Faridkot jail : ਫਰੀਦਕੋਟ ਜੇਲ੍ਹ ‘ਚੋਂ ਚਾਰ ਮੋਬਾਇਲ ਬਰਾਮਦ ਹੋਣ ਦੀ ਖਬਰ ਸਾਹਮਣੇ ਆਈ ਹੈ।ਦੱਸ ਦੇਈਏ ਕਿ ਬੈਰਕਾਂ ਦੀ ਤਲਾਸ਼ੀ ਮਗਰੋਂ ਮੋਬਾਇਲ ਫੋਨਾਂ ਦੀ ਬਰਾਮਦਗੀ ਹੋਈ।ਸਵਾਲ ਇਹ ਉਠਦਾ ਹੈ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਸਖਤ ਐਕਸ਼ਨ ਲੈਣ ਦੇ ਬਾਵਜੂਦ ਵੀ ਜੇਲ੍ਹਾਂ ‘ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ ਹੈ।ਜਾਣਕਾਰੀ ਮੁਤਾਬਕ ਹੁਣ ਤਕ ਇਸ ਸਾਲ ਜੇਲ੍ਹਾਂ ‘ਚੋਂ 400 ਤੋਂ ਵੱਧ ਮੋਬਾਇਲ ਫੋਨ ਬਰਾਮਦ ਹੋ ਚੁੱਕੇ ਹਨ। 3 ਹਵਾਲਾਤੀਆਂ ਤੇ ਇੱਕ ਅਣਪਛਾਤੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।