ਭਾਰਤ ਤੇ ਪਾਕਿਸਤਾਨ ਦਰਮਿਆਨ ਟੀ20 ਵਿਸ਼ਵ ਕੱਪ 2022 ਦਾ ਮੁਕਾਬਲਾ ਆਸਟ੍ਰੇਲੀਆ ਦੇ ਮੈਲਬੋਰਨ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਬਾਬਰ ਆਜ਼ਮ ਬਿਨਾ ਖਾਤਾ ਖੋਲੇ ਅਰਸ਼ਦੀਪ ਸਿੰਘ ਵਲੋਂ ਐੱਲ. ਬੀ. ਡਬਲਯੂ. ਆਊਟ ਹੋਇਆ।ਪਾਕਿਸਤਾਨ ਦੀ ਦੂਜੀ ਵਿਕਟ ਵਿਕਟਕੀਪਰ ਮੁਹੰਮਦ ਰਿਜ਼ਵਾਨ ਦੇ ਤੌਰ ‘ਤੇ ਡਿੱਗੀ। ਰਿਜ਼ਵਾਨ 4 ਦੌੜਾਂ ਬਣਾ ਭੁਵਨੇਸ਼ਵਰ ਦੀ ਗੇਂਦ ‘ਤੇ ਅਰਸ਼ਦੀਪ ਦਾ ਸ਼ਿਕਾਰ ਬਣਿਆ ਤੇ ਪਵੇਲੀਅਨ ਪਰਤ ਗਿਆ ਖਬਰ ਲਿਖੇ ਜਾਣ ਸਮੇਂ ਤਕ ਪਾਕਿਸਤਾਨ ਨੇ 2 ਵਿਕਟ ਦੇ ਨੁਕਸਾਨ ‘ਤੇ 18 ਦੌੜਾਂ ਬਣਾਈਆਂ ਹਨ।
ਭਾਰਤ ਨੇ ਪਾਕਿਸਤਾਨ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਅਰਸ਼ਦੀਪ ਸਿੰਘ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਹੈ। ਅਰਸ਼ਦੀਪ ਸਿੰਘ ਨੇ ਆਪਣੇ ਪਹਿਲੇ ਮੈਚ ਦੀ ਪਹਿਲੀ ਗੇਂਦ ‘ਤੇ ਪਾਕਿ ਕਪਤਾਨ ਬਾਬਾ ਆਜਮ ਦੀ ਵਿਕਟ ਲੈ ਲਈ ਹੈ।
ਹੈੱਡ ਟੂ ਹੈੱਡ
ਦੋਵੇਂ ਟੀਮਾਂ ਦਰਮਿਆਨ ਟੀ20 ਵਿਸ਼ਵ ਕੱਪ ਦੌਰਾਨ ਕੁਲ 6 ਮੁਕਾਬਲੇ ਖੇਡੇ ਗਏ ਹਨ, ਜਿਸ ‘ਚ 5 ‘ਚ ਭਾਰਤ ਨੇ ਜਿੱਤ ਦਰਜ ਕੀਤੀ ਹੈ ਜਦਕਿ ਪਾਕਿਸਤਾਨ ਨੂੰ ਇਕ ਵਾਰ ਜਿੱਤ ਮਿਲੀ ਹੈ।