T20 World Cup 2022, India vs Netherland: ਆਸਟ੍ਰੇਲੀਆ ਦੀ ਮੇਜ਼ਬਾਨੀ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2022 ‘ਚ ਭਾਰਤ ਅਤੇ ਨੀਦਰਲੈਂਡ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਹੀ ਵਿਵਾਦ ਸਾਹਮਣੇ ਆਇਆ ਹੈ। 27 ਅਕਤੂਬਰ ਨੂੰ ਸਿਡਨੀ ‘ਚ ਹੋਣ ਵਾਲੇ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੇ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ।
ਬੀਸੀਸੀਆਈ ਸੂਤਰਾਂ ਮੁਤਾਬਕ ਅਭਿਆਸ ਸੈਸ਼ਨ ਦੌਰਾਨ ਟੀਮ ਇੰਡੀਆ ਨੂੰ ਠੰਢਾ ਅਤੇ ਬੇਕਾਰ ਖਾਣਾ ਪਰੋਸਿਆ ਗਿਆ। ਉਨ੍ਹਾਂ ਨੂੰ ਸਿਰਫ਼ ਸੈਂਡਵਿਚ ਹੀ ਦਿੱਤੇ ਗਏ। ਟੀਮ ਨੇ ਆਈਸੀਸੀ ਨੂੰ ਦੱਸਿਆ ਕਿ ਸਿਡਨੀ ਵਿੱਚ ਅਭਿਆਸ ਸੈਸ਼ਨ ਤੋਂ ਬਾਅਦ ਪਰੋਸਿਆ ਗਿਆ ਭੋਜਨ ਠੰਢਾ ਅਤੇ ਬੇਕਾਰ ਸੀ।
ਦੱਸਿਆ ਜਾ ਰਿਹਾ ਹੈ ਕਿ ਟੀਮ ਇੰਡੀਆ ਨੇ ਅਭਿਆਸ ਵੀ ਨਹੀਂ ਕੀਤਾ। ਕਿਉਂਕਿ ਉਨ੍ਹਾਂ ਨੂੰ ਪ੍ਰੈਕਟਿਸ ਲਈ ਦਿੱਤੀ ਗਈ ਲੋਕੇਸ਼ਨ ਹੋਟਲ ਤੋਂ 42 ਕਿਲੋਮੀਟਰ ਦੂਰ ਸੀ। ਦਰਅਸਲ, ਟੀਮ ਇੰਡੀਆ ਨੂੰ ਬਲੈਕਟਾਉਨ (ਸਿਡਨੀ ਦਾ ਉਪਨਗਰ) ਵਿੱਚ ਪ੍ਰੈਕਟਿਸ ਦੀ ਥਾਂ ਦਿੱਤੀ ਗਈ ਸੀ। ਜਿਸ ਹੋਟਲ ‘ਚ ਟੀਮ ਇੰਡੀਆ ਠਹਿਰੀ ਹੈ, ਉਸ ਤੋਂ ਇਸ ਥਾਂ ਦੀ ਦੂਰੀ 42 ਕਿਲੋਮੀਟਰ ਹੈ।
ਇਸ ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਡੈਬਿਊ ਜ਼ਬਰਦਸਤ ਰਿਹਾ ਹੈ। 23 ਅਕਤੂਬਰ ਨੂੰ ਖੇਡੇ ਗਏ ਪਹਿਲੇ ਮੈਚ ‘ਚ ਟੀਮ ਇੰਡੀਆ ਨੇ ਪਾਕਿਸਤਾਨ ਦੀ ਟੀਮ ਨੂੰ 4 ਵਿਕਟਾਂ ਨਾਲ ਹਰਾਇਆ ਸੀ।
ਭਾਰਤ ਲਈ ਸੈਮੀਫਾਈਨਲ ‘ਚ ਪਹੁੰਚਣਾ ਆਸਾਨ!
ਭਾਰਤੀ ਟੀਮ ਦੇ ਗਰੁੱਪ ਵਿੱਚ ਨੀਦਰਲੈਂਡ, ਬੰਗਲਾਦੇਸ਼ ਅਤੇ ਜ਼ਿੰਬਾਬਵੇ ਵਰਗੀਆਂ ਟੀਮਾਂ ਹਨ। ਨੀਦਰਲੈਂਡ ਅਤੇ ਜ਼ਿੰਬਾਬਵੇ ਦੇ ਖਿਲਾਫ ਭਾਰਤ ਨੂੰ ਜਿੱਤ ਹਾਸਲ ਕਰਨ ‘ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਹਾਂ, ਉਸ ਨੂੰ ਬੰਗਲਾਦੇਸ਼ ਖ਼ਿਲਾਫ਼ ਜਿੱਤ ਹਾਸਲ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ।
5 ਚੋਂ 4 ਮੈਚ ਜਿੱਤਣੇ ਹੋਣਗੇ
ਭਾਰਤ ਨੂੰ ਇਸ ਵਾਰ ਸੈਮੀਫਾਈਨਲ ‘ਚ ਪਹੁੰਚਣ ਲਈ ਪੰਜ ‘ਚੋਂ ਚਾਰ ਮੈਚ ਜਿੱਤਣੇ ਹੋਣਗੇ। ਉਂਝ ਤਾਂ ਭਾਰਤ ਤਿੰਨ ਮੈਚ ਜਿੱਤ ਕੇ ਵੀ ਸੈਮੀਫਾਈਨਲ ਦੀ ਟਿਕਟ ਕੱਟ ਸਕਦਾ ਹੈ ਪਰ ਇਸ ਦੇ ਲਈ ਉਸ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ ‘ਤੇ ਨਿਰਭਰ ਕਰਨਾ ਹੋਵੇਗਾ। ਪਿਛਲੇ ਵਿਸ਼ਵ ਕੱਪ ਵਿੱਚ ਵੀ ਭਾਰਤ ਨੇ ਤਿੰਨ ਮੈਚ ਜਿੱਤੇ ਸਨ ਪਰ ਸੈਮੀਫਾਈਨਲ ਵਿੱਚ ਥਾਂ ਨਹੀਂ ਬਣਾ ਸਕੇ ਸੀ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h