ਇੰਦੌਰ ਦੇ ਗਾਂਧੀ ਹਾਲ ਕੰਪਲੈਕਸ ’ਚ ਐਤਵਾਰ ਨੂੰ 51,000 ਦੀਵਿਆਂ ਨਾਲ ਭਾਰਤ ਦਾ ਨਕਸ਼ਾ ਬਣਾਇਆ ਗਿਆ ਅਤੇ ਇਸ ਦੇ ਕੇਂਦਰ ’ਚ ਦੇਵੀ ਅਹਿੱਲਿਆ ਦੀ ਰੰਗੋਲੀ ਨਾਲ ਤਸਵੀਰ ਬਣਾਈ ਗਈ। ਦੇਵੀ ਅਹਿੱਲਿਆ ਬਾਈ ਇੰਦੌਰ ਦੀ ਰਾਣੀ ਸੀ, ਜਿਸ ਨੇ ਕਾਸ਼ੀ ਵਿਸ਼ਵਨਾਥ ਜਯੋਤਿਰਲਿੰਗ ਦਾ ਮੁੜ ਨਿਰਮਾਣ ਕਰਵਾਇਆ ਸੀ। ਟੀਮ ਪਰਿਵਰਤਨ ਦੇ ਮੈਂਬਰਾਂ ਨੇ ਇਸ ਮਾਸਟਰਪੀਸ ਨੂੰ ਬਣਾਉਣ ਲਈ ਮਿਲ ਕੇ ਕੰਮ ਕੀਤਾ। ਇਸ ਦੇ ਲਈ ਸੜਕਾਂ ਅਤੇ ਫੁੱਟਪਾਥਾਂ ’ਤੇ ਬੈਠੇ ਵਿਕਰੇਤਾਵਾਂ ਤੋਂ ਦੀਵੇ ਖਰੀਦੇ ਗਏ। ਬਾਅਦ ’ਚ ਦੀਵਿਆਂ ਨੂੰ ਗਰੀਬਾਂ ’ਚ ਵੰਡ ਦਿੱਤਾ ਜਾਂਦਾ ਸੀ।
ਟੀਮ ਪਰਿਵਰਤਨ ਦੇ ਤਨਿਸ਼ਕ ਰਾਠੌੜ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ 51,000 ਦੀਵਿਆਂ ਨਾਲ ਦੀਵਾਲੀ ਮਨਾਉਣ ਦੀ ਯੋਜਨਾ ਬਣਾਈ, ਜੋ ਫੁੱਟਪਾਥ ’ਤੇ ਵਿਕ੍ਰੇਤਾਵਾਂ ਤੋਂ ਖਰੀਦੇ ਗਏ ਅਤੇ ਭਾਰਤ ਦੇ ਨਕਸ਼ੇ ਦੇ ਰੂਪ ’ਚ ਬਣਾਏ ਗਏ। ਦੇਵੀ ਅਹਿੱਲਿਆ ਬਾਈ ਦੀ ਤਸਵੀਰ ਨੂੰ ਮੱਧ ਪ੍ਰਦੇਸ਼ ਦੇ ਸਥਾਨ ’ਤੇ ਰੱਖਿਆ ਗਿਆ ਹੈ। ਤਨਿਸ਼ਕ ਰਾਠੌੜ ਨੇ ਲੋਕਾਂ ਨੂੰ ਸੜਕਾਂ ’ਤੇ ਦੁਕਾਨਦਾਰਾਂ ਤੋਂ ਦੀਵੇ ਖਰੀਦਣ ਦੀ ਅਪੀਲ ਕੀਤੀ, ਤਾਂ ਕਿ ਉਨ੍ਹਾਂ ਦੀ ਆਰਥਿਕ ਮਦਦ ਹੋ ਸਕੇ।