Gautam Gambhir: ਪੂਰਬੀ ਦਿੱਲੀ (East Delhi) ਤੋਂ ਭਾਜਪਾ ਸਾਂਸਦ ਗੌਤਮ ਗੰਭੀਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦਰਅਸਲ, ਦਿੱਲੀ ਦੀ ਇੱਕ ਅਦਾਲਤ ਨੇ ਉਨ੍ਹਾਂ ਨੂੰ ਸੰਮਨ (summons) ਜਾਰੀ ਕੀਤਾ ਹੈ। ਉਨ੍ਹਾਂ ਵੱਲੋਂ ਐਮਸੀਡੀ ਦੀ ਜ਼ਮੀਨ (MCD land) ’ਤੇ ਕਥਿਤ ਤੌਰ ’ਤੇ ਗ਼ੈਰਕਾਨੂੰਨੀ ਲਾਇਬ੍ਰੇਰੀ (illegal library) ਬਣਾਉਣ ਦੇ ਮਾਮਲੇ ਵਿੱਚ ਇਹ ਸੰਮਨ ਭੇਜੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ‘ਤੇ ਡੰਪਿੰਗ ਯਾਰਡ ਬਣਾਇਆ ਜਾਣਾ ਸੀ ਪਰ ਇੱਥੇ ਲਾਇਬ੍ਰੇਰੀ ਬਣਾਈ ਗਈ। ਇਹ ਜ਼ਮੀਨ ਕੜਕੜਡੂਮਾ ਕੋਰਟ ਦੇ ਕੋਲ ਪ੍ਰਿਆ ਐਨਕਲੇਵ ਵਿੱਚ ਹੈ।
ਅਦਾਲਤ ਨੇ 13 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ
ਕੜਕੜਡੂਮਾ ਅਦਾਲਤ ਦੇ ਵਧੀਕ ਸੀਨੀਅਰ ਸਿਵਲ ਜੱਜ ਹਿਮਾਂਸ਼ੂ ਰਮਨ ਸਿੰਘ ਨੇ ਸੋਮਵਾਰ ਨੂੰ ਸੰਮਨ ਜਾਰੀ ਕੀਤੇ। ਇਸ ਸੰਮਨ ਵਿੱਚ ਭਾਜਪਾ ਦੇ ਸਾਂਸਦ ਨੂੰ 13 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਪਟੀਸ਼ਨਰ ਐਡਵੋਕੇਟ ਰਵੀ ਭਾਰਗਵ ਅਤੇ ਰੋਹਿਤ ਕੁਮਾਰ ਮਾਹੀਆ ਨੇ ਗੰਭੀਰ ਖਿਲਾਫ ਕੇਸ ਦਾਇਰ ਕੀਤਾ ਹੈ।
ਇਸ ਅਰਜ਼ੀ ਵਿੱਚ ਐਮਸੀਡੀ ਨੂੰ ਜ਼ਮੀਨ ’ਤੇ ਲਾਇਬ੍ਰੇਰੀ ਦੀ ਨਾਜਾਇਜ਼ ਉਸਾਰੀ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਸੀਪੀਸੀ ਦੀ ਧਾਰਾ 91 ਤਹਿਤ ਦੇਖਿਆ ਜਾ ਸਕਦਾ ਹੈ। ਪਟੀਸ਼ਨਕਰਤਾਵਾਂ ਦੀ ਅਰਜ਼ੀ ‘ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਗੰਭੀਰ ਨੂੰ ਸੰਮਨ ਜਾਰੀ ਕੀਤਾ।
ਡੰਪਿੰਗ ਯਾਰਡ ਲਈ ਵਰਤੀ ਜਾਣੀ ਸੀ ਜ਼ਮੀਨ
ਇਸ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗੰਭੀਰ ਨੇ ਐਮਸੀਡੀ ਦੇ ਉੱਚ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ ਐਮਸੀਡੀ ਦੀ ਜ਼ਮੀਨ ’ਤੇ ਲਾਇਬ੍ਰੇਰੀ ਦਾ ਨਾਜਾਇਜ਼ ਨਿਰਮਾਣ ਕਰਵਾਇਆ ਹੈ। ਜਦੋਂਕਿ ਇਹ ਜ਼ਮੀਨ ਡੰਪਿੰਗ ਯਾਰਡ ਲਈ ਵਰਤੀ ਜਾਣੀ ਹੈ। ਸ਼ਿਕਾਇਤ ਮੁਤਾਬਕ ਭਾਜਪਾ ਦੇ ਸੰਸਦ ਮੈਂਬਰ ਨੇ ਜ਼ਮੀਨ ਲਈ ਜਾਇਜ਼ ਮਨਜ਼ੂਰੀ ਨਹੀਂ ਲਈ ਹੈ। ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਵਿਧਾਇਕ ਅਨਿਲ ਬਾਜਪਾਈ ਨੇ ਇਸ ਸਬੰਧ ਵਿੱਚ ਉਪ ਰਾਜਪਾਲ ਨੂੰ ਸ਼ਿਕਾਇਤ ਪੱਤਰ ਵੀ ਭੇਜਿਆ ਹੈ।
ਅਥਾਰਟੀ ਤੋਂ ਇਜਾਜ਼ਤ ਨਹੀਂ ਲਈ ਗਈ – ਗੰਭੀਰ
ਪਟੀਸ਼ਨਕਰਤਾਵਾਂ ਨੇ ਇਸ ਮਾਮਲੇ ਵਿੱਚ ਇੱਕ ਅੰਗਰੇਜ਼ੀ ਅਖਬਾਰ ਵਿੱਚ 7 ਅਕਤੂਬਰ 2022 ਨੂੰ ਪ੍ਰਕਾਸ਼ਿਤ ਇੱਕ ਲੇਖ ਦਾ ਵੀ ਹਵਾਲਾ ਦਿੱਤਾ ਹੈ। ਇਸ ਰਿਪੋਰਟ ‘ਚ ਗੌਤਮ ਗੰਭੀਰ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਉਨ੍ਹਾਂ ਨੇ ਲਾਇਬ੍ਰੇਰੀ ਦੇ ਨਿਰਮਾਣ ਲਈ ਕਿਸੇ ਅਥਾਰਟੀ ਤੋਂ ਮਨਜ਼ੂਰੀ ਨਹੀਂ ਲਈ।
ਇਹ ਵੀ ਪੜ੍ਹੋ: Gujarat Election 2022 Date: ਚੋਣ ਕਮਿਸ਼ਨ ਜਲਦ ਕਰ ਸਕਦੈ ਗੁਜਰਾਤ ਚੋਣਾਂ ਦੀਆਂ ਤਰੀਕਾਂ ਦਾ ਐਲਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h