ਪਰਿਵਾਰਕ ਮੈਂਬਰ ਪ੍ਰਸ਼ਾਸਨ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਸਸਕਾਰ ਕਰਨ ਲਈ ਤਿਆਰ ਕਰਨ ਲਈ ਤਿਆਰ ਹੋ ਗਏ ਹਨ। ਅੱਜ ਦੁਪਹਿਰ 12 ਵਜੇ ਸੂਰੀ ਦਾ ਸਸਕਾਰ ਕੀਤਾ ਜਾਵੇਗਾ। ਸੂਰੀ ਦੇ ਘਰ ਇਸ ਸਮੇਂ ਮਾਤਮ ਛਾਇਆ ਹੋਇਆ ਹੈ ਤੇ ਪੂਰੇ ਇਲਾਕੇ ਵਿਚ ਲੋਕ ਸਹਿਮੇ ਹੋਏ ਹਨ। ਪੁਲਿਸ ਦੇ ਉਚ ਅਧਿਕਾਰੀ ਮੌਜੂਦਾ ਹਾਲਾਤਾਂ ਨੂੰ ਠੀਕ ਰੱਖਣ ਵੱਲ ਲੱਗੇ ਹੋਏ ਹਨ।
ਸ਼ਾਮ ਨੂੰ ਸੁਧੀਰ ਸੂਰੀ ਦੇ ਘਰ ਅੰਦਰ ਕਮਰੇ ਵਿਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਡੀਸੀ ਅੰਮ੍ਰਿਤਸਰ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਹੋਈ ਮੀਟਿੰਗ ਵਿਚ ਪਰਿਵਾਰ ਦੀਆਂ ਮੰਗਾਂ ਮਨਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਐਲਾਨ ਕੀਤਾ ਗਿਆ ਕਿ ਹੁਣੇ ਹੀ ਸਸਕਾਰ ਕੀਤਾ ਜਾਵੇਗਾ, ਪਰ ਸਵੇਰ ਤੋਂ ਸੂਰੀ ਦੀ ਹੱਤਿਆ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਸ਼ਿਵ ਸੈਨਿਕਾਂ ਵਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਹਿੰਦੂ ਰੀਤੀ ਰਿਵਾਜ਼ਾਂ ਦੇ ਤਹਿਤ ਸੂਰਜ ਅਸਤ ਹੋਣ ਤੋਂ ਬਾਅਦ ਸਸਕਾਰ ਨਹੀਂ ਕੀਤਾ ਜਾਂਦਾ ਹੈ,
ਜਿਸਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੂਰੀ ਦੇ ਸਸਕਾਰ ਦਾ ਸਮਾਂ ਅੱਜ ਐਤਵਾਰ ਸਵੇਰੇ 12 ਵਜੇ ਦਾ ਤਹਿ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ, ਦੋਸ਼ੀ ਪਾਏ ਜਾਣ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।