Petrol-Diesel Price Today, 04 November, 2022: ਸਰਕਾਰੀ ਤੇਲ ਕੰਪਨੀਆਂ ਹਿੰਦੁਸਤਾਨ ਪੈਟਰੋਲੀਅਮ (Hindustan Petroleum), ਭਾਰਤ ਪੈਟਰੋਲੀਅਮ (Indian Oil) ਅਤੇ ਇੰਡੀਅਨ ਆਇਲ ਨੇ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ‘ਚ ਕਮੀ ਆਈ ਹੈ ਪਰ ਭਾਰਤ ‘ਚ ਤੇਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਨਾ ਤਾਂ ਕੋਈ ਕਮੀ ਹੋਈ ਹੈ ਅਤੇ ਨਾ ਹੀ ਕੋਈ ਵਾਧਾ ਹੋਇਆ।
ਇਸ ਦਾ ਮਤਲਬ ਇਹ ਹੋਇਆ ਕਿ ਮਹਿੰਗਾਈ ਦੇ ਮੋਰਚੇ ‘ਤੇ ਆਮ ਲੋਕਾਂ ਲਈ ਕੋਈ ਰਾਹਤ ਨਹੀਂ ਹੈ। ਪ੍ਰਚੂਨ ਮਹਿੰਗਾਈ ਆਪਣੇ ਸਿਖਰ ‘ਤੇ ਹੈ ਅਤੇ ਪੈਟਰੋਲ-ਡੀਜ਼ਲ ਦੇ ਮਾਮਲੇ ‘ਚ ਸਰਕਾਰ ਵੱਲੋਂ ਆਮ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਕੋਈ ਖ਼ਬਰ ਨਹੀਂ ਹੈ। 22 ਮਈ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। 4 ਨਵੰਬਰ ਦੀ ਗੱਲ ਕਰੀਏ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ।
ਆਈਓਸੀਐਲ ਵਲੋਂ ਹਾਸਲ ਜਾਣਕਾਰੀ ਮੁਤਾਬਕ ਦੇਸ਼ ਦੇ ਚਾਰ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹੁਣ ਇਨ੍ਹਾਂ ਸ਼ਹਿਰਾਂ ਵਿੱਚ ਤੇਲ ਦੀ ਕੀਮਤ ਬਾਰੇ ਇੱਥੇ ਜਾਣੋ:-
- ਮੁੰਬਈ 106.31ਰੁਪਏ ਪ੍ਰਤੀ ਲੀਟਰ 94.27ਰੁਪਏ ਪ੍ਰਤੀ ਲੀਟਰ
- ਦਿੱਲੀ 96.72ਰੁਪਏ ਪ੍ਰਤੀ ਲੀਟਰ 89.62ਰੁਪਏ ਪ੍ਰਤੀ ਲੀਟਰ
- ਕੋਲਕਾਤਾ 106.03ਰੁਪਏ ਪ੍ਰਤੀ ਲੀਟਰ 92.76ਰੁਪਏ ਪ੍ਰਤੀ ਲੀਟਰ
- ਬੈਂਗਲੁਰੂ 101.94 ਰੁਪਏ ਪ੍ਰਤੀ ਲੀਟਰ 87.89ਰੁਪਏ ਪ੍ਰਤੀ ਲੀਟਰ
- ਨੋਇਡਾ 96.79ਰੁਪਏ ਪ੍ਰਤੀ ਲੀਟਰ 89.96ਰੁਪਏ ਪ੍ਰਤੀ ਲੀਟਰ
- ਗੁਰੂਗ੍ਰਾਮ 97.18ਰੁਪਏ ਪ੍ਰਤੀ ਲੀਟਰ 90.05ਰੁਪਏ ਪ੍ਰਤੀ ਲੀਟਰ
- ਚੰਡੀਗੜ੍ਹ 96.20ਰੁਪਏ ਪ੍ਰਤੀ ਲੀਟਰ 84.26ਰੁਪਏ ਪ੍ਰਤੀ ਲੀਟਰ
ਇਸ ਦੇ ਨਾਲ ਹੀ ਪੰਜਾਬ ਦੇ ਕੁਝ ਸ਼ਹਿਰ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ
- ਅੰਮ੍ਰਿਤਸਰ 96.89 ਰੁਪਏ ਪ੍ਰਤੀ ਲੀਟਰ 87.24 ਰੁਪਏ ਪ੍ਰਤੀ ਲੀਟਰ
- ਜਲੰਧਰ 96.18 ਰੁਪਏ ਪ੍ਰਤੀ ਲੀਟਰ 86.55 ਰੁਪਏ ਪ੍ਰਤੀ ਲੀਟਰ
- ਲੁਧਿਆਣਾ 96.81 ਰੁਪਏ ਪ੍ਰਤੀ ਲੀਟਰ 86.89 ਰੁਪਏ ਪ੍ਰਤੀ ਲੀਟਰ
- ਬਰਨਾਲਾ 96.60 ਰੁਪਏ ਪ੍ਰਤੀ ਲੀਟਰ 86.64 ਰੁਪਏ ਪ੍ਰਤੀ ਲੀਟਰ
- ਬਠਿੰਡਾ 96.10 ਰੁਪਏ ਪ੍ਰਤੀ ਲੀਟਰ 86.63 ਰੁਪਏ ਪ੍ਰਤੀ ਲੀਟਰ
- ਪਟਿਆਲਾ 96.44 ਰੁਪਏ ਪ੍ਰਤੀ ਲੀਟਰ 86.62 ਰੁਪਏ ਪ੍ਰਤੀ ਲੀਟਰ
ਇਹ ਵੀ ਪੜ੍ਹੋ: ਐਂਟੀ ਗੈਂਗਸ ਟਾਸਕ ਫੋਰਸ ਨੇ ਫੜਿਆ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਨੌਜਵਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h