ਐਸਜੀਪੀਸੀ (SGPC) ਚੋਣਾਂ ਨੂੰ ਲੈ ਕੇ ਇਸ ਵਾਰ ਮਹੌਲ ਕਾਫੀ ਗਰਮ ਹੈ। ਬੀਬੀ ਜਗੀਰ ਕੌਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਲਖ ਤੇਵਰ ਦਿਖਾ ਰਹੇ ਹਨ ਓਧਰ ਅਕਾਲੀ ਦਲ ਵੀ ਬੀਬੀ ਜਗੀਰ ਕੌਰ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਪੀ.ਐਮ. ਮੋਦੀ ਦੇ ਆਫੀਸ਼ਲ ਪੇਜ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮ ਦਾ ਪ੍ਰੋਗਰਾਮ ਲਾਈਵ ਕੀਤਾ ਗਿਆ ਹੈ। ਜਿਸ ਦੇ ਥਮਨੇਲ ‘ਤੇ ਮੁੱਖ ਮੰਤਰੀ ਮੋਦੀ ਤੇ ਬੀਬੀ ਜਗੀਰ ਕੌਰ ਦੀ ਤਸਵੀਰ ਦਿਖਾਈ ਦੇ ਰਹੀ ਹੈ।
ਦੱਸ ਦੇਈਏ ਕਿ ਇਹ ਤਸਵੀਰ ਇਸ ਸਮੇਂ ਚਰਚਾ ਦੀ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਸ ਸਮੇਂ ਬੀਬੀ ਜਗੀਰ ਕੌਰ ਨਾਲ ਪੀਐਮ ਮੋਦੀ ਵੱਲੋਂ ਤਸਵੀਰ ਸਾਂਝੀ ਕਰਨਾ ਇਕ ਅਲਗ ਮਤਲਬ ਨਿਕਲਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਬੀਬੀ ਜਗੀਰ ਕੌਰ ਨੂੰ ਬੀਜੇਪੀ ਦਾ ਸਮਰਥਨ ਹੋਣ ਦੇ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਅਜਿਹੀ ਤਸਵੀਰ ਦੇ ਕਈ ਮਤਲਬ ਨਿਕਲਦੇ ਹਨ।
ਦੱਸ ਦੇਈਏ ਕਿ 9 ਤਰੀਕ ਨੂੰ ਐਸਜੀਪੀਸੀ ਦੀਆਂ ਚੋਣਾਂ ਹੋਣੀਆਂ ਹਨ ਜੋ ਕਿ ਇਸ ਸਮੇਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਹ ਚੋਣਾਂ ਚਰਚਾ ਦਾ ਵਿਸ਼ਾ ਇਸ ਲਈ ਵੀ ਬਣੀਆਂ ਹੋਈਆਂ ਹਨ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਐਸਜੀਪੀਸੀ ਪ੍ਰਧਾਨ ਬਾਦਲ ਪਰਿਵਾਰ ਵੱਲੋਂ ਲਾਏ ਜਾਂਦੇ ਹਨ। ਇਸ ਪ੍ਰਮਪਰਾ ‘ਤੇ ਅਕਾਲੀ ਦਲ ਦੀ ਹੀ ਮੈਂਬਰ ਬੀਬੀ ਜਗੀਰ ਕੌਰ ਵੱਲੋਂ ਸਵਾਲ ਚੁੱਕੇ ਗਏ ਹਨ ਉਨ੍ਹਾਂ ਕਿਹਾ ਹੈ ਕਿ ਇਹ ਜੋ ਪ੍ਰਮਪਰਾ ਚੱਲੀ ਆ ਰਹੀ ਸਾਨੂੰ ਉਸ ਨੂੰ ਤੋੜਣਾ ਪਵੇਗਾ। ਇਸ ਲਈ ਉਹ ਆਪਣੇ ਤੌਰ ‘ਤੇ ਉਹ ਪ੍ਰਧਾਨਗੀ ਦੀ ਚੌਣ ਲੱੜਣ ਜਾ ਰਹੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h