨ।
Pant ਨੇ ਪੱਛਮੀ ਆਸਟ੍ਰੇਲੀਆ-ਇਲੈਵਨ ਦੇ ਖਿਲਾਫ ਅਭਿਆਸ ਮੈਚਾਂ ‘ਚ 9-9 ਦੌੜਾਂ ਬਣਾਈਆਂ ਸਨ। ਬਾਅਦ ਵਿੱਚ ਦਿਨੇਸ਼ ਕਾਰਤਿਕ ਨੂੰ ਆਸਟਰੇਲੀਆ ਖ਼ਿਲਾਫ਼ ਅਭਿਆਸ ਮੈਚ ਲਈ ਮੌਕਾ ਮਿਲਿਆ। ਉਸ ਨੇ 14 ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 20 ਦੌੜਾਂ ਬਣਾਈਆਂ। ਨਿਊਜ਼ੀਲੈਂਡ ਖ਼ਿਲਾਫ਼ ਅਭਿਆਸ ਮੈਚ ਮੀਂਹ ਕਾਰਨ ਰੱਦ ਹੋ ਗਿਆ।
ਪਹਿਲੀ ਹੀ ਗੇਂਦ ‘ਤੋਂ ਸ਼ਾਟ ਲਗਾਉਂਦਾ ਹੈ ਕਾਰਤਿਕ
ਸਾਲ 2022 ਦੀ ਗੱਲ ਕਰੀਏ ਤਾਂ ਰਿਸ਼ਭ ਪੰਤ ਨੇ 17 ਪਾਰੀਆਂ ‘ਚ 26 ਦੀ ਔਸਤ ਨਾਲ ਕੁੱਲ 338 ਦੌੜਾਂ ਬਣਾਈਆਂ ਹਨ। ਉਸ ਨੇ ਨੰਬਰ-5 ‘ਤੇ ਬੱਲੇਬਾਜ਼ੀ ਕਰਦੇ ਹੋਏ ਸਿਰਫ ਇਕ ਅਰਧ ਸੈਂਕੜਾ ਲਗਾਇਆ ਹੈ। ਇਸ ਦੇ ਨਾਲ ਹੀ ਦਿਨੇਸ਼ ਕਾਰਤਿਕ ਨੇ 150.82 ਦੀ ਸਟ੍ਰਾਈਕ ਰੇਟ ਨਾਲ ਨੰਬਰ-7 ‘ਤੇ ਦੌੜਾਂ ਬਣਾਈਆਂ ਹਨ। ਕਾਰਤਿਕ ਕੋਲ ਪਹਿਲੀ ਗੇਂਦ ਆਉਂਦੇ ਹੀ ਛੱਕਾ ਮਾਰਨ ਦੀ ਕਾਬਲੀਅਤ ਹੈ। ਉਹ ਡੈਥ-ਓਵਰਾਂ ਵਿੱਚ ਵੀ ਇਹ ਦਿਖਾ ਚੁੱਕਾ ਹੈ।
ਜੇਕਰ ਪੰਤ ਨੂੰ ਮੌਕਾ ਮਿਲਦਾ ਹੈ ਤਾਂ ਭਾਰਤ ਕਿਸੇ ਆਲਰਾਊਂਡਰ ਨੂੰ ਨੰਬਰ-5 ਜਾਂ 6 ‘ਤੇ ਨਹੀਂ ਰੱਖ ਸਕੇਗਾ। ਅਕਸ਼ਰ ਪਟੇਲ, ਦੀਪਕ ਹੁੱਡਾ ਅਤੇ ਰਵੀਚੰਦਰਨ ਅਸ਼ਵਿਨ ਵੀ ਹਰਫ਼ਨਮੌਲਾ ਵਜੋਂ ਚੰਗੀ ਖੇਡ ਦਿਖਾ ਸਕਦੇ ਹਨ।