ਵੀਰਵਾਰ, ਜੂਨ 5, 2025 05:58 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

CM ਕੈਪਟਨ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

by propunjabtv
ਅਗਸਤ 3, 2021
in ਦੇਸ਼, ਪੰਜਾਬ, ਰਾਜਨੀਤੀ
0

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਦੁਪਹਿਰ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਣ ਰਾਜ ਭਵਨ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਰਾਜ ਦੇ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਵੀ ਸੀ। ਰਾਜਪਾਲ ਨਾਲ ਮੁੱਖ ਮੰਤਰੀ ਦੀ ਇਸ ਅਚਾਨਕ ਮੁਲਾਕਾਤ ਨੇ ਰਾਜ ਮੰਤਰੀ ਮੰਡਲ ਦੇ ਵਿਸਥਾਰ ਦੀਆਂ ਅਟਕਲਾਂ ਨੂੰ ਹੋਰ ਹਵਾ ਦਿੱਤੀ ਹੈ। ਦੱਸ ਦਈਏ ਕਿ ਦੋ ਦਿਨ ਪਹਿਲਾਂ, ਮੁੱਖ ਮੰਤਰੀ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ  ਦੇ ਸੰਕੇਤ ਦਿੰਦਿਆਂ ਕਿਹਾ ਸੀ ਕਿ ਉਹ ਛੇਤੀ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਮੰਤਰੀ ਮੰਡਲ ਵਿੱਚ ਫੇਰਬਦਲ ਬਾਰੇ ਵਿਚਾਰ ਵਟਾਂਦਰਾ ਕਰਨਗੇ।

ਸੂਤਰਾਂ ਅਨੁਸਾਰ ਪੰਜਾਬ ਸਰਕਾਰ ਮੁਹਾਲੀ ਵਿਚ ਨਵੀਂ ਪਲਾਕਸ਼ਾ ’ਵਰਸਿਟੀ ਬਾਰੇ ਛੇਤੀ ਆਰਡੀਨੈਂਸ ਲਿਆ ਸਕਦੀ ਹੈ ਅਤੇ ਇਸ ਆਰਡੀਨੈਂਸ ਨੂੰ ਅੱਜ ਦੀ ਮੀਟਿੰਗ ਦਾ ਕੇਂਦਰ ਬਿੰਦੂ ਦੱਸਿਆ ਜਾ ਰਿਹਾ ਹੈ। ਇਸ ਮਿਲਣੀ ਨੂੰ ਪੰਜਾਬ ਕੈਬਨਿਟ ’ਚ ਫੇਰਬਦਲ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਵਿਧਾਨ ਸਭਾ ਵਿਚ ਪਾਸ ਕੀਤੇ ਜਾ ਚੁੱਕੇ ਅਤੇ ਰਾਜਪਾਲ ਕੋਲ ਪਏ ਤਿੰਨੋਂ ਖੇਤੀ ਸੋਧ ਬਿੱਲਾਂ ਨੂੰ ਲੈ ਕੇ ਵੀ ਕਿਆਫੇ ਲੱਗਦੇ ਰਹੇ।

ਮੁਹਾਲੀ ਦੀ ਪਲਾਕਸ਼ਾ ’ਵਰਸਿਟੀ ਨੂੰ ਮੁੱਖ ਮੰਤਰੀ ਆਪਣਾ ਡਰੀਮ ਪ੍ਰਾਜੈਕਟ ਮੰਨਦੇ ਹਨ ਅਤੇ ਉਹ ਅਗਲੀ ਕੈਬਨਿਟ ਵਿਚ ਇਸ ’ਵਰਸਿਟੀ ਬਾਰੇ ਆਰਡੀਨੈਂਸ ਲਿਆਉਣਾ ਚਾਹੁੰਦੇ ਹਨ। ਮੁਹਾਲੀ ਵਿਚ ਕਰੀਬ 50 ਏਕੜ ਰਕਬੇ ਵਿਚ ਦੋ ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਇਹ ’ਵਰਸਿਟੀ ਬਣਨੀ ਹੈ ਜੋ ਵਿਸ਼ਵ ਪੱਧਰੀ ਹੋਵੇਗੀ। ਇਸ ’ਵਰਸਿਟੀ ਦਾ ਨੀਂਹ ਪੱਥਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਸੀ।

ਸੂਤਰਾਂ ਮੁਤਾਬਕ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਬਾਰੇ ਵੀ ਮਨ ਬਣਾ ਲਿਆ ਸੀ ਪ੍ਰੰਤੂ ਮਗਰੋਂ ਇਹ ਫੈਸਲਾ ਬਦਲ ਦਿੱਤਾ ਗਿਆ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦਗਾਰ ਦੇ ਮਸਲੇ ’ਤੇ ਵੀ ਵਿਚਾਰ ਹੋਣ ਦੀ ਗੱਲ ਆਖੀ ਜਾ ਰਹੀ ਹੈ। ਮੁੱਖ ਮੰਤਰੀ ਨੇ ਰਾਜਪਾਲ ਨਾਲ ਮੁਲਾਕਾਤ ਮਗਰੋਂ ਮੀਡੀਆ ਨਾਲ ਵੀ ਕੋਈ ਗੱਲ ਨਹੀਂ ਕੀਤੀ। ਮੀਟਿੰਗ ਦੌਰਾਨ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸੀਨੀਅਰ ਅਧਿਕਾਰੀ ਤੇਜਵੀਰ ਸਿੰਘ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸਾਰੇ ਬਕਾਇਆ ਪਏ ਮਸਲੇ ਰਾਜਪਾਲ ਨਾਲ ਵਿਚਾਰੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਬ੍ਰਹਮ ਮਹਿੰਦਰਾ ਦਾ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਜਾਣਾ ਇਹ ਵੀ ਸੰਕੇਤ ਦਿੰਦਾ ਹੈ ਕਿ ਕੋਈ ਵਿਧਾਨਿਕ ਮਾਮਲਾ ਹੋ ਸਕਦਾ ਹੈ।

ਨਵਜੋਤ ਸਿੰਘ ਸਿੱਧੂ ਵੱਲੋਂ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਦੀ ਪਹਿਲੀ ਮੀਟਿੰਗ ਦੌਰਾਨ ਮਾਮਲਾ ਹਾਈਕਮਾਨ ਤੱਕ ਪਹੁੰਚ ਗਿਆ ਸੀ। ਹਾਈਕਮਾਨ ਨੇ ਸਿੱਧੂ ਦੀ ਜਨਤਕ ਤੌਰ ‘ਤੇ ਕੈਪਟਨ ਸਰਕਾਰ ਦੇ ਕੰਮਕਾਜ ‘ਤੇ ਉਂਗਲੀਆਂ ਉਠਾਉਣ ਦੀ ਨਿੰਦਾ ਵੀ ਕੀਤੀ ਸੀ। ਇਸ ਦੌਰਾਨ ਜਦੋਂ ਸਿੱਧੂ ਚਾਰ ਕਾਰਜਕਾਰੀ ਪ੍ਰਧਾਨਾਂ ਨਾਲ ਜ਼ਿਲ੍ਹਾ ਪੱਧਰ ‘ਤੇ ਆਪਣੀ ਸੁਲ੍ਹਾ ਮੁਹਿੰਮ ਜਾਰੀ ਰੱਖ ਰਹੇ ਹਨ, ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਸੂਬੇ ਵਿੱਚ ਸਿੱਧੂ ਅਤੇ ਕੈਪਟਨ ਖੇਮਿਆਂ ਵਿੱਚ ਵੰਡੀ ਗਈ ਹੈ।

ਹਾਲਾਂਕਿ ਕੈਪਟਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਤੇ ਸਿੱਧੂ ਮਿਲ ਕੇ ਕੰਮ ਕਰਨਗੇ, ਪਰ ਉਨ੍ਹਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਧੂ ਪਾਰਟੀ ਅਤੇ ਉਹ ਸਰਕਾਰ ਚਲਾ ਰਹੇ ਹਨ। ਦੂਜੇ ਪਾਸੇ, ਜਿਵੇਂ ਹੀ ਮੰਤਰੀ ਮੰਡਲ ਦੇ ਵਿਸਥਾਰ ਦੀਆਂ ਅਟਕਲਾਂ ਤੇਜ਼ ਹੋਈਆਂ, ਸੂਬਾ ਕਾਂਗਰਸ ਵਿੱਚ ਹਲਚਲ ਇੱਕ ਵਾਰ ਫਿਰ ਤੇਜ਼ ਹੋ ਗਈ। ਅਜਿਹੇ ਵਿਧਾਇਕ, ਜੋ ਲੰਮੇ ਸਮੇਂ ਤੋਂ ਮੰਤਰੀ ਦੀ ਕੁਰਸੀ ਦੀ ਉਡੀਕ ਕਰ ਰਹੇ ਸੀ, ਆਸਵੰਦ ਹੋ ਗਏ ਹਨ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਉਨ੍ਹਾਂ ਮੰਤਰੀਆਂ ਨੂੰ ਛੱਡ ਸਕਦੇ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਖਿਲਾਫ ਮੁਹਿੰਮ ਵਿੱਚ ਨਵਜੋਤ ਸਿੱਧੂ ਦਾ ਖੁੱਲ੍ਹ ਕੇ ਸਾਥ ਦਿੱਤਾ ਸੀ। ਇਸ ਦੌਰਾਨ ਮੰਤਰੀ ਮੰਡਲ ਦੇ ਵਿਸਥਾਰ ਤੋਂ ਇਲਾਵਾ ਮੁੱਖ ਮੰਤਰੀ ਆਪਣੇ ਬਹੁਤ ਸਾਰੇ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਕਰ ਸਕਦੇ ਹਨ।

Tags: cmcaptaincongressmeetingrajpalvpsinghbadnaour
Share199Tweet124Share50

Related Posts

ਇਸ ਮਹਿਲਾ MP ਨੇ 50 ਸਾਲ ਦੀ ਉਮਰ ‘ਚ ਕਰਵਾਇਆ ਦੂਜਾ ਵਿਆਹ

ਜੂਨ 5, 2025

3 ਘੰਟੇ ਟਰੇਨ ‘ਚ ਤੜਫਦਾ ਰਿਹਾ ਪੰਜਾਬ ਦਾ ਕ੍ਰਿਕਟ, ਇਲਾਜ ਨਾ ਮਿਲਣ ਕਾਰਨ ਹੋਈ ਮੌਤ

ਜੂਨ 5, 2025

ਦੁੱਖ ‘ਚ ਬਦਲਿਆ ਜਿੱਤ ਦੀ ਖੁਸ਼ੀ ਦਾ ਮੌਕਾ, RCB ਪਰੇਡ ਦੌਰਾਨ ਮਚੀ ਭਗਦੜ ਦਾ ਕੀ ਰਿਹਾ ਕਾਰਨ?

ਜੂਨ 5, 2025

ਪੰਜਾਬ ਸਰਕਾਰ ਦੀ ਛੋਟੇ ਵਪਾਰੀਆਂ ਨੂੰ ਵੱਡੀ ਰਾਹਤ, CM ਮਾਨ ਨੇ ਕੀਤਾ ਐਲਾਨ

ਜੂਨ 4, 2025

ਧੀ ਨੂੰ ਪਿਆਰ ਕਰਨ ਦੀ ਪਿਤਾ ਨੇ ਦਿੱਤੀ ਅਜਿਹੀ ਸਜ਼ਾ, ਦੇਖ ਹੋ ਜਾਓਗੇ ਹੈਰਾਨ

ਜੂਨ 4, 2025

ਦਿੱਲੀ ‘ਚ ਹੁਣ ਇਹਨਾਂ ਗੱਡੀਆਂ ਦੀ ENTRY ‘ਤੇ ਲੱਗਿਆ BAN, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਿਯਮ

ਜੂਨ 4, 2025
Load More

Recent News

weight-loss-men_lead (1)

Weight Loss tips: GYM ਛੱਡ ਅਪਣਾਓ ਇਹ ਤਰੀਕਾ, ਤੇਜ਼ੀ ਨਾਲ ਘਟੇਗਾ ਵਜਨ

ਜੂਨ 5, 2025

ਇਸ ਮਹਿਲਾ MP ਨੇ 50 ਸਾਲ ਦੀ ਉਮਰ ‘ਚ ਕਰਵਾਇਆ ਦੂਜਾ ਵਿਆਹ

ਜੂਨ 5, 2025

ਛੁੱਟੀਆਂ ‘ਚ ਬੁੱਕ ਕਰਨੀ ਹੈ ਟਰੇਨ ਦੀ ਤਤਕਾਲ ਟਿਕਟ ਤਾਂ ਕਰਨਾ ਹੋਵੇਗਾ ਇਹ ਕੰਮ, ਬਦਲੇ ਨਿਯਮ

ਜੂਨ 5, 2025

ਪੰਜਾਬ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ, ਕਿਸਾਨਾਂ ਨਾਲ ਇਸ ਮੁੱਦੇ ਤੇ ਕੀਤੀ ਗੱਲਬਾਤ

ਜੂਨ 5, 2025

ਹੁਣ ਇੰਨ੍ਹਾਂ ਦੇਸ਼ਾਂ ਨੂੰ ਨਹੀਂ ਮਿਲੇਗੀ ਅਮਰੀਕਾ ‘ਚ ENTRY, ਟਰੰਪ ਨੇ ਕੀਤਾ ਨਵਾਂ ਐਲਾਨ

ਜੂਨ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.