30 ਦੀ ਉਮਰ ਤੋਂ ਬਾਅਦ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।ਅਜਿਹੇ ‘ਚ ਉਨਾਂ੍ਹ ਨੇ ਆਪਣੀ ਡੇਲੀ ਡਾਈਟ ‘ਚ ਕੁਝ ਖਾਸ ਚੀਜਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ।ਨਹੀਂ ਤਾਂ ਹੱਡੀਆਂ ਕਮਜ਼ੋਰ ਹੋਣ ਨਾਲ ਜੋੜਾਂ ‘ਚ ਦਰਦ, ਗਠੀਆ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਚਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹੱਡੀਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਡਾਈਟ ‘ਚ ਕਿਹੜੀਆਂ ਚੀਜਾਂ ਨੂੰ ਸ਼ਾਮਲ ਕਰਨਾ ਚਾਹੀਦਾ-
ਡੇਅਰੀ ਪ੍ਰੋਡਕਟਸ: ਦੁੱਧ, ਦਹੀ, ਪਨੀਰ ਆਦਿ ਡੇਅਰੀ ਪ੍ਰੋਡਕਟਸ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੁੰਦੇ ਹਨ।ਇਸਦੀ ਵਰਤੋਂ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ।ਇਸਤੋਂ ਇਲਾਵਾ ਇਸਦੀ ਵਰਤੋਂ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ।ਅਜਿਹੇ ‘ਚ ਭਾਰ ਕੰਟਰੋਲ ਰੱਖਣ ‘ਚ ਮਦਦ ਮਿਲਦੀ ਹੈ।
ਅੰਡਾ: ਅੰਡਾ ਪ੍ਰੋਟੀਨ ਦਾ ਉੱਚਿਤ ਸ੍ਰੋਤ ਮੰਨਿਆ ਗਿਆ ਹੈ।ਇਸਦੀ ਵਰਤੋਂ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ।ਇਸਦੇ ਨਾਲ ਹੀ ਥਕਾਵਟ, ਕਮਜ਼ੋਰੀ ਦੂਰ ਹੋ ਕੇ ਦਿਨ ਭਰ ਐਨਜਰਟਿਕ ਮਹਿਸੂਸ ਹੁੰਦਾ ਹੈ।ਇਸ ਨੂੰ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ।ਅਜਿਹੇ ‘ਚ ਹੱਡੀਆਂ ‘ਚ ਮਜ਼ਬਤੀ ਅਤੇ ਬਿਹਤਰ ਸਰੀਰਕ ਵਿਕਾਸ ਦੇ ਲਈ ਅੰਡੇ ਦੀ ਵਰਤੋਂ ਕਰਨਾ ਫਾਇਦੇਮੰਦ ਹੈ। ਸਾਲਮਨ: ਸਾਲਮਨ ਫਿਸ਼ ਵਿਟਾਮਿਨ ਡੀ ਨਾਲ ਭਰਪੂਰ ਹੁੰਦੀ ਹੈ।ਅਜਿਹੇ ‘ਚ ਜੇਕਰ ਤੁਸੀਂ ਮੱਛੀ ਖਾਣ ਦੇ ਸ਼ੌਕੀਨ ਹੋ ਤਾਂ ਆਪਣੀ ਡਾਈਟ ‘ਚ ਸਾਲਮਨ ਫਿਸ਼ ਸ਼ਾਮਲ ਹੋ ਸਕਦੇ ਹਨ।ਇਸ ਨਾਲ ਹੱਡੀਆਂ ‘ਚ ਮਜ਼ਬੂਤੀ ਆਵੇਗੀ ਜਿਸ ਨਾਲ ਬਿਹਤਰ ਸਰੀਰਕ ਵਿਕਾਸ ਹੋਣ ‘ਚ ਮੱਦਦ ਮਿਲੇਗੀ।
ਸਾਬੁਤ ਅਨਾਜ: ਸਾਬੁਤ ਅਨਾਜ ਦੇ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ।ਕਣਕ, ਬਾਜਰਾ, ਬ੍ਰਾਊਨ ਰਾਈਸ ‘ਚ ਜ਼ਰੂਰੀ ਵਿਟਾਮਿਨ ਅਤੇ ਫਾਈਬਰ ਪਾਏ ਜਾਂਦੇ ਹਨ।ਇਹ ਹੱਡੀਆਂ ਨੂੰ ਮਜ਼ਬੂਤੀ ਦਿਵਾਉਣ ‘ਚ ਮਦਦ ਕਰਦੇ ਹਨ।ਇਸ ਤੋਂ ਇਲਾਵਾ ਇਨ੍ਹਾਂ ਦੀ ਵਰਤੋਂ ਨਾਲ ਇਮਊਨਿਟੀ ਸਟ੍ਰਾਂਗ ਹੁੰਦੀ ਹੈ।ਅਜਿਹੇ ‘ਚ ਬੀਮਾਰੀਆਂ ਦੀ ਚਪੇਟ ‘ਚ ਆਉਣ ਦਾ ਖਤਰਾ ਘੱਟ ਰਹਿੰਦਾ ਹੈ।
ਆਂਵਲਾ: ਆਂਵਲਾ ਪੋਸ਼ਕ ਤੱਤ, ਐਂਟੀ-ਆਕਸੀਡੈਂਟਸ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ।ਇਸ ‘ਚ ਵਿਟਾਮਿਨ ਸੀ, ਡੀ ਆਦਿ ਪੋਸ਼ਕ ਤੱਤ ਅਤੇ ਉੱਚਿਤ ਮਾਤਰਾ ‘ਚ ਹੁੰਦੇ ਹਨ।ਅਜਿਹੇ ‘ਚ ਹੱਡੀਆਂ ਨੂੰ ਮਜ਼ਬੂਤੀ ਦਿਵਾਉਣ ਲਈ ਤੁਸੀਂ ਇਸ ਨੂੰ ਡੇਲੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।ਇਸ ਤੋਂ ਇਲਾਵਾ ਇਸ ਨਾਲ ਇਮਊਨਿਟੀ ਵਧਣ, ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ‘ਚ ਮੱਦਦ ਮਿਲਦੀ ਹੈ।