ਅੱਜ-ਕੱਲ੍ਹ ਲੋਕਾਂ ਦੇ ਸਰੀਰ (Body) ‘ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਹਰ ਰੋਜ਼ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਸਰੀਰ ਨੂੰ ਆਰਾਮ (Rest) ਮਿਲਣਾ ਔਖਾ ਹੋ ਗਿਆ ਹੈ। ਅਜਿਹੇ ‘ਚ ਲੋਕਾਂ ਨੂੰ ਜ਼ਮੀਨ ਦੇ ਅੰਦਰ ਜ਼ਿੰਦਾ ਦੱਬਣ (Buried Alive) ਵਾਲੀ ਕੰਪਨੀ ਇਸ ਸਮੇਂ ਸੁਰਖੀਆਂ ‘ਚ ਬਣੀ ਹੋਈ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ।
ਇਹ ਵੀ ਪੜ੍ਹੋ: Tik Tok Star: ਇਸ ਔਰਤ ਦੇ 11 ਬੱਚਿਆਂ ਦੇ 8 ਪਿਓ ! ਅਜੇ ਹੋਰ ਜਵਾਕ ਕਰਨਾ ਚਾਹੁੰਦੀ ਹੈ ਪੈਦਾ
ਦਰਅਸਲ, ਰੂਸ (Russian company) ਦੀ ਇੱਕ ਕੰਪਨੀ ਦਾ ਇੱਕ ਆਫਰ ਇਸ ਸਮੇਂ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਲੋਕਾਂ ਨੂੰ ਅਜਿਹੀ ਥੈਰੇਪੀ ਦੇਣ ਦਾ ਵਾਅਦਾ ਕਰ ਰਹੀ ਹੈ। ਜਿਸ ਦੇ ਜ਼ਰੀਏ ਲੋਕਾਂ ਨੂੰ ਜ਼ਿੰਦਾ ਦਫਨਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਦੁਬਾਰਾ ਬਾਹਰ ਕੱਢਿਆ ਜਾਵੇਗਾ। ਇਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਐਨਜਾਇਟੀ (Anxiety Therapy) ਤੋਂ ਪੀੜਤ ਲੋਕਾਂ ਨੂੰ ਇਸ ਥੈਰੇਪੀ ਤੋਂ ਰਾਹਤ ਮਿਲੇਗੀ।
ਕੰਪਨੀ ਦਾ ਕਹਿਣਾ ਹੈ ਕਿ ਇਸ ਥੈਰੇਪੀ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੇ ਅੰਤਿਮ ਸੰਸਕਾਰ ਦਾ ਅਨੁਭਵ ਕਰਵਾਉਣਾ ਹੈ। ਇਸ ਥੈਰੇਪੀ ਦੌਰਾਨ ਲੋਕਾਂ ਨੂੰ ਸੰਗੀਤ ਸੁਣਨ ਦਾ ਮੌਕਾ ਮਿਲਦਾ ਹੈ ਅਤੇ ਮੋਮਬੱਤੀਆਂ ਜਗਾਈਆਂ ਜਾਂਦੀਆਂ ਹਨ। ਅਜਿਹਾ ਇਸ ਲਈ ਹੈ ਤਾਂ ਜੋ ਲੋਕ ਥੋੜ੍ਹੇ ਸਮੇਂ ਲਈ ਹੀ ਸ਼ਾਂਤੀ ਦਾ ਅਨੁਭਵ ਕਰ ਸਕਣ। ਇੰਨਾ ਹੀ ਨਹੀਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਲੋਕਾਂ ਨੂੰ ਵਰਚੁਅਲ ਵਸੀਅਤ ਲਿਖਣ ਦਾ ਮੌਕਾ ਵੀ ਮਿਲਦਾ ਹੈ।
ਇਹ ਵੀ ਪੜ੍ਹੋ- 32 ਸਾਲ ਛੋਟੀ ਕੁੜੀ ਨਾਲ ਪਿਆਰ ਕਰਨਾ ਇਸ ਸਖਸ਼ ਨੂੰ ਪੈ ਗਿਆ ਮਹਿੰਗਾ, ਪਤਨੀ ਨੇ ਤਲਾਕ ਲਈ ਮੰਗੇ ਇੰਨੇ ਅਰਬ
47 ਲੱਖ ਰੁਪਏ ਵਿੱਚ 1 ਘੰਟੇ ਦੀ ਥੈਰੇਪੀ
ਤੁਹਾਨੂੰ ਦੱਸ ਦੇਈਏ ਕਿ ਡਰ ਅਤੇ ਚਿੰਤਾ ਨਾਲ ਨਜਿੱਠਣ ਲਈ ਇਸ ਕੰਪਨੀ ਨੇ 1 ਘੰਟੇ ਦੀ ਕੀਮਤ ਕਰੀਬ 47 ਲੱਖ ਰੁਪਏ ਰੱਖੀ ਹੈ। ਫਿਲਹਾਲ ਇਸ ਨੂੰ ਰੂਸ ‘ਚ ਲਾਂਚ ਕੀਤਾ ਗਿਆ ਹੈ। ਕੰਪਨੀ ਮੁਤਾਬਕ ਇਹ ਥੈਰੇਪੀ ਪੂਰੀ ਤਰ੍ਹਾਂ ਸੁਰੱਖਿਅਤ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h