Benefits of Cucumber: ਖੀਰਾ ਅਤੇ ਕਕੜੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਦਰਅਸਲ ਖੀਰੇ ਅਤੇ ਕਕੜੀ ਫਾਈਬਰ ਅਤੇ ਪਾਣੀ ਨਾਲ ਭਰਪੂਰ ਹਨ ਜੋ ਸਰੀਰ ਨੂੰ ਹਾਈਡ੍ਰੇਟ ਕਰਨ ਦਾ ਕੰਮ ਕਰਦੇ ਹਨ। ਨਾਲ ਹੀ ਫਾਈਬਰ ਨਾਲ ਭਰਪੂਰ ਹੋਣ ਕਾਰਨ ਇਹ ਮੈਟਾਬੋਲਿਜ਼ਮ ਨੂੰ ਵਧਾਉਣ ਦਾ ਕੰਮ ਵੀ ਕਰਦੇ ਹਨ। ਖੀਰੇ ਅਤੇ ਕਕੜੀ ਨੂੰ ਖਣਿਜਾਂ, ਵਿਟਾਮਿਨਾਂ ਅਤੇ ਇਲੈਕਟ੍ਰੋਲਾਈਟਸ ਦਾ ‘ਪਾਵਰ ਹਾਊਸ’ ਕਿਹਾ ਜਾਂਦਾ ਹੈ। 95 ਫੀਸਦੀ ਪਾਣੀ ਨਾਲ ਭਰਪੂਰ ਹੋਣ ਕਾਰਨ ਗਰਮੀਆਂ ‘ਚ ਖੀਰਾ ਅਤੇ ਕਕੜੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਸਰੀਰ ‘ਚ ਪਾਣੀ ਦੀ ਸਪਲਾਈ ਬਰਕਰਾਰ ਰਹਿੰਦੀ ਹੈ। ਇਸ ਤੋਂ ਇਲਾਵਾ ਖੀਰਾ ਅਤੇ ਕਕੜੀ ਖਾਣ ਨਾਲ ਕਈ ਫਾਇਦੇ ਹੁੰਦੇ ਹਨ।
ਖੀਰਾ ਅਤੇ ਕਕੜੀ ਖਾਣ ਦੇ ਫਾਇਦੇ
ਭਾਰ ਕੰਟਰੋਲ ਕਰਨ ‘ਚ ਮਦਦਗਾਰ
ਖੀਰੇ ਵਿੱਚ ਫਾਈਬਰ ਅਤੇ ਪਾਣੀ ਭਰਪੂਰ ਹੁੰਦਾ ਹੈ, ਜੋ ਤੁਹਾਡੇ ਮੇਟਾਬੋਲਿਜ਼ਮ ਨੂੰ ਵਧਾਉਂਦਾ ਹੈ। ਇਸ ਦੇ ਨਾਲ-ਨਾਲ ਖੀਰਾ ਤੇ ਕਕੜੀ ਜੋ ਕਿ 95 ਫੀਸਦੀ ਪਾਣੀ ਨਾਲ ਭਰਪੂਰ ਹੁੰਦਾ ਹੈ, ਖਾਣ ਨਾਲ ਤੁਹਾਡਾ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ, ਜਿਸ ਨਾਲ ਤੁਸੀਂ ਜ਼ਿਆਦਾ ਖਾਣ-ਪੀਣ ਤੋਂ ਖੁਦ ਨੂੰ ਰੋਕਦੇ ਹੋ ਅਤੇ ਅਜਿਹੇ ਭੋਜਨ ਖਾਣ ਤੋਂ ਰੋਕਦੇ ਹੋ ਜੋ ਤੁਹਾਡਾ ਭਾਰ ਵਧਾ ਸਕਦੇ ਹਨ।
ਕੈਂਸਰ ਦੀ ਰੋਕਥਾਮ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਖੀਰਾ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਨਾਲ ਲੜਨ ‘ਚ ਵੀ ਮਦਦਗਾਰ ਹੈ। ਹਾਲ ਹੀ ਵਿੱਚ ਹੋਈ ਖੋਜ ਵਿੱਚ ਇਹ ਸਾਬਤ ਹੋਇਆ ਹੈ ਕਿ ਖੀਰੇ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਸਾਡੇ ਸਰੀਰ ਵਿੱਚ ਕੈਂਸਰ ਨਾਲ ਲੜਨ ਦੀ ਸ਼ਕਤੀ ਪੈਦਾ ਕਰਦੇ ਹਨ। ਇਹ ਟਿਊਮਰ ਨੂੰ ਵਧਣ ਤੋਂ ਰੋਕਦਾ ਹੈ।
ਇਮਿਊਨਿਟੀ ਪਾਵਰ
ਖੀਰਾ ਖਾਣ ਨਾਲ ਇਮਿਊਨਿਟੀ ਪਾਵਰ ਵੀ ਮਜ਼ਬੂਤ ਹੁੰਦੀ ਹੈ। ਦਰਅਸਲ, ਖੀਰੇ ਵਿਚ ਵਿਟਾਮਿਨ ਸੀ, ਬੀਟਾ-ਕੈਰੋਟੀਨ ਵਰਗੇ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ ਅਤੇ ਇਮਿਊਨਿਟੀ ਨੂੰ ਵਧਾਉਂਦੇ ਹਨ।
ਇਸ ਨੂੰ ਆਪਣੀ ਖੁਰਾਕ ਵਿੱਚ ਕਿਵੇਂ ਸ਼ਾਮਲ ਕਰਨਾ ਹੈ
ਤੁਸੀਂ ਖੀਰੇ ਜਾਂ ਕਕੜੀ ਨੂੰ ਸਲਾਦ ਦੇ ਤੌਰ ‘ਤੇ ਖਾ ਸਕਦੇ ਹੋ। ਸਲਾਦ ਤੋਂ ਇਲਾਵਾ ਰਾਇਤਾ, ਸੈਂਡਵਿਚ ਅਤੇ ਸੂਪ ਦੇ ਰੂਪ ਵਿਚ ਵੀ ਖੀਰੇ ਜਾਂ ਕਕੜੀ ਦਾ ਸੇਵਨ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਹਰ ਰੋਜ਼ ਖੀਰਾ ਅਤੇ ਕਕੜੀ ਖਾਣ ਤੋਂ ਬੋਰ ਹੋ ਗਏ ਹੋ ਤਾਂ ਇਸ ਨੂੰ ਚਾਟ ਦੇ ਰੂਪ ‘ਚ ਖਾਓ। ਖੀਰੇ ਦੇ ਬੀਜ ਕੱਢ ਕੇ ਇਸ ਵਿਚ ਟਮਾਟਰ-ਪਿਆਜ਼ ਅਤੇ ਚਟਨੀ ਭਰ ਦਿਓ, ਤੁਹਾਡੀ ਆਇਲ-ਫ੍ਰੀ ਚਾਟ ਤਿਆਰ ਹੈ। ਤੁਸੀਂ ਖੀਰੇ ਦਾ ਜੂਸ ਵੀ ਪੀ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h