Gold-Silver Price: ਭਾਰਤੀ ਵਾਇਦਾ ਬਾਜ਼ਾਰ ‘ਚ 31 ਅਕਤੂਬਰ ਸੋਮਵਾਰ ਨੂੰ ਜਿੱਥੇ ਸੋਨੇ ਦੀਆਂ ਕੀਮਤਾਂ ‘ਚ ਮਜ਼ਬੂਤੀ ਆਈ ਹੈ, ਉੱਥੇ ਹੀ ਚਾਂਦੀ ਦੇ ਭਾਅ ‘ਚ ਵੀ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਸੋਮਵਾਰ ਨੂੰ ਕੌਮਾਂਤਰੀ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਸੋਨੇ ਦੀ ਕੀਮਤ (Gold Rate) 0.04 ਫੀਸਦੀ ਵਧੀ ਹੈ। ਇਸ ਦੇ ਨਾਲ ਹੀ ਅੱਜ MCX ‘ਤੇ ਚਾਂਦੀ ਦੀ ਕੀਮਤ ਵੀ 0.06 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੀ ਹੈ।
ਵਾਇਦਾ ਬਾਜ਼ਾਰ ‘ਚ ਸਵੇਰੇ 9:05 ਵਜੇ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 20 ਰੁਪਏ ਵਧ ਕੇ 50,250 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ ਹੈ। ਸੋਨੇ ਦੀ ਕੀਮਤ ਅੱਜ 50,266 ਰੁਪਏ ‘ਤੇ ਖੁੱਲ੍ਹੀ। ਖੁੱਲ੍ਹਣ ਤੋਂ ਬਾਅਦ ਇਹ 50,299 ਰੁਪਏ ਤੱਕ ਚਲਾ ਗਿਆ। ਪਰ ਕੁਝ ਸਮੇਂ ਬਾਅਦ ਇਹ ਕਮਜ਼ੋਰ ਹੋ ਕੇ 50,250 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ।
ਮਲਟੀ ਕਮੋਡਿਟੀ ਐਕਸਚੇਂਜ ‘ਤੇ ਸੋਮਵਾਰ ਨੂੰ ਚਾਂਦੀ ਦੀ ਕੀਮਤ 36 ਰੁਪਏ ਡਿੱਗ ਕੇ 57,444 ਰੁਪਏ ‘ਤੇ ਆ ਗਈ। ਚਾਂਦੀ ਦੀ ਕੀਮਤ 57,307 ਰੁਪਏ ‘ਤੇ ਖੁੱਲ੍ਹੀ। ਇੱਕ ਵਾਰ ਇਸ ਦੀ ਕੀਮਤ 57,454 ਰੁਪਏ ਹੋ ਗਈ। ਪਰ ਬਾਅਦ ‘ਚ ਚਾਂਦੀ ਦਾ ਭਾਅ ਥੋੜ੍ਹਾ ਡਿੱਗ ਕੇ 57,444 ਰੁਪਏ ‘ਤੇ ਕਾਰੋਬਾਰ ਕਰਨ ਲੱਗਾ।
ਅੰਤਰਰਾਸ਼ਟਰੀ ਬਾਜ਼ਾਰ ‘ਚ ਗਿਰਾਵਟ ਜਾਰੀ
ਕੌਮਾਂਤਰੀ ਬਾਜ਼ਾਰ ‘ਚ ਸੋਨੇ ਅਤੇ ਚਾਂਦੀ ਨੇ ਹਫਤੇ ਦੀ ਸ਼ੁਰੂਆਤ ਗਿਰਾਵਟ ਨਾਲ ਕੀਤੀ ਹੈ। ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ ਦੀ ਹਾਜ਼ਿਰ ਕੀਮਤ ਅੱਜ 0.15 ਫੀਸਦੀ ਡਿੱਗ ਕੇ 1,642.67 ਡਾਲਰ ਪ੍ਰਤੀ ਔਂਸ ‘ਤੇ ਆ ਗਈ। ਕੌਮਾਂਤਰੀ ਬਾਜ਼ਾਰ ‘ਚ ਵੀ ਚਾਂਦੀ ਦੀ ਕੀਮਤ ‘ਚ ਗਿਰਾਵਟ ਆਈ ਹੈ। ਚਾਂਦੀ ਦੀ ਹਾਜ਼ਿਰ ਕੀਮਤ ਅੱਜ 0.41 ਫੀਸਦੀ ਡਿੱਗ ਕੇ 19.17 ਡਾਲਰ ਪ੍ਰਤੀ ਔਂਸ ‘ਤੇ ਆ ਗਈ।
ਇਹ ਵੀ ਪੜ੍ਹੋ: Morbi Cable Bridge Incident: ਮੋਰਬੀ ਹਾਦਸੇ ‘ਚ 140 ਤੋਂ ਵੱਧ ਲੋਕਾਂ ਦੀ ਮੌਤ, PM Modi ਨੇ ਰੱਦ ਕੀਤਾ ਰੋਡ ਸ਼ੋਅ ਤੇ ਅਹਿਮ ਮੀਟਿੰਗ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h