ਪੰਜਾਬ ਦੇ ਵਿੱਚ ਬੇਰੁਜਗਾਰ ਮੁਲਾਜ਼ਮ ਅਤੇ ਕੱਚੇ ਮੁਲਾਜ਼ਮ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ | ਪਿਛਲੇ ਕੁਝ ਮਹੀਨਿਆਂ ਤੋਂ ਪਟਿਆਲਾ ਦੇ ਵਿੱਚ ਇੱਕ ਬੇਰੁਜ਼ਗਾਰ ਅਧਿਆਪਕ ਟਾਵਰ ‘ਤੇ ਚੜ ਪ੍ਰਦਰਸ਼ਨ ਕਰ ਰਿਹਾ ਹੈ | ਜਿਸ ਨੇ ਸਰਕਾਰ ਵੱਲੋਂ ਮੰਗਾਂ ਨੂੰ ਮੰਨ ਲੈਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ 135 ਦਿਨਾਂ ਤੋਂ ਟਾਵਰ ‘ਤੇ ਚੜ੍ਹ ਕੇ ਵਿਰੋਧ ਕਰ ਰਹੇ ਸੁਰਿੰਦਰ ਪਾਲ ਨੇ ਸੋਮਵਾਰ ਨੂੰ ਆਪਣਾ ਵਿਰੋਧ ਖਤਮ ਕਰ ਦਿੱਤਾ।
ਸੁਰਿੰਦਰਪਾਲ ਨੇ ਸਰਕਾਰ ਦਾ ਮੰਗਾਂ ਮੰਨਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਰਾਜ ਦੇ ਪੜ੍ਹੇ -ਲਿਖੇ ਬੇਰੁਜ਼ਗਾਰਾਂ ਨੂੰ ਆਪਣੀ ਮੰਗਾਂ ਲਈ ਅਜਿਹੇ ਪ੍ਰਦਰਸ਼ਨ ਕਰਨੇ ਪੈਂਦੇ ਹਨ। ਸੁਰਿੰਦਰ ਨੂੰ ਟਾਵਰ ਤੋਂ ਉਤਾਰਦਿਆਂ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਸਥਿਰ ਬਣੀ ਹੋਈ ਹੈ।
ਹੁਣ ਸਰਕਾਰ ਨੇ ਈਟੀਟੀ ਅਧਿਆਪਕਾਂ ਲਈ 6,635 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਹੈ ਅਤੇ ਇਸ ਵਿੱਚ ਬੀਐਡ ਗ੍ਰੈਜੂਏਟਾਂ ਨੂੰ ਜਗ੍ਹਾ ਨਹੀਂ ਦਿੱਤੀ ਹੈ।
ਕੜਾਕੇ ਦੀ ਗਰਮੀ, ਧੁੱਪ ਤੇ ਮੀਂਹ ਵਿੱਚ ਲਗਾਤਾਰ 135 ਦਿਨਾਂ ਤੋਂ ਵਿਰੋਧ ਕਰ ਰਹੇ ਸੁਰਿੰਦਰ ਪਾਲ ਨੂੰ ਜਦੋਂ ਹੇਠਾਂ ਉਤਾਰਿਆ ਗਿਆ ਤਾਂ ਉਹ ਆਪਣੇ ਪੈਰਾਂ ‘ਤੇ ਖੜ੍ਹੇ ਨਹੀਂ ਹੋ ਸਕਿਆ। ਉਹ ਬਹੁਤ ਕਮਜ਼ੋਰ ਲੱਗ ਰਿਹਾ ਸੀ. ਉਸਦੇ ਚਿਹਰੇ ਅਤੇ ਸਰੀਰ ਉੱਤੇ ਸਨਬਰਨ ਦੇ ਨਿਸ਼ਾਨ ਦੇਖੇ ਗਏ ਸਨ। ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਸੁਰਿੰਦਰ ਲੰਮੇ ਸਮੇਂ ਤੋਂ ਟਾਵਰ ‘ਤੇ ਰਹਿਣ ਕਾਰਨ ਕਮਜ਼ੋਰ ਹੋ ਗਿਆ ਹੈ।