Sudhir Suri murder case: ਇਸ ਸਮੇਂ ਦੀ ਵੱਡੀ ਖ਼ਬਰ ਮੋਗੇ ਦੇ ਪਿੰਡ ਸਿੰਘਾ ਵਾਲੇ ਵਿਖੇ ਦੇਖਣ ਨੂੰ ਮਿਲੀ ਹੈ ਜਿਥੇ ਕਿ ਵਾਰਿਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਨੂੰ ਘਰ ‘ਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸ਼ਿਵ ਸੈਨਾ ਆਗੂ ਸੂਧੀਰ ਸੂਰੀ ਦੇ ਕਤਲ ਮਗਰੋਂ ਪੰਜਾਬ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਸ਼ਿਵ ਸੈਨਾ ਆਗੂ ਸੂਧੀਰ ਸੂਰੀ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸੂਰੀ ਦੇ ਸਮਰਥਕਾਂ ਵੱਲੋਂ ਲਗਾਤਾਰ ਸਿਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸੂਰੀ ਦੇ ਸਮਰਥਕਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਪ੍ਰਦਰਸ਼ਨ ਦੌਰਾਨ ਰੇਲਵੇ ਟ੍ਰੈਕ ਵੀ ਜਾਮ ਕੀਤੇ ਗਏ ਹਨ।
ਇਸ ਘਟਨਾ ‘ਤੇ ਸੂਧੀਰ ਸੂਰੀ ਦੇ ਬੇਟੇ ਮਾਨਿਕ ਸੂਰੀ ਵੱਲੋਂ ਤਿੱਖੀ ਪ੍ਰਤੀਕ੍ਰਿਰਿਆ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਹੁਣ ਵੀ ਧਮਕੀਆਂ (ਥ੍ਰੈੱਟ) ਭਰੀਆਂ ਫੋਨ ਕਾਲਸ ਆ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾ ਦੇ ਪਿਤਾ ਨੂੰ ਟ੍ਰੈਪ ਲਗਾਕੇ ਮੰਦਿਰ ਬੁਲਾਇਆ ਗਿਆ ਸੀ ਤਾਂ ਕਿ ਉਨ੍ਹਾਂ ਦਾ ਕਤਲ ਕੀਤਾ ਜਾ ਸਕੇ।
ਬੇਟੇ ਮਾਨਿਕ ਨੇ ਅੱਗੇ ਦੱਸਿਆ ਕਿ ਮੈਨੂੰ ਹੁਣ ਵੀ ਥ੍ਰੈੱਟ ਭਰੀਆਂ ਕਾਲਾਂ ਆ ਰਹੀਆਂ ਹਨ ਅੱਜ ਆਈ ਕਾਲ ‘ਚ ਧਮਕੀ ਦੇਣ ਵਾਲਿਆਂ ਨੇ ਮੇਰੇ ਤੋਂ ਪੁੱਛਿਆ ਕਿ ਸੂਰੀ ਦਾ ਸੰਸਕਾਰ ਹੋ ਗਿਆ ਹੈ ਜਦੋਂ ਮੈ ਕਿਹਾ ਹੋ ਗਿਆ ਹੈ ਤਾਂ ਉਹ ਕਹਿਣ ਲੱਗਾ ਮੈਂ ਉਸਨੂੰ ਪਹਿਲਾਂ ਸਮਝਾਇਆ ਸੀ ਪਰ ਉਹ ਨਹੀਂ ਸਮਝਿਆ। ਮੇਰਾ ਉਨ੍ਹਾਂ ਨੂੰ ਜਵਾਬ ਸੀ ਕਿ ਤੁਸੀਂ ਹੁਣ ਮੈਨੂੰ ਕਿਉਂ ਕਾਲ ਕਰ ਰਹੇ ਹੋ ਤੁਸੀਂ ਜੋ ਕਰਨਾ ਸੀ ਉਹ ਕਰ ਲਿਆ ਹੁਣ ਤੁਸੀਂ ਮੈਨੂੰ ਕਾਲ ਕਰ ਤੰਗ ਕਿਉਂ ਕਰ ਰਹੇ ਹੋ। ਇਸਤੋਂ ਬਾਅਦ ਵੀ ਮੈਨੂੰ ਕਾਲ ਆ ਰਹੇ ਹਨ ਤੇ ਧਮਕੀਆਂ ਦਿੰਦਿਆਂ ਅਗਲਾ ਨੰਬਰ ਮੇਰੇ ਪਰਿਵਾਰ ਦਾ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੈਂ ਇਹ ਥ੍ਰੈੱਟ ਭਰਿਆ ਨੰਬਰ ਡੀ.ਸੀ.ਪੀ. ਤੇ ਏ.ਸੀ.ਪੀ. ਨੂੰ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਪੋਸਟਮਾਰਟਮ ਦੌਰਾਨ ਮੈਨੂੰ ਧਮਕੀਆਂ ਦੀਆਂ ਕਾਲਾਂ ਆਈਆਂ।