ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਅੱਜ ਮੋਗਾ ਦੇ ਇਤਹਾਸਕ ਪਿੰਡ ਡਰੋਲੀ ਭਾਈ ਵਿੱਚ ਆਏ ਅਤੇ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਏ।
ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਸਾਡੀ ਲੜਾਈ ਦਿੱਲੀ ਨਾਲ ਹੈ ਕਿਸੇ ਹਿੰਦੂ ਜਾਂ ਸਿੱਖ ਨਾਲ ਨਹੀਂ। ਸੂਰੀ ਵੀ ਹਿੰਦੂਆਂ ਦਾ ਨੇਤਾ ਨਹੀਂ ਸੀ। ਉਹਨਾਂ ਕਿਹਾ ਕਿ ਜੋ ਸਾਡੇ ਹੱਕਾਂ ਦੀ ਗੱਲ ਕਰਦਾ ਹੈ ਉਹ ਸਾਡਾ ਮਿੱਤਰ ਹੈ। ਭਾਵੇਂ ਹਿੰਦੂ ਕਿਉਂ ਨਾ ਹੋਵੇ ਜੋ ਵੀ ਪੰਜਾਬ ਦੇ ਹਿਤਾਂ ਦੇ ਵਿਰੁੱਧ ਦੀ ਗੱਲ ਕਰਦਾ ਹੈ ਸਾਡਾ ਉਸ ਨਾਲ ਵਿਰੋਧ ਹੈ।
ਸ਼੍ਰੋਮਣੀ ਕਮੇਟੀ ਚੋਣਾਂ ਦੇ ਸਬੰਧ ਵਿਚ ਉਹਨਾਂ ਕਿਹਾ ਕਿ ਮੈਂ ਕੋਈ ਚੋਣ ਨਹੀਂ ਲੜਨੀ ਜੋ ਵੀ ਪੰਥ ਦੇ ਭਲੇ ਦੀ ਗੱਲ ਕਰਦਾ ਹੈ ਗੁਰੂ ਘਰਾਂ ਨੂੰ ਮਸੰਦਾਂ ਦੇ ਕਬਜੇ ‘ਚੋ ਛੁਡਵਾਉਣ ਲਈ ਲੜਾਈ ਲੜਦਾ ਰਿਹਾ ਹੈ, ਜਾਂ ਲੜੇਗਾ ਅਸੀਂ ਉਸ ਦੀ ਹਮਾਇਤ ਕਰਾਂਗੇ। ਉਹਨਾਂ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਨ ਬਾਰੇ ਸਪਸ਼ਟ ਕਿਹਾ ਕਿ ਜਦੋਂ ਤੱਕ ਉਹ ਪੰਜਾਬ ਦੇ ਹਿਤਾਂ ਤੇ ਪੰਥ ਦੇ ਭਲੇ ਦੀ ਗੱਲ ਕਰਨਗੇ ਅਸੀਂ ਨਾਲ ਹਾਂ। ਜਦੋਂ ਦਿੱਲੀ ਦੀ ਗੱਲ ਕਰਨਗੇ ਫਿਰ ਹਮਾਇਤ ਨਹੀਂ ਕਰਾਂਗੇ। ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਰਨਾਲ ਜਾਂ ਅੱਜ ਮੋਗਾ ਵਿੱਚ ਕਿਸੇ ਨੇ ਨਹੀਂ ਰੋਕਿਆ। ਨੌਜਵਾਨਾਂ ਵਿੱਚ ਅੰਮ੍ਰਿਤ ਛਕਣ ਗੁਰੂ ਵਾਲੇ ਬਣਨ ਅਤੇ ਨਸ਼ੇ ਤਿਆਗਣ ਵਿੱਚ ਉਤਸ਼ਾਹ ਹੈ। ਉਹ ਧਾਰਮਿਕ ਪ੍ਰੋਗਰਾਮ ਅੰਮ੍ਰਿਤ ਸੰਚਾਰ ਕਰਵਾਉਂਦੇ ਰਹਿਣਗੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h