ਬਰੈਂਪਟਨ: ਪੀਲ ਰੀਜਨਲ ਪੁਲਿਸ ਵੱਲੋ ਪ੍ਰੋਜੈਕਟ ਜ਼ੁਕਾਰਿਤਾਸ (Zucaritas) ਤਹਿਤ 25 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਕੀਤੇ ਗਏ ਹਨ । ਇਸ ਮਾਮਲੇ ‘ਚ ਤਿੰਨ ਪੰਜਾਬੀਆਂ ਸਮੇਤ ਪੰਜ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਮਾਮਲੇ ‘ਚ ਗ੍ਰਿਫਤਾਰ ਅਤੇ ਚਾਰਜ਼ ਹੋਣ ਵਾਲੇ ਸ਼ੱਕੀਆ ‘ਚ ਬਰੈਂਪਟਨ ਤੋਂ ਜਸਪ੍ਰੀਤ ਸਿੰਘ (28), ਮਿਸੀਸਾਗਾ ਤੋਂ ਰਵਿੰਦਰ ਬੋਪਾਰਾਏ (27) ,ਕੈਲੇਡਨ ਤੋ ਗੁਰਦੀਪ ਗਾਖਲ (38) ਤੇ ਖਲੀਲੁੱਲਾ ਅਮੀਨ(46) ਅਤੇ ਰਿਚਮੰਡ ਹਿਲ ਤੋ ਰੇਅ ਇਪ (27) ਸ਼ਾਮਲ ਹਨ।
ਇਸ ਬਰਾਮਦਗੀ ‘ਚ ਦੋ ਬਿਜਨਸ ਅਦਾਰਿਆ’ ਦੀ ਸ਼ਮੂਲੀਅਤ ਵੀ ਦੱਸੀ ਗਈ ਹੈ ਜਿਨ੍ਹਾਂ ‘ਚ ਮਿਲਟਨ ਨਾਲ ਸਬੰਧਤ ਨਾਰਥ ਕਿੰਗ ਲੌਜੀਸਿਟਕ (North King Logistics, 50 steeles avenue ,Milton) ਅਤੇ ਮਿਸੀਸਾਗਾ ਨਾਲ ਸਬੰਧਤ ਫਰੈਂਡਜ਼ ਫਰਨੀਚਰ (Friends Furniture,2835 Argentia Rd ,Mississauga) ਦੇ ਨਾਂਅ ਸ਼ਾਮਿਲ ਹਨ।
ਪੁਲਿਸ ਵੱਲੋਂ 11 ਮਹੀਨੇ ਚਲਾਏ ਗਏ ਅਪ੍ਰੇਸ਼ਨ ‘ਚ 182 ਕਿਲੋ ਮੈਥਾਮਫੇਟਾਮਾਈਨ, 166 ਕਿਲੋ ਕੋਕੀਨ ਅਤੇ 38 ਕਿਲੋ ਕੇਟਾਮਿਨ ਦੀ ਬਰਾਮਦਗੀ ਕੀਤੀ ਗਈ ਹੈ। ਇਸ ਮਾਮਲੇ ‘ਚ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਨਾਲ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਏਜੰਸੀ ਵੀ ਸ਼ਾਮਲ ਸੀ, ਇਹ ਪ੍ਰੋਜੈਕਟ ਨਵੰਬਰ 2021 ‘ਚ ਸ਼ੁਰੂ ਕੀਤਾ ਗਿਆ ਸੀ।
ਜਾਣੋ ਕੌਣ ਹਨ ਵਿਦੇਸ਼ਾਂ ‘ਚ ਬੈਠੇ ਇਹ ਨਸ਼ੇ ਦੇ ਸੌਦਾਗਰ
ਕੈਲੇਡਨ ਦੇ ਰਹਿਣ ਵਾਲੇ 46 ਸਾਲਾ ਵਿਅਕਤੀ ਖਲੀਲੁੱਲਾ ਅਮੀਨ ‘ਤੇ ਨਿਯੰਤਰਿਤ ਪਦਾਰਥਾਂ ਦੀ ਤਸਕਰੀ ਦੇ ਦੋ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ।
ਬਰੈਂਪਟਨ ਦੇ ਰਹਿਣ ਵਾਲੇ 28 ਸਾਲਾ ਵਿਅਕਤੀ ਜਸਪ੍ਰੀਤ ਸਿੰਘ ‘ਤੇ ਇੱਕ ਨਿਯੰਤਰਿਤ ਪਦਾਰਥ ਦੀ ਤਸਕਰੀ ਅਤੇ ਅਪਰਾਧ ਵਲੋਂ ਹਾਸਲ ਕੀਤੀ ਜਾਇਦਾਦ ‘ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਰਿਚਮੰਡ ਹਿੱਲ ਦੇ ਰਹਿਣ ਵਾਲੇ 27 ਸਾਲਾ ਵਿਅਕਤੀ Wray Ip ‘ਤੇ ਤਸਕਰੀ ਦੇ ਮਕਸਦ ਨਾਲ ਚਾਰ ਵਾਰ ਕਬਜ਼ੇ ਦੇ ਦੋਸ਼ ਲਾਏ ਗਏ ਹਨ।
ਰਵਿੰਦਰ ਬੋਪਾਰਾਏ, ਮਿਸੀਸਾਗਾ ਦੇ 27 ਸਾਲਾ ਵਿਅਕਤੀ ‘ਤੇ ਅਪਰਾਧ ਵਲੋਂ ਹਾਸਲ ਕੀਤੀ ਜਾਇਦਾਦ ਦੇ ਕਬਜ਼ੇ ਦੀ ਇੱਕ ਗਿਣਤੀ, ਅਤੇ ਤਸਕਰੀ ਦੇ ਉਦੇਸ਼ ਲਈ ਕਬਜ਼ੇ ਦੀ ਇੱਕ ਗਿਣਤੀ ਦਾ ਦੋਸ਼ ਲਗਾਇਆ ਗਿਆ ਹੈ।
ਕੈਲੇਡਨ ਦੇ ਰਹਿਣ ਵਾਲੇ 38 ਸਾਲਾ ਵਿਅਕਤੀ ਗੁਰਦੀਪ ਗਾਖਲ ‘ਤੇ ਨਿਯੰਤਰਿਤ ਪਦਾਰਥਾਂ ਦੀ ਤਸਕਰੀ ਦੇ ਇੱਕ ਮਾਮਲੇ ਦਾ ਦੋਸ਼ ਲਗਾਇਆ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h