Smiling Sun NASA: ਅਕਸਰ ਛੋਟੇ ਬੱਚੇ ਜਦੋਂ ਸੂਰਜ ਦੀ ਡਰਾਇੰਗ ਬਣਾਉਂਦੇ ਹਨ, ਤਾਂ ਉਸ ‘ਚ ਅੱਖਾਂ ਤੇ ਮੂੰਹ ਵੀ ਬਣਾ ਦਿੰਦੇ ਹਨ ਤੇ ਉਨਾਂ੍ਹ ਦਾ ਸੂਰਜ ਮੁਸਕਰਾਉਂਦਾ ਹੋਇਆ ਦਿਖਾਈ ਦਿੰਦਾ ਹੈ।ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚਿਆਂ ਦੀ ਇਹ ਕਲਪਨਾ ਸਿਰਫ਼ ਕਪਲਨਾ ਨਹੀਂ ਹੈ, ਇਹ ਹਕੀਕਤ ਹੈ।ਸਾਡਾ ਸੂਰਜ ਮੁਸਕਰਾਉਂਦਾ ਵੀ ਹੈ! ਯਕੀਨ ਨਹੀਂ ਹੁੰਦਾ ਤਾਂ ਨਾਸਾ ਦੀ ਇਸ ਤਸਵੀਰ ਨੂੰ ਗੌਰ ਨਾਲ ਦੇਖੋ।
ਨਾਸਾ ਦੀ ਇੱਕ ਸੈਟੇਲਾਈਟ ਨੇ ਇਸ ਹਫ਼ਤੇ ਸੂਰਜ ਦੀ ਤਸਵੀਰ ਕੈਪਚਰ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।ਸੂਰਜ ‘ਤੇ ਇਸ ਤਰ੍ਹਾਂ ਦਾ ਪੈਟਰਨ ਨਜ਼ਰ ਆ ਰਿਹਾ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸੂਰਜ ਮੁਸਕਰਾ ਰਿਹਾ ਹੈ।ਅਮਰੀਕੀ ਪੁਲਾੜ ਏਜੰਸੀ ਨੇ ਵੀ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਇਸ ਨੂੰ ਸਮਾਈਲਿੰਗ ਸਨ ਭਾਵ ਮੁਸਕਰਾਉਂਦਾ ਹੋਇਆ ਸੂਰਜ ਕਿਹਾ ਹੈ।ਨਾਸਾ ਨੇ ਟਵੀਟ ‘ਚ ਕਿਹਾ ਕਿ ਅੱਜ, ਨਾਸਾ ਦੇ ਸੋਲਰ ਡਾਇਨੇਮਿਕਸ ਆਬਜ਼ਰਵਟਰੀ ਨੇ ਸੂਰਜ ਨੂੰ ‘ਮੁਸਕਰਾਉਂਦੇ ਹੋਏ’ ਦੇਖਿਆ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਦਾ ਸਿੱਧੇ ਤੌਰ ‘ਤੇ ਖ਼ਾਲਿਸਤਾਨ ਨੂੰ ਸਮਰਥਨ, ਰਾਕੇਸ਼ ਟਿਕੈਤ ਤੇ ਵਿੱਕੀ ਥੋਮਸ ਨੂੰ ਦਿੱਤੀ ਵਾਰਨਿੰਗ
ਅਲਟ੍ਰਾਵਾਇਲੇਟ ਲਾਈਟ ‘ਚ ਦੇਖੇ ਜਾਣ ‘ਤੇ, ਸੂਰਜ ‘ਤੇ ਦਿਸ ਰਹੇ ਇਨ੍ਹਾਂ ਕਾਲੇ ਧੱਬਿਆਂ ਨੂੰ ਕੋਰੋਨਲ ਹੋਲ ਕਿਹਾ ਜਾਂਦਾ ਹੈ।ਇਹ ਉਹ ਇਲਾਕੇ ਹੁੰਦੇ ਹਨ ਜਿਥੋਂ ਤੇਜ ਸੌਰ ਹਵਾਵਾਂ ਚੱਲ ਪੁਲਾੜ ‘ਚ ਜਾਂਦੀਆਂ ਹਨ।
ਨਾਸਾ ਦੀ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ (SDO) ਦਾ ਉਦੇਸ਼ ਇਹ ਜਾਂਚ ਕਰਨਾ ਹੈ ਕਿ ਸੂਰਜੀ ਗਤੀਵਿਧੀ ਕਿਵੇਂ ਬਣਦੀ ਹੈ ਅਤੇ ਇਹ ਪੁਲਾੜ ਦੇ ਮੌਸਮ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਇਹ ਮਿਸ਼ਨ 11 ਫਰਵਰੀ 2010 ਨੂੰ ਸ਼ੁਰੂ ਕੀਤਾ ਗਿਆ ਸੀ। ਆਬਜ਼ਰਵੇਟਰੀ ਦਾ ਪੁਲਾੜ ਯਾਨ ਸੂਰਜ ਦੀ ਅੰਦਰੂਨੀ ਬਣਤਰ, ਵਾਯੂਮੰਡਲ, ਚੁੰਬਕੀ ਖੇਤਰ ਅਤੇ ਊਰਜਾ ਉਤਪਾਦਨ ਨੂੰ ਮਾਪਦਾ ਹੈ।
ਜਿਵੇਂ ਹੀ ਨਾਸਾ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ, ਇਸ ‘ਤੇ ਲੋਕਾਂ ਦੀਆਂ ਕਾਫੀ ਪ੍ਰਤੀਕਿਰਿਆਵਾਂ ਆਈਆਂ। ਕਈ ਲੋਕਾਂ ਨੇ ਇਸ ਤਸਵੀਰ ਦੀ ਤੁਲਨਾ ਹੇਲੋਵੀਨ ਕੱਦੂ ਨਾਲ ਕੀਤੀ ਹੈ। ਅਤੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਛਠ ਤਿਉਹਾਰ ‘ਤੇ ਸੂਰਜ ਦੀ ਇਹ ਤਸਵੀਰ ਲੋਕਾਂ ਨੂੰ ਹੋਰ ਵੀ ਰੋਮਾਂਚਿਤ ਕਰ ਰਹੀ ਹੈ। ਸੂਰਜ ਦੇਵਤਾ ਜੋ ਪ੍ਰਸੰਨ ਨਜ਼ਰ ਆ ਰਿਹਾ ਹੈ!
ਇਹ ਵੀ ਪੜ੍ਹੋ: Sidhu Moosewala: ਦੇਸ਼ ਛੱਡ ਦੇਣਗੇ ਸਿੱਧੂ ਦੇ ਮਾਪੇ, FIR ਵੀ ਵਾਪਸ ਲੈਣ ਦੀ ਗੱਲ, ਵੇਖੋ ਵੀਡੀਓ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h