Nabha Jail : ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿੱਚ ਆ ਰਹੀਆਂ ਹਨ। ਜੇਕਰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਕੈਦੀਆਂ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹ ਦੇ 800 ਕੈਦੀਆਂ ਦੇ ਬਲੱਡ ਟੈਸਟ ਕੀਤੇ ਗਏ। ਉਸ ਵਿਚੋਂ ਸਾਹਮਣੇ ਆਇਆ ਕਿ ਜੇਲ ਦੇ 148 ਕੈਦੀ ਹੈਪੇਟਾਈਟਿਸ-C (ਕਾਲੇ ਪੀਲੀਏ) ਦੀ ਲਪੇਟ ਵਿੱਚ ਹਨ। ਇਸ ਮੌਕੇ ਤੇ ਨਾਭਾ ਸਰਕਾਰੀ ਹਸਪਤਾਲ ਦੇ ਸਹਾਇਕ ਐੱਸ.ਐੱਮ.ਓ ਪ੍ਰਦੀਪ ਅਰੋਡ਼ਾ ਨੇ ਦੱਸਿਆ ਕਿ ਕੱਲ੍ਹ ਜੋ ਗਿਣਤੀ ਕੀਤੀ ਗਈ ਸੀ ਉਹ 300 ਕੈਦੀ ਪੀੜਤ ਦੱਸੇ ਗਏ ਸੀ। ਪਰ ਦੁਬਾਰਾ ਸੋਧ ਕਰਨ ਤੇ ਇਹ ਗਿਣਤੀ ਹੁਣ 148 ਹੈ। ਕਿਉਂਕਿ ਜੋ ਜੇਲ੍ਹ ਸੁਪਰਡੈਂਟ ਵੱਲੋਂ ਪੱਤਰ ਭੇਜਿਆ ਗਿਆ ਸੀ ਉਸ ਵਿੱਚ 300 ਕੈਦੀਆਂ ਦੀ ਗਿਣਤੀ ਦੱਸੀ ਗਈ ਸੀ। ਪਰ ਕਿਤੇ ਨਾ ਕਿਤੇ ਇਹ ਗਿਣਤੀ ਗਲਤ ਪਾਈ ਗਈ ਹੈ ਅਤੇ ਹੁਣ ਪੁਸ਼ਟੀ ਹੋਈ ਕਿ ਹੈ ਕਿ 148 ਕੈਦੀ ਹੈਪੇਟਾਇਟਿਸ ਸੀ ਦੀ ਬੀਮਾਰੀ ਤੋਂ ਪੀਡ਼ਤ ਹਨ।
ਐੱਸ.ਐੱਮ.ਓ ਪ੍ਰਦੀਪ ਅਰੋੜਾ :
ਇਸ ਮੌਕੇ ਤੇ ਨਾਭਾ ਸਰਕਾਰੀ ਹਸਪਤਾਲ ਦੀ ਸਹਾਇਕ ਐੱਸ.ਐੱਮ.ਓ ਪ੍ਰਦੀਪ ਅਰੋੜਾ ਨੇ ਦੱਸਿਆ ਕਿ ਜੋ ਇਹ 148 ਕੈਦੀ ਹੈਪਾਟਾਈਟਸ ਸੀ ਨਾਲ ਪੀਡ਼ਤ ਪਾਏ ਗਏ ਹਨ ਇਸ ਦਾ ਮੁੱਖ ਕਾਰਨ ਹੈ ਕਿ ਜੋ ਸਰਿੰਜਾਂ ਹਨ ਉਹ ਆਪਸ ਵਿੱਚ ਵਰਤਦੇ ਹਨ।
ਜਿਸ ਕਰਕੇ ਹੈਪਾਟਾਈਟਸ ਸੀ ਬਿਮਾਰੀ ਦਾ ਮੁੱਖ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਲਾਜ ਬਹੁਤ ਹੀ ਮਹਿੰਗਾ ਹੈ ਅਸੀਂ ਇਸ ਸੰਬੰਧੀ ਜਾਗਰੂਕਤਾ ਕੈਂਪ ਵੀ ਲਗਾਵਾਂਗੇ ਤਾਂ ਜੋ ਇਸ ਬਿਮਾਰੀ ਦੀ ਰੋਕਥਾਮ ਹੋ ਸਕੇ। ਉਨ੍ਹਾਂ ਨੇ ਸਾਫ ਕੀਤਾ ਕਿ ਜੋ ਨਸ਼ੇ ਦੇ ਆਦੀ ਹਨ ਉਹ ਸਰਿੰਜਾਂ ਆਪਸ ਵਿੱਚ ਵਰਤਦੇ ਹਨ ਜਿਸ ਕਰਕੇ ਵੱਡੀ ਬਿਮਾਰੀ ਫੈਲਣ ਦਾ ਖਤਰਾ ਹੈ।
ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 148 ਦੇ ਕਰੀਬ ਕੈਦੀ ਹੈਪਾਟਾਈਟਸ ਸੀ ਨਾਲ ਪੀਡ਼ਤ ਹਨ। ਪਰ ਐਨੀ ਵੱਡੀ ਗਿਣਤੀ ਵਿਚ ਹੈਪਾਟਾਈਟਸ ਸੀ ਹੋਣਾ ਕਿਤੇ ਨਾ ਕਿਤੇ ਸਰਕਾਰ ਤੇ ਕਈ ਸਵਾਲ ਖੜ੍ਹਾ ਕਰ ਰਿਹਾ ਹੈ। ਕਿਉਂਕਿ ਜੋ ਇਹ ਕੇਸ ਹੁੰਦੇ ਹਨ ਇਹ ਨਸ਼ੇ ਦੇ ਲਈ ਵਰਤੇ ਗਏ ਟੀਕੇ ‘ਤੇ ਸਰਿੰਜਾਂ ਨਾਲ ਹੁੰਦੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h