Punjabi youth died in California: ਪੰਜਾਬ ਤੋਂ ਵਧੇਰੇ ਨੌਜਵਾਰ ਆਪਣਾ ਕਰੀਅਰ ਬਣਾਉਣ ਅਤੇ ਪੈਸਾ ਕਮਾਉਣ ਲਈ ਵਿਦੇਸ਼ਾਂ ‘ਚ ਜਾ ਕੇ ਕੰਮ ਕਰਦੇ ਹਨ। ਕਈਆਂ ਲਈ ਇਹ ਮਜ਼ਬੂਰੀ ਹੁੰਦੀ ਤਾਂ ਕਿਸੇ ਲਈ ਵਿਦੇਸ਼ਾਂ ‘ਚ ਬਸਣਾ ਇੱਕ ਖ਼ੁਆਬ ਹੁੰਦਾ। ਪਰ ਇਸੇ ਦੌਰਾਨ ਉੱਥੇ ਵਸਦੇ ਪ੍ਰਦੇਸੀਆਂ ਦੀ ਮੌਤ ਦੀਆਂ ਖ਼ਬਰਾਂ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਤੋੜ ਕੇ ਰੱਖ ਦਿੰਦਿਆਂ ਹਨ।
ਹੁਣ ਇਸੇ ਤਰ੍ਹਾਂ ਦੀ ਮੰਦਭਾਗੀ ਖ਼ਬਰ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਲੜੋਈ ਨਾਲ ਸਬੰਧਿਤ ਹੈ। ਜਿੱਥੇ ਦੇ 29 ਸਾਲਾ ਸਵਿੰਦਰ ਜੀਤ ਸਿੰਘ ਦੀ ਕੈਲੀਫੋਰਨੀਆ ਵਿਚ ਟਰੱਕ ਪਲਟਣ ਕਾਰਨ ਮੌਤ ਹੋ ਗਈ। ਸਵਿੰਦਰ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਸਵਿੰਦਰ ਦੇ ਵੱਡੇ ਭਰਾ ਵਿੱਕੀ ਦੀ ਮੌਤ ਹੋਈ ਸੀ।
2013 ‘ਚ ਵਿਦੇਸ਼ ਗਿਆ ਸੀ ਸਵਿੰਦਰ
ਸਵਿੰਦਰ ਜੀਤ ਸਿੰਘ 2013 ਵਿਚ ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਸੀ ਅਤੇ ਉੱਥੇ ਉਹ ਟਰੱਕ ਡਰਾਈਵਰ ਸੀ। ਬੀਤੇ ਕੱਲ੍ਹ ਜਦੋਂ ਉਹ ਟਰੱਕ ਚਲਾ ਰਿਹਾ ਸੀ ਤੇ ਅਚਾਨਕ ਉਸ ਦੀ ਅੱਖ ਲੱਗ ਗਈ ਜਿਸ ਕਾਰਨ ਟਰੱਕ ਹਾਦਸਾਗ੍ਰਸਤ ਹੋ ਕੇ ਪਲਟ ਗਿਆ। ਇਸ ਕਾਰਨ ਸਵਿੰਦਰ ਜੀਤ ਸਿੰਘ ਦੀ ਮੌਤ ਹੋ ਗਈ।
ਸਵਿੰਦਰ ਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕੀ ਸਵਿੰਦਰ ਜੀਤ ਸਿੰਘ ਅਜੇ ਕੁਆਰਾ ਸੀ ਅਤੇ ਪਰਿਵਾਰ ਦਾ ਗੁਜਾਰ ਉਸ ਦੇ ਹੀ ਸਿਰ ‘ਤੇ ਚਲਦਾ ਸੀ। ਸਵਿੰਦਰ ਜੀਤ ਸਿੰਘ ਦੀ ਮ੍ਰਿਤਕ ਦੇਹ ਕੈਲੀਫੋਰਨੀਆ ਪੁਲਿਸ ਨੇ ਆਪਣੀ ਕਸਟਡੀ ਵਿਚ ਲੈ ਲਈ ਹੈ। ਪਰਿਵਾਰ ਵਲੋਂ ਸਰਕਾਰ ਕੋਲੋਂ ਮੰਗ ਰੱਖੀ ਜਾ ਰਹੀ ਹੈ ਕੀ ਮ੍ਰਿਤਕ ਦੇਹ ਨੂੰ ਪੰਜਾਬ ਭੇਜੀਆ ਜਾਵੇ।