Share Market Today: ਫੈਡਰਲ ਰਿਜ਼ਰਵ (Federal Reserve) ਵੱਲੋਂ ਵਿਆਜ ਦਰਾਂ ‘ਚ ਵਾਧੇ ਦਾ ਅਸਰ ਅਮਰੀਕੀ ਬਾਜ਼ਾਰ (American market) ਦੇ ਨਾਲ-ਨਾਲ ਭਾਰਤੀ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ। ਵੀਰਵਾਰ ਸਵੇਰੇ ਕਾਰੋਬਾਰ ਦੀ ਸ਼ੁਰੂਆਤ ‘ਚ ਦੋਵੇਂ ਪ੍ਰਮੁੱਖ ਸੂਚਕਾਂਕ ਸੈਂਸੈਕਸ (Sensex) ਅਤੇ ਨਿਫਟੀ (Nifty) ਲਾਲ ਨਿਸ਼ਾਨ ਦੇ ਨਾਲ ਖੁੱਲ੍ਹੇ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 394 ਅੰਕ ਡਿੱਗ ਕੇ 60,511.49 ‘ਤੇ ਖੁੱਲ੍ਹਿਆ।
ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ‘ਚ ਵੀ ਸ਼ੁਰੂਆਤੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 114 ਅੰਕ ਡਿੱਗ ਕੇ 17,968.35 ‘ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ 22 ਸਤੰਬਰ ਨੂੰ ਅਮਰੀਕੀ ਫੇਡ ਨੇ ਵੀ ਵਿਆਜ ਦਰ ‘ਚ 75 ਆਧਾਰ ਅੰਕਾਂ ਦਾ ਵਾਧਾ ਕੀਤਾ ਸੀ।
ਫੇਡ ਰਿਜ਼ਰਵ ਦੇ ਫੈਸਲੇ ਨਾਲ ਟੁੱਟਿਆ ਅਮਰੀਕੀ ਬਾਜ਼ਾਰ
ਅਮਰੀਕੀ ਫੈਡਰਲ ਰਿਜ਼ਰਵ ਨੇ ਲਗਾਤਾਰ ਚੌਥੀ ਵਾਰ ਵਿਆਜ ਦਰ ‘ਚ 75 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਅਮਰੀਕੀ ਫੇਡ ਦੇ ਇਸ ਕਦਮ ਤੋਂ ਬਾਅਦ ਅਮਰੀਕੀ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। Nasdaq ‘ਚ 3.33 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। S&P 500 ‘ਚ 2.5 ਫੀਸਦੀ ਅਤੇ ਡਾਓ ਜੋਂਸ ‘ਚ 1.55 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲੀ।
ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਕਿਹਾ ਕਿ ਬੈਂਕ ਮਹਿੰਗਾਈ ਨੂੰ ਘੱਟ ਕਰਨ ਲਈ ਵਚਨਬੱਧ ਹੈ। ਆਉਣ ਵਾਲੇ ਸਮੇਂ ‘ਚ ਅਮਰੀਕਾ ‘ਚ ਵਿਆਜ ਦਰਾਂ ‘ਚ ਨਰਮੀ ਆ ਸਕਦੀ ਹੈ। ਇਸ ਸਮੇਂ ਡਾਲਰ ਦੇ ਮੁਕਾਬਲੇ ਰੁਪਿਆ 83 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਅਮਰੀਕੀ ਫੈੱਡ ਵੱਲੋਂ ਦਰਾਂ ਵਿੱਚ ਵਾਧੇ ਦੇ ਐਲਾਨ ਕਾਰਨ ਇਸ ਹਫ਼ਤੇ ਰੁਪਿਆ ਹੋਰ ਕਮਜ਼ੋਰ ਹੋ ਸਕਦਾ ਹੈ।
ਸੈਂਸੈਕਸ ਦੇ ਸਭ ਤੋਂ ਜ਼ਿਆਦਾ ਤੇਜ਼ੀ ਵਾਲੇ ਸ਼ੇਅਰ
Titan
ITC
Hindustan Unilever
Maruti
Bharti Airtel
ਸੈਂਸੈਕਸ ‘ਚ ਟਾਪ ਡਿੱਗਣ ਵਾਲੇ ਸ਼ੇਅਰ
Wipro
Tech Mahindra
Infosys
TCS
Tata Steel
ਨਿਫਟੀ ਦੇ ਟਾਪ ਗੇਨਰ
BAJAJ-AUTO
UPL
TITAN
ITC
BRITANNIA
ਨਿਫਟੀ ਦੇ ਟਾਪ ਲੂਜ਼ਰ
HINDALCO
WIPRO
COAL INDIA
TECHM
INFY
ਇਹ ਵੀ ਪੜ੍ਹੋ: Weather Updates: ਵੈਸਟਰਨ ਡਿਸਟਰਬੈਂਸ ਕਾਰਨ ਖ਼ਰਾਬ ਹੋਵੇਗਾ ਮੌਸਮ, ਜਾਣੋ ਕਿੱਥੇ ਹੋਵੇਗੀ ਬਾਰਿਸ਼ ਅਤੇ ਬਰਫਬਾਰੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h