ਬੱਚੇ ਛੋਟੀ ਉਮਰ ਤੋਂ ਹੀ ਆਪਣੇ ਮਾਤਾ-ਪਿਤਾ ਦਾ ਅਕਸ ਮੰਨ ‘ਚ ਬਸਾ ਲੈਂਦੇ ਹਨ, ਉਨ੍ਹਾਂ ਨੂੰ ਵੱਖ-ਵੱਖ ਰੂਪਾਂ ਅਤੇ ਵੱਖ-ਵੱਖ ਕੱਪੜਿਆਂ ‘ਚ ਦੇਖਣਾ ਉਨ੍ਹਾਂ ਲਈ ਕਿਸੇ ਰੋਮਾਂਚ ਤੋਂ ਘੱਟ ਨਹੀਂ ਹੁੰਦਾ। ਪਰ ਜਿਹੜੇ ਬੱਚੇ ਸਹੀ ਢੰਗ ਨਾਲ ਬੋਲਣਾ ਵੀ ਨਹੀਂ ਜਾਣਦੇ, ਉਨ੍ਹਾਂ ਲਈ ਆਪਣੇ ਪਿਤਾ ਨੂੰ ਬਦਲੇ ਰੂਪ ਵਿੱਚ ਸਵੀਕਾਰ ਕਰਨਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਚਿਹਰੇ ‘ਤੇ ਆਈ ਮਾਮੂਲੀ ਤਬਦੀਲੀ ਕਾਰਨ ਵੀ ਬੱਚੇ ਮਾਂ-ਬਾਪ ਨੂੰ ਪਛਾਣ ਨਹੀਂ ਪਾਉਂਦੇ। ਵੀਡੀਓ ‘ਚ ਨਜ਼ਰ ਆ ਰਹੇ ਬੱਚੇ ਦਾ ਵੀ ਇਹੀ ਹਾਲ ਹੋਇਆ, ਜਦੋਂ ਉਸ ਦਾ ਪਿਤਾ ਦਾੜ੍ਹੀ ਕਟਵਾ ਕੇ ਉਸ ਕੋਲ ਆਉਂਦਾ ਹੈ।
ਵਾਇਰਲ ਵੀਡੀਓ ‘ਚ ਪਿਤਾ ਵੱਲੋਂ ਦਾੜ੍ਹੀ ਕੱਟਣ ਤੋਂ ਬਾਅਦ ਬੱਚੇ ਦੀ ਹੈਰਾਨ ਕਰਨ ਵਾਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਦਿਲਚਸਪ ਵੀਡੀਓ ਨੂੰ ‘ਵਾਇਰਲਹੋਗ’ ਨਾਂ ਨਾਲ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, “ਇਹ ਛੋਟਾ ਬੱਚਾ ਦਾੜ੍ਹੀ ਤੋਂ ਬਿਨਾਂ ਪਿਤਾ ਨੂੰ ਨਹੀਂ ਪਛਾਣਦਾ!”
View this post on Instagram
ਬੱਚਾ ਪਿਤਾ ਨੂੰ ਪਛਾਣ ਨਹੀਂ ਸਕਿਆ
ਵੀਡੀਓ ‘ਚ ਬੱਚੇ ਨੂੰ ਖੁਸ਼ੀ ਦੇ ਮੂਡ ‘ਚ ਦਿਖਾਇਆ ਗਿਆ ਹੈ ਜੋ ਆਪਣੇ ਪਿਤਾ ਨਾਲ ਲੁਕ-ਏ-ਬੂ ਯਾਨੀ ਲੁਕ-ਛਿਪ ਖੇਡ ਰਿਹਾ ਹੈ। ਉਸ ਦਾ ਪਿਤਾ ਆਪਣੇ ਪੁੱਤਰ ਨਾਲ ਖੇਡਦੇ ਹੋਏ ਹੌਲੀ-ਹੌਲੀ ਆਪਣਾ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨੂੰ ਉਸ ਨੇ ਹੁਣ ਤੱਕ ਕੱਪੜੇ ਨਾਲ ਅੱਧਾ ਢੱਕਿਆ ਹੋਇਆ ਸੀ। ਜਦੋਂ ਉਹ ਆਖਰਕਾਰ ਬੱਚੇ ਲਈ ਆਪਣਾ ਕਲੀਨ ਸ਼ੇਵ ਚਿਹਰਾ ਖੋਲ੍ਹਦਾ ਹੈ, ਤਾਂ ਛੋਟਾ ਬੱਚਾ, ਆਪਣੇ ਪਿਤਾ ਦੀ ਆਵਾਜ਼ ਨੂੰ ਪਛਾਣਦਾ ਹੋਇਆ, ਚਿਹਰਾ ਵੱਖਰਾ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਬੱਚੇ ਦਾ ਮੂੰਹ ਖੁੱਲ੍ਹਾ ਰਹਿ ਜਾਂਦਾ ਹੈ ਅਤੇ ਉਹ ਸਿਰਫ਼ ਆਪਣੇ ਪਿਤਾ ਨੂੰ ਦੇਖਦਾ ਰਹਿੰਦਾ ਹੈ। ਇਸ ਇੰਸਟਾਗ੍ਰਾਮ ਰੀਲ ਨੂੰ ਲਗਭਗ 42k ਵਿਊਜ਼ ਅਤੇ 2500 ਦੇ ਕਰੀਬ ਲਾਈਕਸ ਮਿਲ ਚੁੱਕੇ ਹਨ।