Amritsar : ਅੰਮ੍ਰਿਤਸਰ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਅੱਜ ਸ਼੍ਰੋਮਣੀ ਕਮੇਟੀ ਤੋਂ 910 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ ਸ਼੍ਰੋਮਣੀ ਕਮੇਟੀ ਤੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਇਹ ਜਥਾ ਰਵਾਨਾ ਕੀਤਾ ਗਿਆ ਇਹ ਜਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ ਇਹ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਭਾਰਤ ਵਾਪਸ ਪੁੱਜੇਗਾ ਇਸ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਮਾਸਟਰ ਪ੍ਰੀਤ ਸਿੰਘ ਕਰ ਰਹੇ ਹਨ ਤੇ ਇਸ ਜਥੇ ਦੇ ਪ੍ਰਬੰਧਕ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਇੰਚਾਰਜ ਸ ਵਰਿੰਦਰ ਸਿੰਘ ਠਰੂ ਅਤੇ ਹਰਪਾਲ ਸਿੰਘ ਵੀ ਇਸ ਜਥੇ ਨਾਲ ਭੇਜੀ ਜਾ ਰਹੇ ਹਨ ਇਸ ਮੌਕੇ ਗੱਲਬਾਤ ਕਰਦੇ ਹੋਏ ਕਿਹਾ ਕਿ 1496 ਸ਼ਰਧਾਲੂਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ
ਇਹ ਵੀ ਪੜ੍ਹੋ : Sudhir Suri: ਥੋੜ੍ਹੀ ਦੇਰ ‘ਚ ਹੋਵੇਗਾ ਸੁਧੀਰ ਸੂਰੀ ਦਾ ਅੰਤਿਮ ਸਸਕਾਰ, ਯਾਤਰਾ ‘ਚ ਉਮੜੀ ਸਮਰਥਕਾਂ ਦੀ ਭੀੜ
ਉਨ੍ਹਾਂ ਕਿਹਾ ਕਿ ਮਨ ਵਿੱਚ ਬਹੁਤੀ ਖ਼ੁਸ਼ੀ ਹੈ ਅਸੀਂ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਨਨਕਾਣਾ ਸਾਹਿਬ ਵਿਖੇ ਮਨਾਵਾਂਗੇ ਅਤੇ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਾਂਗੇ ਉਨ੍ਹਾਂ ਕਿਹਾ ਕਿ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸਿੱਖ ਸ਼ਰਧਾਲੂਆਂ ਦੇ ਵੀਜ਼ੇ ਜਾਰੀ ਕੀਤੇ ਜਾਣ ਤਾਂ ਜੋ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣ ਇਸ ਜਥੇ ਨੂੰ ਦਸ ਦਿਨ ਦਾ ਵੀਜ਼ਾ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਨੂੰ ਦਿੱਤਾ ਗਿਆ ਹੈ
ਇਹ ਜਥਾ ਨਨਕਾਣਾ ਸਾਹਿਬ ਪੰਜਾ ਸਾਹਿਬ ਹਸਨ ਅਬਦਾਲ ਅਤੇ ਲਾਹੌਰ ਤੇ ਕਰਤਾਰਪੁਰ ਸਾਹਿਬ ਸੱਚਾ ਸੌਦਾ ਤੇ ਹੋਰ ਵੱਖ ਵੱਖ ਆਪਣੇ ਸਿੱਖ ਗੁਰੂਧਾਮਾਂ ਦੇ ਦਰਸ਼ਨ ਕਰਕੇ ਦਸ ਦਿਨ ਬਾਅਦ ਭਾਰਤ ਵਾਪਸ ਪਰਤੇਗਾ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਦੇ ਵੱਧ ਤੋਂ ਵੱਧ ਵਿਜੇ ਲਗਾਏ ਜਾਣ ਤਾਂ ਜੋ ਆਪਣੇ ਅਸੀਂ ਗੁਰੂਆਂ ਦੇ ਦਰਸ਼ਨ ਕਰ ਸਕੀਏ ਇਹ ਜੱਥਾ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ 16 ਤਰੀਕ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਵਾਪਸ ਪਰਤੇਗਾ
ਇਹ ਵੀ ਪੜ੍ਹੋ : Sudhir Suri: ਥੋੜ੍ਹੀ ਦੇਰ ‘ਚ ਘਰੋਂ ਨਿਕਲੇਗੀ ਸੂਰੀ ਦੀ ਅੰਤਿਮ ਯਾਤਰਾ, ਸੂਰੀ ਦੇ ਘਰ ਬਾਹਰ ਸੁਰੱਖਿਆ ਦਾ ਸਖ਼ਤ ਪਹਿਰਾ