ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀਆਂ ਨੂੰ ਸੰਸਦ ਵਿਚ ਕਾਗਜ਼ ਫਾੜਣ ਅਤੇ ਉਸ ਦੇ ਟੁਕੜੇ ਕਰਕੇ ਹਵਾ ਵਿੱਚ ਲਹਿਰਾਉਣ ਅਤੇ ਬਿੱਲ ਪਾਸ ਕਰਨ ਦੇ ਢੰਗਾਂ ਬਾਰੇ “ਇਤਰਾਜ਼ਯੋਗ” ਟਿੱਪਣੀਆਂ ਕਰਨ ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਉਹ ਆਪਣੇ ਵਿਵਹਾਰ ਨਾਲ ਸੰਸਦ ਤੇ ਸੰਵਿਧਾਨ ਦਾ ਅਪਮਾਨ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਮੈਂਬਰਾਂ ਦਾ ਵਿਵਹਾਰ ਜਨਤਾ ਦਾ ‘ਅਪਮਾਨ’ ਹੈ।






