Sonam Bajwa’s Show Dil Diyan Gallan: ਸੋਨਮ ਬਾਜਵਾ (Sonam Bajwa) ਇੱਕ ਵਧੀਆ ਐਕਟਰਸ ਹੋਣ ਦੇ ਨਾਲ-ਨਾਲ ਇੱਕ ਸ਼ਾਨਦਾਰ ਮੇਜ਼ਬਾਨ ਵੀ ਸਾਬਤ ਹੋ ਰਹੀ ਹੈ। ਅਸੀਂ ਉਸ ਦੀ ਐਕਟਿੰਗ ਦਾ ਜੌਹਰ ਪੰਜਾਬ 1984, ਨਿੱਕਾ ਜ਼ੈਲਦਾਰ, ਹੌਂਸਲਾ ਰੱਖ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਦੇਖਿਆ ਹੈ। ਇਸ ਦੇ ਨਾਲ ਉਸ ਨੇ ਚੈਟ-ਸ਼ੋਅ ਦਿਲ ਦੀਆਂ ਗਲਾਂ ਨਾਲ ਆਪਣੀ ਹੋਸਟਿੰਗ ਦੀ ਸ਼ੁਰੂਆਤ ਕੀਤੀ। ਅਤੇ ਹੁਣ ਉਹ ਇਸ ਸ਼ੋਅ ਦੇ ਸੀਜ਼ਨ 2 ਨਾਲ ਵਾਪਸ ਆ ਗਈ ਹੈ।
ਦੱਸ ਦਈਏ ਕਿ ਸੋਨਮ ਨੇ ਇਸ ਵਾਰ ਦੇ ਸੀਜਨ ਦੀ ਸ਼ੁਰੂਆਤ ਬਾਲੀਵੁੱਡ ਐਕਟਰ ਅਪਾਰਸ਼ਕਤੀ ਖੁਰਾਣਾ ਅਤੇ ਸੰਨੀ ਸਿੰਘ ਉਦਘਾਟਨੀ ਮਹਿਮਾਨਾਂ ਵਜੋਂ ਸ਼ੋਅ ਵਿੱਚ ਸ਼ਾਮਲ ਹੋਏ, ਅਤੇ ਰਾਜਵੀਰ ਜਵੰਦਾ ਅਤੇ ਦੇਸੀ ਕਰੂ ਨੇ ਸ਼ੋਅ ਦੇ ਦੂਜੇ ਐਪੀਸੋਡ ਵਿੱਚ ਖੂਬ ਮਸਤੀ ਕੀਤੀ।
ਜੀ ਹਾਂ, ਦਿਲ ਦੀਆਂ ਗਲਾਂ ਸੀਜ਼ਨ 2 (Dil Diyan Gallan season 2) ਦੇ ਪਹਿਲੇ ਦੋ ਐਪੀਸੋਡ ਆ ਚੁੱਕੇ ਹਨ ਅਤੇ ਸ਼ੋਅ ਦਾ ਪ੍ਰੀਮੀਅਰ 29 ਅਕਤੂਬਰ ਨੂੰ ਹੋ ਗਿਆ। ਹਾਲਾਂਕਿ ਸ਼ੋਅ ਦੀ ਮਹਿਮਾਨ ਲਿਸਟ ਨੂੰ ਫੈਨਸ ਤੋਂ ਲੁੱਕਾ ਕੇ ਰੱਖਿਆ ਗਿਆ ਹੈ, ਪਰ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਲਦੀ ਹੀ ਸ਼ੋਅ ਦੇ ਆਉਣ ਵਾਲੇ ਐਪੀਸੋਡ ਵਿੱਚ ਪੰਜਾਬੀ ਐਕਟਰ ਸਵੀਤਾਜ ਬਰਾੜ (Sweetaj Brar) ਨਜ਼ਰ ਆਵੇਗੀ।
View this post on Instagram
ਇਸ ਦੀ ਜਾਣਕਾਰੀ ਖੁਦ ਸਵੀਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੋਨਮ ਬਾਜਵਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿੱਚ ਅਸੀਂ ਦੋਵੇਂ ਐਕਟਰਸ ਨੂੰ ਦਿਲ ਦੀਆਂ ਗਲਾਂ ਸੀਜ਼ਨ 2 ਦੇ ਸੈੱਟ ‘ਤੇ ਪੋਜ਼ ਦਿੰਦੇ ਹੋਏ ਦੇਖ ਸਕਦੇ ਹਾਂ। ਇਸ ਦੇ ਕੈਪਸ਼ਨ ਵਿੱਚ ਸਵੀਤਾਜ ਨੇ ਆਪਣੇ ਫੈਨਸ ਨੂੰ ਆਉਣ ਵਾਲੇ ਐਪੀਸੋਡ ਬਾਰੇ ਅਪਡੇਟ ਦਿੱਤਾ ਹੈ।
ਸ਼ੋਅ ‘ਤੇ ਪ੍ਰਸ਼ੰਸਕ ਸੋਨਮ ਬਾਜਵਾ ਅਤੇ ਸਵੀਤਾਜ ਦਰਮਿਆਨ ਹੋਈਆਂ ਦਿਲ ਦੀਆਂ ਗੱਲਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਮੀਦ ਕਰਦੇ ਹਾਂ ਕਿ ਸਵੀਤਾਜ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਉਸਦੇ ਸੰਘਰਸ਼ਾਂ ਬਾਰੇ ਇਸ ਸ਼ੋਅ ‘ਚ ਜ਼ਰੂਰ ਗੱਲ ਕਰੇਗੀ।
ਸਵੀਤਾਜ ਬਰਾੜ ਦੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਮੂਸਾ ਜੱਟ ਵਰਗੀਆਂ ਫ਼ਿਲਮਾਂ ਅਤੇ ਵੱਖ-ਵੱਖ ਪ੍ਰਸਿੱਧ ਪੰਜਾਬੀ ਗੀਤਾਂ ਦੇ ਸੰਗੀਤ ਵੀਡੀਓਜ਼ ਵਿੱਚ ਉਸ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ। ਅਤੇ ਹੁਣ ਉਸ ਕੋਲ ਕਈ ਸ਼ਾਨਦਾਰ ਪ੍ਰੋਜੈਕਟ ਹਨ ਜੋ ਜਲਦੀ ਹੀ ਰਿਲੀਜ਼ ਹੋਣਗੇ। ਐਕਟਰਸ Harish Verma ਦੇ ਨਾਲ ‘ਤੇਰੇ ਲਈ’ ਅਤੇ Singga ਅਤੇ Sara Gurpal ਦੇ ਨਾਲ ਜਿੱਦੀ ਜੱਟ (Ziddi Jatt) ਚ’ ਨਜ਼ਰ ਆਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h