ਨਵੀਂ ਦਿੱਲੀ: ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੱਖ ਵੱਖ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ, ਦਿੱਲੀ ਤੇ ਹੋਰ ਰਾਜਾਂ ਦੀਆਂ ਸਰਕਾਰਾਂ ਇਸ ਮਾਮਲੇ ਵਿਚ ਤੁਰੰਤ ਫੈਸਲੇ ਲੈਣ।
ਇੱਕ ਟਵੀਟ ਵਿਚ ਉਨ੍ਹਾਂ ਕਿਹਾ ਕਿ ਉਮਰ ਕੈਦ 14 ਸਾਲ ਦੀ ਹੁੰਦੀ ਹੈ ਪਰ ਕੁਝ ਬੰਦੀ ਸਿੰਘ 27 ਤੋਂ 32 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ ਜਿਨ੍ਹਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਵੇਲੇ ਕੁਝ ਮਾਸੂਮ ਲੋਕਾਂ ’ਤੇ ਗਲਤ ਕੇਸ ਦਰਜ ਹੋਏ ਤੇ ਇਹ ਲੋਕ ਅੱਜ ਵੀ ਜੇਲ੍ਹਾਂ ਵਿਚ ਬੰਦ ਹਨ।
On Diwali day in 1619 Guru Hargobind Singh ji secured the release of 52Kings along with himself from GwaliorFort & Sikhs celebrate this as BandiChodDiwas.
Today Sikhs are languishing in jail inspite serving their due sentence, I appeal to all state CMs to expedite their release. pic.twitter.com/smnI6fdrwv— RP Singh National Spokesperson BJP (@rpsinghkhalsa) October 23, 2022