Government School: ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਦੇ ਐੱਨਆਰਆਈ ਡਾ. ਕੁਲਜੀਤ ਸਿੰਘ ਨੇ ਆਪਣੀ ਕਮਾਈ ’ਚੋਂ 1.25 ਕਰੋੜ ਰੁਪਏ ਖਰਚ ਕਰਕੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੀ ਨੁਹਾਰ ਤਾਂ ਬਦਲ ਦਿੱਤੀ ਪਰ ਬੇਹੱਦ ਖੂਬਸੂਰਤ ਦਿੱਖ ਵਾਲਾ ਸਕੂਲ ਬਣਨ ਦੇ ਬਾਵਜੂਦ ਸਰਕਾਰ ਦਾ ਨਜ਼ਰਿਆ ਇਸ ਸਕੂਲ ਪ੍ਰਤੀ ਨਹੀਂ ਬਦਲਿਆ। ‘ਡਾ. ਕੁਲਜੀਤ ਸਿੰਘ ਗੋਸਲ ਜੋ ਇਸ ਵੇਲੇ ਆਸਟ੍ਰੇਲੀਆ ਵਿੱਚ ਹਨ ਪਿੰਡ ਵਿੱਚ ਜ਼ਰੂਰਤਮੰਦ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਦੇ ਰਹਿੰਦੇ ਹਨ ਅਤੇ ਪਿੰਡ ਵਿਚ ਹੀ ਇਸਾਈ ਬਰਾਦਰੀ ਦੇ ਪਿੰਡ ਵਾਸੀਆਂ ਦੀ ਮੰਗ ਤੇ ਚਰਚ ਦੀ ਉਸਾਰੀ ਵੀ ਕਰਵਾ ਚੁੱਕੇ ਹਨ।
ਆਪਣੀ ਕਮਾਈ ਵਿਚੋਂ ਲਗਭਗ ਡੇਢ ਕਰੋੜ ਰੁਪਏ ਖ਼ਰਚ ਕਰ ਕੇ ਉਨ੍ਹਾਂ ਨੇ ਪਿੰਡ ਦਾ ਪ੍ਰਾਇਮਰੀ ਸਕੂਲ ਨਵੇਂ ਸਿਰਿਉਂ ਆਧੁਨਿਕ ਸਹੂਲਤਾਂ ਸਮੇਤ ਉਸਾਰਿਆ ਅਤੇ ਇਸ ਦੇ ਰੱਖ ਰਖਾਉ ਦਾ ਪ੍ਰਬੰਧ ਵੀ ਖ਼ੁਦ ਆਪਣੇ ਖ਼ਰਚੇ ’ਤੇ ਕਰ ਰਹੇ ਹਨ। ਸ਼ਾਨਦਾਰ ਬਿਲਡਿੰਗ ਬਣਨ ਦੇ ਬਾਵਜੂਦ ਪੜੋ ਪੰਜਾਬ ਪੜਾਓ ਪੰਜਾਬ ਜਿਹ ਨਾਅਰੇ ਦੇਣ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਖੂਬਸੂਰਤ ਸਕੂਲ ਵਿਚ ਲੋੜ ਮੁਤਾਬਕ ਅਧਿਆਪਕਾਂ ਦੀ ਗਿਣਤੀ ਨਹੀਂ ਵਧਾਈ ਗਈ ਜਿਸ ਕਾਰਨ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਜ਼ਿਆਦਾ ਨਹੀਂ ਵਧੀ।
ਸਕੂਲ ਨੂੰ ਸ਼ਾਨਦਾਰ ਬਿਲਡਿੰਗ ਅਤੇ ਸਹੂਲਤਾਂ ਦੇਣ ਵਾਲੇ ਡਾਕਟਰ ਕੁਲਜੀਤ ਸਿੰਘ ਦੇ ਭਰਾ ਜਸਵੰਤ ਸਿੰਘ ਨੇ ਦੱਸਿਆ ਕਿ ਕੁਲਜੀਤ ਸਿੰਘ ਇਸ ਵੇਲੇ ਆਸਟ੍ਰੇਲੀਆ ਵਿੱਚ ਹਨ। ਜੋ ਇਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਬੀ ਐਸ ਸੀ, ਐਮ ਐਸ ਸੀ ਐਗਰੀਕਲਚਰ ਉਨ੍ਹਾਂ ਨੇ ਸਕਾਲਰਸ਼ਿਪ ਰਾਹੀਂ ਕੀਤੀ ਅਤੇ ਆਪਣੀ ਮਿਹਨਤ ਨਾਲ ਅੱਗੇ ਵਧੋ। ਉਨ੍ਹਾਂ ਦੀ ਇੱਛਾ ਸੀ ਕਿ ਉਹ ਪੰਜਾਬ ਖਾਸਕਰ ਆਪਣੇ ਪਿੰਡ ਦੇ ਅਜਿਹੇ ਵਿਦਿਆਰਥੀਆਂ ਨੂੰ ਪੜ੍ਹਨ ਦਾ ਮੌਕਾ ਦੇ ਸਕਣ ਜੋ ਪੜ੍ਹਾਈ ਦਾ ਖਰਚਾ ਨਹੀ ਚੁੱਕ ਸਕਦੇ।
ਇਹ ਵੀ ਪੜ੍ਹੋ : Rapper Takeoff: 28 ਸਾਲ ਦੇ ਅਮਰੀਕੀ ਰੈਪਰ ਦਾ ਗੋਲੀਆਂ ਮਾਰ ਕੇ ਕਤਲ
ਪਿੰਡ ਦੇ ਸਰਕਾਰੀ ਸਕੂਲ ਨੂੰ ਹਰ ਸਹੂਲਤ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸਕੂਲ ਤੇ ਪੈਸਾ ਲਗਾਇਆ ਤੇ ਇਸ ਨੂੰ ਦੋ ਮੰਜ਼ਿਲਾ ਸ਼ਾਨਦਾਰ ਇਮਾਰਤ ਦੇਣ ਦੇ ਨਾਲ-ਨਾਲ ਵਧੀਆ ਤੋਂ ਵਧੀਆ ਫਰਨੀਚਰ ਅਤੇ ਹੋਰ ਸਹੁਲਤਾਂ ਵੀ ਪ੍ਰਦਾਨ ਕੀਤੀਆਂ। ਪਰ ਸਰਕਾਰ ਵੱਲੋਂ ਉਨ੍ਹਾਂ ਦੇ ਇਸ ਕੰਮ ਦਾ ਮੁੱਲ ਨਹੀਂ ਪਾਇਆ ਗਿਆ। ਕਾਂਗਰਸ ਸਰਕਾਰ ਦੇ ਸਾਬਕਾ ਮੰਤਰੀ ਅਤੇ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਦੇ ਸਾਹਮਣੇ ਕਈ ਵਾਰ ਸਕੂਲ ਵਿਚ ਅਧਿਆਪਕਾਂ ਦੀ ਗਿਣਤੀ ਵਧਾਉਣ ਲਈ ਸਰਕਾਰ ਨੂੰ ਅਤੇ ਅਫਸਰਾਂ ਨੂੰ ਕਿਹਾ ਪਰ ਕੁਝ ਵੀ ਨਹੀਂ ਹੋਇਆ।
ਉਥੇ ਹੀ ਸਕੂਲ ਦੇ ਅਧਿਆਪਕਾਂ ਮਨਜਿੰਦਰ ਸਿੰਘ ਅਤੇ ਚਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਨੇ ਸ਼ਾਨਦਾਰ ਇਮਾਰਤ ਮਿਲਣ ਤੋਂ ਪਹਿਲਾਂ ਇਥੇ ਸਿਰਫ ਤੀਹ ਦੇ ਕਰੀਬ ਬੱਚੇ ਸਨ ਜੋ ਸਰਦਾਰ ਕੁਲਜੀਤ ਸਿੰਘ ਦੇ ਵੱਲੋਂ ਸਕੂਲ ਦੀ ਬਣਾਈ ਗਈ ਸ਼ਾਨਦਾਰ ਇਮਾਰਤ ਅਤੇ ਮੁਹਇਆ ਕਰਵਾਇਆ ਸਹੂਲਤਾਂ ਕਾਰਨ 100 ਤੋਂ ਵੀ ਵੱਧ ਹੋ ਗਏ ਹਨ ਪਰ ਇਹ ਗਿਣਤੀ ਇਸ ਤੋਂ ਵੀ ਕਈ ਗੁਣਾਂ ਵਧ ਸਕਦੀ ਹੈ ਜੇਕਰ ਸਰਕਾਰ ਵੱਲੋਂ ਇਥੇ ਅਧਿਆਪਕਾਂ ਦੀ ਗਿਣਤੀ ਵਧਾ ਦਿੱਤੀ ਜਾਂਦੀ ਹੈ। ਸਿੱਖਿਆ ਵਿਭਾਗ ਦੇ ਈ ਪੋਰਟਲ ਮੁਤਾਬਕ ਇਥੇ ਪੰਜ ਅਧਿਆਪਕ ਪੜ੍ਹਾ ਰਹੇ ਹਨ ਪਰ 2 ਜ਼ਿਆਦਾਤਰ ਫੀਲਡ ਵਿਚ ਰਹਿੰਦੇ ਹਨ ਜਿਸ ਕਾਰਨ ਸਕੂਲ ਵਿੱਚ ਸਿਰਫ ਤਿੰਨ ਅਧਿਆਪਕ ਹਨ।
ਉਨ੍ਹਾਂ ਵਿੱਚੋਂ ਵੀ ਬੀ ਐਲ ਉ ਦੀ ਡਿਊਟੀ ਲੱਗਣ ਤੇ ਦੋ ਅਧਿਆਪਕ ਉਨਾਂ ਦਿਨਾਂ ਵਿੱਚ ਸਕੂਲ ਨਹੀਂ ਆਉਂਦੇ। ਮਤਲਬ ਕਿ ਅੱਠਵੀਂ ਤੱਕ ਦੀਆਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਸਕੂਲ ਵਿਚ ਸਿਰਫ ਇੱਕ ਹੀ ਅਧਿਆਪਕ ਰਹਿ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਇਕ ਵਾਰ ਫੇਰ ਮੰਗ ਕੀਤੀ ਹੈ ਕਿ ਸਕੂਲ ਵਿਚ ਜਰੂਰਤ ਦੇ ਮੁਤਾਬਕ ਅਧਿਆਪਕਾਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਵਧੀਆ ਸਹੂਲਤਾਂ ਦੇ ਨਾਲ-ਨਾਲ ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਵੀ ਮੁਹਈਆ ਕਰਵਾਈ ਜਾ ਸਕੇ।
ਇਹ ਵੀ ਪੜ੍ਹੋ : Canada: ਕੈਨੇਡਾ ਸਰਕਾਰ ਨੇ 2025 ਤੱਕ ਹਰ ਸਾਲ ਪੰਜ ਲੱਖ ਪ੍ਰਵਾਸੀਆਂ ਨੂੰ ਸੱਦਣ ਦਾ ਕੀਤਾ ਐਲਾਨ
ਇਹ ਵੀ ਪੜ੍ਹੋ: Twitter ‘ਤੇ ਬਲੂ ਟਿਕ ਦੇ ਲਈ ਹਰ ਮਹੀਨੇ ਦੇਣੇ ਹੋਣਗੇ 660 ਰੁ., ਮਿਲਣਗੀਆਂ ਇਹ ਚਾਰ ਸੁਵਿਧਾਵਾਂ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h