Virat Kohli: ਆਈਸੀ(ICC) ਵਲੋਂ ਬੁੱਧਵਾਰ ਤੋਂ 26 ਅਕਤੂਬਰ ਨੂੰ ਨਵੀਂ ਟੀ20 ਰੈਕਿੰਗ ਜਾਰੀ ਕੀਤੀ ਗਈ ਹੈ।ਇਸ ਰੈਕਿੰਗ ‘ਚ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat kohli) ਨੂੰ ਬੰਪਰ ਲਾਭ ਮਿਲਿਆ ਹੈ।ਕੋਹਲੀ ਬੱਲੇਬਾਜੀ ਰੈਕਿੰਗ ‘ਚ 6ਵੇਂ ਥਾਂ ਛਾਲ ਮਾਰ ਕੇ 9ਵੇਂ ਨੰਬਰ ‘ਤੇ ਪਹੁੰਚ ਗਏ ਹਨ।ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਮੁਕਾਬਲੇ ‘ਚ ਨਾਬਾਦ 82 ਦੌੜਾਂ ਦੀ ਪਾਰੀ ਖੇਡੀ ਸੀ।
ਜਿਸਦਾ ਨਤੀਜਾ ਉਨ੍ਹਾਂ ਦੀ ਰੈਕਿੰਗ ‘ਚ ਵੀ ਦੇਖਣ ਨੂੰ ਮਿਲਿਆ ਹੈ।ਹਾਲੀਆ ਏਸ਼ੀਆ ਕੱਪ 2022 ਤੋਂ ਪਹਿਲਾਂ ਵਿਰਾਟ ਕੋਹਲੀ ਸੰਘਰਸ਼ ਕਰ ਰਹੇ ਸੀ ਨਤੀਜਾ 33 ਸਾਲ ਦੇ ਕੋਹਲੀ ਬੀਤੇ ਅਗਸਤ ‘ਚ ਰੈਂਕਿੰਗ ‘ਚ 35ਵੇਂ ਸਥਾਨ ਤਕ ਫਿਸਲ ਗਏਸੀ।ਜਾਰੀ ਆਈਸੀਸੀ ਪੁਰਸ਼ਾਂ ਦੀ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਦਰਜਾਬੰਦੀ ਵਿੱਚ, ਵਿਰਾਟ ਕੋਹਲੀ ਨੇ ਚੋਟੀ ਦੇ-10 ਵਿੱਚ ਧਮਾਕੇਦਾਰ ਐਂਟਰੀ ਕੀਤੀ ਹੈ। ਆਈਸੀਸੀ ਟੀ-20 ਵਿਸ਼ਵ ਕੱਪ 2022 ਵਿੱਚ ਭਾਰਤ ਦੇ ਪਹਿਲੇ ਹੀ ਮੈਚ ਵਿੱਚ ਵਿਰਾਟ ਕੋਹਲੀ ਨੇ ਪਾਕਿਸਤਾਨ ਖ਼ਿਲਾਫ਼ ਨਾਬਾਦ 82 ਦੌੜਾਂ ਬਣਾਈਆਂ ਅਤੇ ਰੈਂਕਿੰਗ ਵਿੱਚ ਟਾਪ-10 ਵਿੱਚ ਪਹੁੰਚ ਗਿਆ। ਵਿਰਾਟ ਕੋਹਲੀ ਤਾਜ਼ਾ ਜਾਰੀ ਹੋਈ ਰੈਂਕਿੰਗ ‘ਚ 9ਵੇਂ ਸਥਾਨ ‘ਤੇ ਪਹੁੰਚ ਗਿਆ ਹੈ ਪਰ ਏਸ਼ੀਆ ਕੱਪ 2022 ਤੋਂ ਪਹਿਲਾਂ ਵਿਰਾਟ ਟਾਪ-10, ਟਾਪ-20 ਨੂੰ ਛੱਡੋ, ਉਹ ਵੀ ਟਾਪ-30 ਤੋਂ ਬਾਹਰ ਹੋ ਗਿਆ ਸੀ। 27 ਅਗਸਤ 2022 ਦੀ ICC T20 ਅੰਤਰਰਾਸ਼ਟਰੀ ਪੁਰਸ਼ ਬੱਲੇਬਾਜ਼ੀ ਦਰਜਾਬੰਦੀ ਵਿੱਚ, ਵਿਰਾਟ ਕੋਹਲੀ 528 ਰੇਟਿੰਗ ਅੰਕਾਂ ਨਾਲ 33ਵੇਂ ਸਥਾਨ ‘ਤੇ ਸੀ।
ਏਸ਼ੀਆ ਕੱਪ ਤੋਂ ਪਹਿਲਾਂ ਵਿਰਾਟ ਵੀ ਕ੍ਰਿਕਟ ਤੋਂ ਕਰੀਬ ਦੋ ਮਹੀਨੇ ਦੇ ਬ੍ਰੇਕ ‘ਤੇ ਸਨ। ਉਸ ਨੇ ਏਸ਼ੀਆ ਕੱਪ ‘ਚ ਜ਼ਬਰਦਸਤ ਵਾਪਸੀ ਕੀਤੀ। ਏਸ਼ੀਆ ਕੱਪ ਵਿੱਚ ਵਿਰਾਟ ਕੋਹਲੀ ਨੇ ਪੰਜ ਮੈਚਾਂ ਦੀਆਂ ਪੰਜ ਪਾਰੀਆਂ ਵਿੱਚ 92 ਦੀ ਔਸਤ ਅਤੇ 147.59 ਦੇ ਸਟ੍ਰਾਈਕ ਰੇਟ ਨਾਲ 276 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਹੈ। ਵਿਰਾਟ ਨੇ ਏਸ਼ੀਆ ਕੱਪ 2022 ‘ਚ ਕੀਤੀ ਵਾਪਸੀ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਟੀ-20 ਵਿਸ਼ਵ ਕੱਪ 2022 ‘ਚ ਪਾਕਿਸਤਾਨ ਖਿਲਾਫ ਮੈਚ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ 605 ਰੇਟਿੰਗ ਅੰਕਾਂ ਨਾਲ 14ਵੇਂ ਸਥਾਨ ‘ਤੇ ਪਹੁੰਚ ਗਏ ਸਨ। ਵਿਰਾਟ ਕੋਹਲੀ ਨੂੰ 33ਵੇਂ ਸਥਾਨ ਤੋਂ 9ਵੇਂ ਸਥਾਨ ‘ਤੇ ਪਹੁੰਚਣ ‘ਚ ਕੁਝ ਮਹੀਨੇ ਹੀ ਲੱਗੇ ਹਨ। ਜੇਕਰ ਵਿਰਾਟ ਜਿਸ ਤਰ੍ਹਾਂ ਦੀ ਫਾਰਮ ‘ਚ ਹਨ, ਉਸੇ ਤਰ੍ਹਾਂ ਜਾਰੀ ਰੱਖਦੇ ਹਨ ਤਾਂ ਉਹ ਜਲਦ ਹੀ ਟਾਪ-5 ‘ਚ ਵੀ ਨਜ਼ਰ ਆ ਸਕਦੇ ਹਨ। ਵਿਰਾਟ ਕੋਹਲੀ ਤਾਜ਼ਾ ਰੈਂਕਿੰਗ ‘ਚ 635 ਰੇਟਿੰਗ ਅੰਕਾਂ ਨਾਲ 9ਵੇਂ ਸਥਾਨ ‘ਤੇ ਹੈ।