Navjot sidhu: ਨਵਜੋਤ ਸਿੱਧੂ (Navjot sidhu) ਦੀ ਅੱਜ ਲੁਧਿਆਣਾ ਕੋਰਟ ‘ਚ ਪੇਸ਼ੀ ਹੈ।ਸੀਐਲਯੂ ਕੇਸ ‘ਚ ਬਤੌਰ ਗਵਾਹ ਨਵਜੋਤ ਸਿੱਧੂ ਕੋਰਟ ‘ਚ ਪੇਸ਼ ਹੋਣਗੇ।ਥੋੜ੍ਹੀ ਦੇਰ ‘ਚ ਸਿੱਧੂ ਨੂੰ ਪਟਿਆਲਾ ਜੇਲ੍ਹ ਤੋਂ ਲਿਜਾਇਆ ਜਾਵੇਗਾ।ਨਵਜੋਤ ਸਿੱਧੂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ।ਜਿਸ ਦੇ ਮੱਦੇਨਜ਼ਰ ਲੁਧਿਆਣਾ ਕੋਰਟ ‘ਚ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।