Komagata Maru incident: ”ਦੇਸ਼ ਪੈਣ ਧੱਕੇ, ਬਾਹਰ ਮਿਲੇ ਢੋਈ ਨਾ, ਸਾਡਾ ਪ੍ਰਦੇਸੀਆਂ ਦਾ ਦੇਸ਼ ਕੋਈ ਨਾ” ਇਹ ਲਾਈਨਾਂ ਗਦਰੀ ਬਾਬਿਆਂ ਦੀਆਂ ਹਨ।ਗਦਰੀ ਬਾਬਿਆਂ ਦੀ ਮਹਾਨ ਧਰਤੀ ਵੈਨਕੂਵਰ ਵਿਖੇ ਪ੍ਰੋ ਪੰਜਾਬੀ ਟੀਵੀ ਦੀ ਟੀਮ ਪਹੁੰਚੀ।1914 ‘ਚ ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਦੇ ਇੱਕ ਸਮੁੰਦਰ ‘ਚ ਰੁਕਿਆ ਸੀ।100 ਸਾਲ ਤੋਂ ਵੱਧ ਦਾ ਸਮਾਂ ਲੱਗਿਆ, ਫਿਰ ਬਾਅਦ ‘ਚ ਕੈਨੇਡੀਅਨ ਸਰਕਾਰ ਵਲੋਂ ਮੁਆਫ਼ੀ ਵੀ ਮੰਗੀ ਗਈ।ਦੱਸ ਦੇਈਏ ਕਿ ਕਰੀਬ ਦੋ ਮਹੀਨੇ ਇਸ ਧਰਤੀ ‘ਤੇ ਕਾਮਾਗਾਟਾਮਾਰੂ ਜਹਾਜ਼ ਰੁਕਿਆ।ਗੁਰਮੁਖ ਸਿੰਘ ਲਲਤੋਂ ਜਿਹੜੇ ਕਿ ਗਦਰੀ ਬਾਬੇ ਸੀ ਜਿਹੜੇ ਉਹ ਵੀ ਤੇ ਸੰਗਤ ਵੀ ਸੀ।ਇਨ੍ਹਾਂ ਗਦਰੀ ਬਾਬਿਆਂ ਦੇ ਕਾਰਨ ਹੀ ਵਿਦੇਸ਼ੀ ਧਰਤੀਆਂ ‘ਤੇ ਪੰਜਾਬੀਆਂ ਨੇ ਚੜਦੀਕਲਾ ਦੇ ਝੰਡੇ ਗੱਢੇ।
ਇਸ ਦੌਰਾਨ ਪ੍ਰੋ-ਪੰਜਾਬ ਦੇ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਨੇ ਥਿੰਦ ਸਾਬ ਹੁਰਾਂ ਦੇ ਨਾਲ ਗੱਲਬਾਤ ਕੀਤੀ।ਥਿੰਦ ਸਾਬ੍ਹ ਉਹ ਜੋ ਵੈਨਕੂਵਰ ਵਿਖੇ ਗਦਰੀ ਬਾਬਿਆਂ ਦੀ ਯਾਦ ‘ਚ ਯਾਦਗਾਰੀ ਵਜੋਂ ਮੇਲਾ ਲਗਾਉਂਦਾ ਤੇ ਉਨਾਂ੍ਹ ਦੇ ਵਲੋਂ ਕਰਵਾਏ ਗਏ ਮੇਲੇ ਵਿਚ ਹੀ ਪ੍ਰਧਾਨ ਮੰਤਰੀ ਵਲੋਂ ਮੁਆਫ਼ੀ ਮੰਗੀ ਗਈ ਸੀ ਜੋ ਕਿ ਰਿਜੈਕਟ ਕਰ ਦਿੱਤੀ ਗਈ ਸੀ।ਥਿੰਦ ਸਾਬ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਉਸੇ ਤਰ੍ਹਾਂ ਇਸ ਬੰਦਰਗਾਹ ‘ਤੇ ਸਮੁੰਦਰੀ ਜਹਾਜ਼ ਆਉਂਦੇ ਹਨ।ਹਾਂਗਕਾਂਗ ਤੋਂ ਸਿੱਧਾ ਰੂਟ ਉਸੇ ਤਰ੍ਹਾਂ ਚੱਲਦਾ ਹੈ।ਉਨ੍ਹਾਂ ਨੇ ਦੱਸਿਆ ਕਿ 5000 ਦੇ ਕਰੀਬ ਦੇ ਲੋਕ ਕੈਨੇਡਾ ‘ਚ ਰੁਕੇ ਸਨ।ਉਸ ਸਮੇਂ ਕੈਨੇਡਾ ‘ਚ ਨਸਲਵਾਦੀ ਸਰਕਾਰ ਸੀ।ਉਸ ਸਮੇਂ ਉਹ ਚਾਹੁੰਦੇ ਸਨ ਇਹ ਮੁਲਕ ਸਿਰਫ਼ ਗੋਰਿਆਂ ਦਾ ਹੀ ਰਹੇ।
ਕੈਨੇਡਾ ‘ਚ ਪਿਛਲੇ 27-28 ਸਾਲਾਂ ਤੋਂ ਗਦਰੀ ਬਾਬਿਆਂ ਦੀ ਯਾਦ ‘ਚ ਮੇਲਾ ਕਰਵਾਇਆ ਜਾਂਦਾ ਹੈ।ਮੇਲੇ ‘ਚ ਗਦਰੀ ਬਾਬਿਆਂ ‘ਤੇ ਭਾਸ਼ਣ ਵੀ ਦਿੱਤੇ ਜਾਂਦੇ ਹਨ।ਮੇਲੇ ‘ਚ ਗਦਰੀ ਬਾਬਿਆਂ ‘ਤੇ ਲਿਖੇ ਮੈਗਜ਼ੀਨ ਸਾਰੀਆਂ ਭਾਸ਼ਾਵਾਂ, ਪੰਜਾਬੀ, ਹਿੰਦੀ, ਉਰਦੂ ਆਦਿ ‘ਚ ਕੱਢੇ ਜਾਂਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਲਿੰਕ ‘ਤੇ ਕਲਿੱਕ ਕਰਕੇ ਦੇਖੋ ਵੀਡੀਓ
ਸਭ ਤੋਂ ਪਹਿਲਾਂ ਦੇਖੋ ਖਬਰਾਂ Pro Punjab Tv APP ‘ਤੇ
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER