ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਤੋਂ ਹੋਰ ਹਲਕਿਆਂ ਦੇ ਲੋਕ ਤਾਂ ਨਾਰਾਜ ਹਨ ਪਰ ਉਨ੍ਹਾਂ ਦਾ ਆਪਣਾ ਹਲਕਾਂ ਖੁਦ ਬਹੁਤ ਜਿਆਦਾ ਤੰਗ ਆਇਆ ਹੈ | ਆਪਣੇ ਲੋਕ ਸਭਾ ਹਲਕੇ ਮੁਰੈਨਾ ਦੇ ਸ਼ਿਓਪੁਰ ’ਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਗਏ ਤੋਮਰ ਦਾ ਲੋਕਾਂ ਵੱਲੋਂ ਗੁੱਸੇ ‘ਚ ਆ ਵਿਰੋਧ ਕੀਤਾ ਗਿਆ | ਜਿੱਥੇ ਲੋਕਾਂ ਨੇ ਉਨ੍ਹਾਂ ਦੇ ਵਾਹਨਾਂ ਦੇ ਕਾਫਲੇ ’ਤੇ ਚਿੱਕੜ ਸੁੱਟਿਆ।
ਤੋਮਰ ਸ਼ਨੀਵਾਰ ਜਦੋਂ ਹੜ੍ਹ ਪੀੜਤਾਂ ਨੂੰ ਮਿਲਣ ਕਰਾਟੀਆ ਬਾਜ਼ਾਰ ਪੁੱਜੇ ਤਾਂ ਗੁੱਸੇ ’ਚ ਆਏ ਲੋਕਾਂ ਨੇ ਉਨ੍ਹਾਂ ਦਾ ਘਿਰਾਓ ਕੀਤਾ ਤੇ ਕਿਹਾ ਕਿ ਉਹ ਬਹੁਤ ਦੇਰ ਬਾਅਦ ਇੱਥੇ ਆਏ ਹਨ। ਗੁੱਸੇ ’ਚ ਆਏ ਲੋਕਾਂ ਨੇ ਉਨ੍ਹਾਂ ਦੇ ਵਾਹਨਾਂ ’ਤੇ ਚਿੱਕੜ ਤੇ ਸੁੱਕੀਆਂ ਲੱਕੜਾਂ ਸੁੱਟੀਆਂ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਜਾਇਜ਼ ਸਰੋਕਾਰਾਂ ਨੂੰ ਸਮਝਣਾ ਚਾਹੀਦਾ ਹੈ ਤੇ ਵਾਰਤਾ ਦੇ ਅੱਗੇ ਨਾ ਚੱਲਣ ਦੇ ਅਸਲ ਕਾਰਨਾਂ ਬਾਰੇ ਦੇਸ਼ ਨੂੰ ਗੁੰਮਰਾਹ ਕਰਨ ਦੀ ਬਜਾਏ ਸਾਰੇ ਮੁੱਦਿਆਂ ਉਤੇ ਸੰਵਾਦ ਰਚਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਸਾਨ ਲੀਡਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸਰਕਾਰ ਵੱਲੋਂ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ 15 ਅਗਸਤ ਨੂੰ ਕਿਸਾਨਾਂ ਦੁਆਰਾ ਆਜ਼ਾਦੀ ਦਿਵਸ ਵਾਲੇ ਦਿਨ ਦਿੱਲੀ ਵਿੱਚ ਝੰਡਾ ਲਹਿਰਾਇਆ ਜਾਵੇਗਾ।