ਟੋਕੀਓ ਉਲੰਪਿਕ ‘ਚ ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਪਿੱਛੋਂ ਇਤਿਹਾਸ ਸਿਰਜਿਆ ਹੈ।ਭਾਰਤੀਆਂ ਨੇ ਭਾਰਤ ਦੀ ਝੋਲੀ ਕਾਂਸੀ ਦਾ ਤਮਗਾ ਪਾਇਆ ਹੈ।ਦੂਜੇ ਪਾਸੇ ਭਾਰਤੀ ਮਹਿਲਾ ਹਾਕੀ ਟੀਮ ਨੇ ਉਲੰਪਿਕ ‘ਚ ਸੈਮੀਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚਿਆ ਸੀ।ਜਿਸ ਦੇ ਮੱਦੇਨਜ਼ਰ ਹੁਣ ਭਗਵੰਤ ਮਾਨ ਨੇ ਪੀਐੱਮ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਲੰਪਿਕ ‘ਚ ਇਹ ਮੈਡਲ ਕਿਸਾਨਾਂ ਦੇ ਧੀਆਂ-ਪੁੱਤ ਦੀ ਬਦੌਲ਼ਤ ਹੀ ਆਏ ਹਨ।ਕਿਸਾਨਾਂ ਦੇ ਧੀਆਂ ਪੁੱਤਰਾਂ ਸਦਕਾ ਹੀ ਇਤਿਹਾਸ ਸਿਰਜਿਆ ਗਿਆ ਹੈ।ਇਸ ਲਈ ਹੁਣ ਤੁਹਾਨੂੰ ਆਪਣੇ ਖੇਤੀ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।