ਪੰਜਾਬ ‘ਚ ਪਰਵਾਸ ਇੱਕ ਮੁੱਖ ਮੁੱਦਾ ਬਣ ਕੇ ਉਬਰਿਆ ਹੈ। ਪੰਜਾਬ ਦੇ ਲੋਕ ਪਿਛਲੇ ਸਮਿਆਂ ਤੋਂ ਹੀ ਪਰਵਾਸ ਕਰਦੇ ਆਏ ਹਨ। ਉਹ ਭਾਂਵੇ ਰੋਜਗਾਰ ਦੀ ਭਾਲ ‘ਚ ਹੋਵੇ ਜਾਂ ਬਰਤਾਨੀਆ ਸਰਕਾਰ ਦੁਆਰਾ ਪਹਿਲੀ ਵਰਲਡ ਵਾਰ (World War) ਸੈਨਾ ‘ਚ ਭਰਤੀ ਕਰਕੇ ਪਰਵਾਸ ਹੋਈ ਹੋਵੇ। ਪੰਜਾਬੀ ਹਮੇਸ਼ਾ ਪਰਵਾਸ ਕਰਦੇ ਆਏ ਹਨ। ਜਦੋਂ ਬਰਤਾਨੀਆਂ ਨੇ ਅਫ਼ਰੀਕਾ ਦੇ ਮੁਲਕ ਵਿਕਸੀਤ ਕਰਨੇ ਸੀ ਤਾਂ ਬਰਤਾਨੀਆ ਸਰਕਾਰ ਬਹੁਤ ਸਾਰੇ ਪੰਜਾਬੀ ਕਾਮਿਆਂ ਨੂੰ ਉਨ੍ਹਾਂ ਮੁਲਕਾਂ ‘ਚ ਲੈ ਕੇ ਗਈ ਸੀ। ਪੰਜਾਬੀ ਕੌਮ ਨੂੰ ਇਕ ਬਹਾਦਰ ਤੇ ਲੜਾਕੂ ਕੌਂਮ ਵਜੋਂ ਜਾਣਿਆਂ ਜਾਂਦਾ ਹੈ। ਕਿਉਂਕਿ ਸਮੇਂ-ਸਮੇਂ ‘ਤੇ ਵਿਦੇਸ਼ੀ ਆਕਰਮਨਕਾਰੀ ਪੰਜਾਬ ਵਿਚੋਂ ਦੀ ਹੀ ਹੋ ਕੇ ਭਾਰਤ ‘ਤੇ ਹਮਲਾ ਕਰਦੇ ਸਨ। ਸਮੇਂ-ਸਮੇਂ ‘ਤੇ ਇਨ੍ਹਾਂ ਆਕਰਮਨਕਾਰੀਆਂ ਨੂੰ ਪੰਜਾਬ ਦੇ ਲੋਕਾਂ ਨੇ ਮੁੰਹ ਤੋੜਵਾਂ ਜਵਾਬ ਦਿੱਤਾ। ਅੰਗਰੇਜਾਂ ਨੂੰ ਪੰਜਾਬੀਆਂ ਦੀ ਬਹਾਦਰੀ ਬਾਰੇ ਪਤਾ ਸੀ। ਇਸ ਕਰਕੇ ਅੰਗਰੇਜਾਂ ਨੇ ਪਹਿਲੇ ਵਿਸ਼ਵ ਯੁੱਦ ਤੇ ਦੂਸਰੇ ਵਿਸ਼ਵ ਯੁੱਦ ‘ਚ ਪੰਜਾਬੀਆਂ ਦੀ ਵੱਧ-ਤੋਂ-ਵੱਧ ਭਰਤੀ ਕੀਤੀ।
ਇਹ ਵੀ ਪੜ੍ਹੋ- ਖੂਨ ਵਾਂਗ ਲਾਲ ਰੰਗ ਦੀ ਨਦੀ ਦੇਖ ਤੁਹਾਡੇ ਵੀ ਉੱਡ ਜਾਣਗੇ, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ (ਵੀਡੀਓ)
ਜਦੋਂ ਯੁੱਦ ਦੀ ਸਮਾਪਤੀ ਹੋਈ ਤਾਂ ਬਹੁਤ ਸਾਰੇ ਪੰਜਾਬੀ ਸੈਨਿਕਾਂ ਨੇ ਬਾਹਰਲੇ ਮੁਲਕਾਂ ‘ਚ ਪੱਕੇ ਤੌਰ ‘ਤੇ ਟਿਕਾਨਾ ਬਣਾ ਲਿਆ। ਇੱਥੇ ਦੱਸ ਦੇਣਾ ਬਣਦਾ ਹੈ ਕਿ ਇੱਕਲੇ ਸੈਨਿਕਾਂ ਨੇ ਹੀ ਨਹੀਂ ਬਹੁਤ ਸਾਰੇ ਅਜ਼ਾਦੀ ਘੁਲਾਟਿਆਂ ਨੇ ਵੀ ਬਾਹਰਲੇ ਮੁਲਕਾਂ ‘ਚ ਸਰਨ ਲਈ ਜਿਵੇਂ ਕਿ ਗਦਰ ਪਾਰਟੀ ਬਣੀ ਹੀ ਅਮਰੀਕਾ ‘ਚ ਤੇ ਉਨ੍ਹਾਂ ਨੇ ਅਮਰੀਕਾ ‘ਚ ਹੀ ਜੰਗ-ਏ-ਆਜ਼ਾਦੀ ਦਾ ਐਲਾਨ ਕੀਤਾ। ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਆਪਣੀ ਜ਼ਿੰਦਗੀ ਦਾ ਜਿਆਦਾ ਸਮਾਂ ਬਾਹਰਲੇ ਮੁਲਕ ‘ਚ ਹੀ ਪੂਰਾ ਕੀਤਾ। ਇਸ ਲਈ ਪਰਵਾਸ ਦਾ ਵਿਸ਼ਾ ਅੱਜ ਦੇ ਸਮੇਂ ‘ਚ ਨਿਕਲ ਕੇ ਨਹੀਂ ਆਇਆ ਹੈ ਪੰਜਾਬੀ ਪਿਛਲੇ ਸਮਿਆਂ ਤੋਂ ਹੀ ਪਰਵਾਸ ਕਰਦੇ ਆਏ ਹਨ ਪਰ ਅੱਜ ਦੇ ਸਮੇਂ ‘ਚ ਪੰਜਾਬੀ ਨੌਜਵਾਨਾਂ ‘ਚ ਬਹੁਤ ਜ਼ਿਆਦਾ ਪਰਵਾਸ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਨੌਜਵਾਨ ਧੜਾ-ਧੜ ਬਾਹਰਲੇ ਮਲਕਾਂ ‘ਚ ਪ੍ਰਵਾਸ ਕਰ ਰਹੇ ਹਨ। ਤੁਸੀਂ ਇਸ ਗੱਲ ਤੋਂ ਹੀ ਇਸਾਬ ਲਗਾ ਸਕਦੇ ਹੋ ਕਿ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਕਾਲਜ਼ ਯੂਨੀਵਰਸਿਟੀਆਂ ‘ਚ ਜਾਣ ਦੀ ਬਜਾਏ ਆਈਲੈਟਸ ਸੈਂਟਰਾਂ ‘ਚ ਜਾਣਾ ਪਸੰਦ ਕਰਦੇ ਹਨ। ਪੰਜਾਬ ‘ਚ ਥਾਂ-ਥਾਂ ‘ਤੇ ਖੁਲ੍ਹੇ ਆਈਲੈਟਸ ਸੈਂਟਰ ਇਸ ਗੱਲ ਦੀ ਗਵਾਹੀ ਭਰਦੇ ਹਨ। ਅੱਜ ਮੁੰਡੇ ਕੁੜੀਆਂ ਨੇ ਪੰਜਾਬ ‘ਚ ਆਪਣਾ ਭਵਿੱਖ ਸੁਰੱਖਿਅਤ ਨਜ਼ਰ ਨਹੀਂ ਆਉਂਦਾ। ਇਸ ਕਰਕੇ ਉਹ ਵੱਖ-ਵੱਖ ਦੇਸ਼ਾਂ ‘ਚ ਆਪਣਾ ਭਵਿੱਖ ਬਣਾਉਣ ਜਾ ਰਹੇ ਹਨ।
ਇਹ ਵੀ ਪੜ੍ਹੋ- ਤਿੰਨ ਸਾਲਾਂ ਬੱਚੀ ਇਸ ਕੁਦਰਤੀ ਹੁਨਰ ਕਰਕੇ ਦਰਜ਼ ਕਰਵਾ ਰਹੀ ਰਿਕਾਰਡ ਤੇ ਰਿਕਾਰਡ
ਇਕ ਰਿਪੋਰਟ ਮੁਤਾਬਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟ ‘ਚ ਦੱਸਿਆ ਗਿਆ ਕਿ 70 ਫੀਸਦੀ ਪਰਵਾਸ ਕਰਨ ਵਾਲੇ ਵਿਦਿਆਰਥੀ ਖੇਤੀਬਾੜੀ ਨਾਲ ਸਬੰਧਤ ਪਰਿਵਾਰਾਂ ‘ਚੋਂ ਹਨ। ਜ਼ਿਆਦਾਤਰ ਪਰਿਵਾਰ ਛੋਟੀ ਕਿਸਾਨੀ ਨਾਲ ਸਬੰਧ ਰੱਖਦੇ ਹਨ। 56 ਫੀਸਦੀ ਵਿਦਿਆਰਥੀ 5-5 ਏਕੜ ਤੋਂ ਘੱਟ ਕਿਸਾਨ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਇਹ ਵਿਦਿਆਰਥੀ ਵੱਖ-ਵੱਖ ਦੇਸ਼ਾਂ ‘ਚ ਜਾ ਰਹੇ ਹਨ ਪਰ ਸਭ ਤੋਂ ਵੱਧ ਰੁਝਾਨ ਕੈਨੇਡਾ ਵੱਲ ਦਾ ਹੈ। 78 ਫੀਸਦੀ ਵਿਦਿਆਰਥੀ ਕੈਨੇਡਾ ‘ਚ 13 ਫੀਸਦੀ ਆਸਟਰੇਲੀਆ, 2 ਫੀਸਦੀ ਅਮਰੀਕਾ, 1.5 ਫੀਸਦੀ ਨਿਊਜੀਲੈਂਡ ਤੇ 0.5 ਫੀਸਦੀ ਇੰਗਲੈਂਡ ਜਾ ਰਹੇ ਹਨ। ਪਰਵਾਸ ਕਰਨ ਵਾਲੇ ਵਿਦਿਆਰਥੀ ਜ਼ਿਆਦਾਤਰ ਘੱਟ ਸਰੋਤਾਂ ਵਾਲੇ ਹਨ ਜਾਂ ਤਾਂ ਉਹ ਵੱਡੇ ਲੋਨ ਲੈ ਕੇ ਬਾਹਰ ਜਾ ਰਹੇ ਹਨ ਜਾਂ ਉਹ ਆਪਣੀਆਂ ਜਮੀਨਾਂ ਵੇਚ ਕੇ ਬਾਹਰ ਜਾ ਰਹੇ ਹਨ। ਪਿੱਛਲੇ ਸਮੇਂ ਤੋਂ ਪੰਜਾਬ ਦੀ ਮਾਲਵਾ ਬੈਲਟ ‘ਚ ਪਰਵਾਸ ਦਾ ਬਹੁਤ ਜ਼ਿਆਦਾ ਰੁਝਾਨ ਵਧੀਆ ਹੈ। ਜੇਕਰ ਜਾਤੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 90 ਫੀਸਦੀ ਜਰਨਲ 2 ਫੀਸਦੀ ਐਸ.ਸੀ. ਤੇ 8 ਫੀਸਦੀ ਬੀ.ਸੀ. ਵਿਦਿਆਰਥੀ ਪਰਵਾਸ ਕਰ ਰਹੇ ਹਨ। ਇਕ ਸਟਡੀ ਮੁਤਾਬਕ ਆਈਲੈਟਸ ‘ਚ 58 ਫੀਸਦੀ ਲੜਕੀਆਂ ਤੇ 42 ਫੀਸਦੀ ਲੜਕੇ ਕਰ ਰਹੇ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਲੜਕੀਆਂ ‘ਚ ਆਈਲੈਟਸ ਦਾ ਰੁਝਾਨ ਜ਼ਿਆਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h